ਖਾਲੀ ਸਟੇਡੀਅਮ ’ਚ ਸ਼ੁਰੂ ਹੋਈ UFC
Sunday, May 10, 2020 - 05:47 PM (IST)

ਜੈਕਸਨਵਿਲੇ : ਅਮਰੀਕਾ ਵਿਚ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਣ ਲਗਭਗ ਦੋ ਮਹੀਨੇ ਤਕ ਖੇਡ ਗਤੀਵਿਧੀਆਂ ਠੱਪ ਰਹਿਣ ਤੋਂ ਬਾਅਦ ਅਲਟੀਮੇਟ ਫਾਈਟਿੰਗ ਚੈਂਪੀਅਨਸ਼ਿਪ (ਯੂ. ਐੱਫ. ਸੀ.) ਖਾਲੀ ਸਟੇਡੀਅਮ ਵਿਚ ਸ਼ੁਰੂ ਹੋ ਗਈ, ਜਿਹੜੀ ਪਹਿਲੀ ਵੱਡੀ ਪੇਸ਼ੇਵਰਲੀਗ ਹੈ, ਜਿਸ ਨੂੰ ਕੋਵਿਡ-19 ਦੇ ਕਹਿਰ ਤੋਂ ਬਾਅਦ ਸ਼ੁਰੂ ਕੀਤਾ ਗਿਆ ਹੈ। ਮਿਕਸਡ ਮਾਰਸ਼ਲ ਆਰਟ ਪ੍ਰਤੀਯੋਗਿਤਾ ਯੂ. ਐੱਫ. ਸੀ. 249 ਹਾਲਾਂਕਿ ਸੁਰੱਖਿਆ ਦੇ ਨਵੇਂ ਨਿਯਮਾਂ ਨਾਲਸ਼ੁਰੂ ਹੋਈ ਹੈ, ਜਿਸ ਵਿਚ ਦਰਸ਼ਕਾਂ ਨੂੰ ਸਟੇਡੀਅਮ ਵਿਚ ਆਉਣਦੀ ਇਜਾਜ਼ਤ ਨਹੀਂ ਹੈ ਤੇ ਨਾਲ ਹੀ ਸਟੇਡੀਅਮ ਵਿਚ ਮੌਜੂਦ ਜ਼ਿਆਦਾਤਰ ਲੋਕਾਂ ਲਈ ਮਾਸਕ ਪਹਿਨਣਾ ਜ਼ਰੂਰੀ ਕੀਤਾ ਗਿਆ ਹੈ। ਅਮਰੀਕਾ ਵਿਚ ਲਗਭਗ 8 ਹਫਤਿਆਂ ਤਕ ਕਿਸੇ ਪ੍ਰਤੀਯੋਗਿਤਾ ਦਾ ਸਿੱਧਾ ਪ੍ਰਸਾਰਣ ਨਹੀਂ ਹੋਇਆ ਸੀ, ਜਿਸ ਦੇ ਕਾਰਣ ਯੂ. ਐੱਫ. ਸੀ. ਦੇ ਸ਼ੁਰੂ ਹੋਣ ਨਾਲ ਖੇਡ ਪ੍ਰੇਮੀਆਂ ਨੂੰ ਕੁਝ ਰਾਹਤ ਮਿਲੀ ਹੈ।
ਰਾਸ਼ਟਰਪਤੀ ਡੋਨਾਲਡ ਟ੍ਰੰਪ ਨੇ ਯੂ. ਐੱਫ. ਸੀ. ਨੂੰ ਮੁਕਾਬਲੇ ਦੋਬਾਰਾ ਸ਼ੁਰੂ ਕਰਨ ਲਈ ਵਧਾਈ ਦਿੱਤੀ, ਜਿਸ ਦੇ ਲਗਭਗ 5 ਘੰਟੇ ਬਾਅਦ ਮੁੱਖ ਮੁਕਾਬਲੇ ਵਿਚ ਜਸਿਟਨ ਗੇਥਜੇ ਨੇ ਪ੍ਰਮੁੱਖ ਦਾਅਵੇਦਾਰ ਟੋਨੀ ਫਰਗਿਊਸਨ ਨੂੰ 26-4 ਨਾਲ ਹਰਾ ਕੇ ਉਲਟਫੇਰ ਕੀਤਾ। ਉਸ ਨੇ ਪੰਜਵੇਂ ਤੇ ਆਖਰੀ ਦੌਰ ਵਿਚ ਤਕਨੀਕੀ ਨਾਕਆਊਟ ਕੀਤਾ।ਇਸ ਨਾਲ ਗੇਥਜੇ ਨੂੰ ਲਾਈਟਵੇਟ ਖਿਤਾਬ ਲਈ ਚੈਂਪੀਅਨ ਖਬੀਬ ਨੁਰਮਾਗੋਮੇਦੋਵ ਨਾਲ ਭਿੜਨ ਦਾ ਅਧਿਕਾਰ ਮਿਲ ਗਿਆ ਹੈ।