ਚੋਟੀ ਦੇ ਭਾਰਤੀ ਪਹਿਲਵਾਨਾਂ ਨੇ ਮੁੜ ਕੌਮਾਂਤਰੀ ਟੂਰਨਾਮੈਂਟ ਤੋਂ ਹਟਣ ਦਾ ਕੀਤਾ ਫੈਸਲਾ

Tuesday, Feb 21, 2023 - 01:10 PM (IST)

ਚੋਟੀ ਦੇ ਭਾਰਤੀ ਪਹਿਲਵਾਨਾਂ ਨੇ ਮੁੜ ਕੌਮਾਂਤਰੀ ਟੂਰਨਾਮੈਂਟ ਤੋਂ ਹਟਣ ਦਾ ਕੀਤਾ ਫੈਸਲਾ

ਸਪੋਰਟਸ ਡੈਸਕ- ਚੋਟੀ ਦੇ ਭਾਰਤੀ ਪਹਿਲਵਾਨ ਮੁੜ ਇਕ ਕੌਮਾਂਤਰੀ ਮੁਕਾਬਲੇ ਵਿਚ ਹਿੱਸਾ ਲੈਣ ਤੋਂ ਪਿੱਛੇ ਹਟ ਗਏ ਹਨ। ਵਿਨੇਸ਼ ਫੋਗਾਟ ਤੇ ਬਜਰੰਗ ਪੂਨੀਆ ਜਿਹੇ ਪਹਿਲਵਾਨਾਂ ਨੇ ਅਗਾਮੀ ਸੈਕਿੰਡ ਰੈਂਕਿੰਗ ਸੀਰੀਜ਼ ਇਬਰਾਹਿਮ-ਮੁਸਤਫ਼ਾ ਵਿਚ ਹਿੱਸਾ ਨਾ ਲੈਣ ਦਾ ਫ਼ੈਸਲਾ ਕੀਤਾ ਹੈ। 

ਮਹੀਨੇ ਵਿਚ ਇਹ ਦੂਜੀ ਵਾਰ ਹੈ ਜਦ ਵਿਨੇਸ਼, ਬਜਰੰਗ, ਰਵੀ ਦਾਹੀਆ, ਦੀਪਕ ਪੂਨੀਆ, ਅੰਸ਼ੂ ਮਲਿਕ, ਸੰਗੀਤਾ ਫੋਗਾਟ ਤੇ ਸੰਗੀਤਾ ਮੋਰ ਨੇ ਅਹਿਮ ਟੂਰਨਾਮੈਂਟ ਵਿਚ ਹਿੱਸਾ ਲੈਣ ਤੋਂ ਹੱਥ ਪਿੱਛੇ ਖਿੱਚੇ ਹਨ। ਇਹ ਟੂਰਨਾਮੈਂਟ 23-26 ਫਰਵਰੀ ਤੱਕ ਮਿਸਰ ਵਿਚ ਹੋਣਾ ਹੈ। ਇਸ ਤੋਂ ਪਹਿਲਾਂ ਪਹਿਲਵਾਨਾਂ ਨੇ ਜ਼ਗਰੇਬ ਓਪਨ ਵਿਚ ਵੀ ਹਿੱਸਾ ਨਹੀਂ ਲਿਆ। 

ਇਹ ਵੀ ਪੜ੍ਹੋ : IND vs AUS : ਸਟਾਰ ਓਪਨਰ ਡੇਵਿਡ ਵਾਰਨਰ ਟੈਸਟ ਸੀਰੀਜ਼ ਤੋਂ ਬਾਹਰ, ਕ੍ਰਿਕਟ ਆਸਟ੍ਰੇਲੀਆ ਨੇ ਕੀਤੀ ਪੁਸ਼ਟੀ

ਉਨ੍ਹਾਂ ਕਿਹਾ ਸੀ ਕਿ ਉਹ ਮੁਕਾਬਲੇ ਲਈ ਤਿਆਰ ਨਹੀਂ ਹਨ। ਜ਼ਿਕਰਯੋਗ ਹੈ ਕਿ ਜਨਵਰੀ ਵਿਚ ਜੰਤਰ-ਮੰਤਰ ਉਤੇ ਹੋਏ ਰੋਸ ਮੁਜ਼ਾਹਰੇ ਦੌਰਾਨ ਪਹਿਲਵਾਨਾਂ ਨੇ ਕਿਹਾ ਸੀ ਕਿ ਜਦ ਤੱਕ ਭਾਰਤੀ ਕੁਸ਼ਤੀ ਫੈਡਰੇਸ਼ਨ ਨੂੰ ਭੰਗ ਨਹੀਂ ਕੀਤਾ ਜਾਂਦਾ ਤੇ ਇਸ ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਹਟਾਇਆ ਨਹੀਂ ਜਾਂਦਾ, ਉਦੋਂ ਤਕ ਉਹ ਕਿਸੇ ਵੀ ਕੌਮੀ ਤੇ ਕੌਮਾਂਤਰੀ ਮੁਕਾਬਲੇ ਵਿਚ ਹਿੱਸਾ ਨਹੀਂ ਲੈਣਗੇ।

ਜ਼ਿਕਰਯੋਗ ਹੈ ਕਿ ਵਰਤਮਾਨ ’ਚ ਮੈਰੀ ਕੋਮ ਦੀ ਅਗਵਾਈ ਵਾਲੀ ਨਿਗਰਾਨ ਕਮੇਟੀ ਡਬਲਿਊਐਫਆਈ ਦੇ ਮਾਮਲਿਆਂ ਨੂੰ ਦੇਖ ਰਹੀ ਹੈ। ਉਨ੍ਹਾਂ ਇਸ ਮੁਕਾਬਲੇ ਲਈ 27 ਮੈਂਬਰੀ ਭਾਰਤੀ ਦਲ ਦਾ ਨਾਂ ਅੱਗੇ ਕੀਤਾ ਸੀ। ਇਹ ਮੁਕਾਬਲਾ ਰੈਂਕਿੰਗ ਦੇ ਲਿਹਾਜ਼ ਨਾਲ ਮਹੱਤਵਪੂਰਨ ਹੈ। ਭਾਰਤੀ ਟੀਮ ਵਿਚ ਨੌਂ ਫਰੀਸਟਾਈਲ, ਅੱਠ ਮਹਿਲਾ ਤੇ 10 ਗਰੀਕੋ-ਰੋਮਨ ਪਹਿਲਵਾਨ ਸ਼ਾਮਲ ਹਨ। ਇਸ ਤੋਂ ਇਲਾਵਾ 16 ਕੋਚ ਤੇ ਸਹਾਇਕ ਅਮਲਾ ਹੈ। ਇਨ੍ਹਾਂ ਪਹਿਲਵਾਨਾਂ ਵਿਚ ‘ਟਾਪਸ’ ਸਕੀਮ ਦੇ ਲਾਭਪਾਤਰੀ ਵੀ ਸ਼ਾਮਲ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News