ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਟੈਸਟ ਲੜੀ 22 ਨਵੰਬਰ ਤੋਂ ਪਰਥ ’ਚ ਹੋਵੇਗੀ ਸ਼ੁਰੂ
Tuesday, Mar 26, 2024 - 07:18 PM (IST)
ਮੈਲਬੌਰਨ, (ਭਾਸ਼ਾ)- ਭਾਰਤ ਅਤੇ ਆਸਟ੍ਰੇਲੀਆ ਵਿਚਾਲੇ 5 ਮੈਚਾਂ ਦੀ ਟੈਸਟ ਸੀਰੀਜ਼ 22 ਨਵੰਬਰ ਨੂੰ ਪਰਥ ਦੇ ਆਪਟਸ ਸਟੇਡੀਅਮ ’ਚ ਸ਼ੁਰੂ ਹੋਵੇਗੀ। ਆਸਟ੍ਰੇਲੀਆ ਆਮ ਤੌਰ ’ਤੇ ਆਪਣੇ ਸੈਸ਼ਨ ਦਾ ਪਹਿਲਾ ਟੈਸਟ ਮੈਚ ਏਡਿਲੇਡ ਓਵਲ ’ਚ ਖੇਡਦਾ ਰਿਹਾ ਹੈ ਪਰ ਭਾਰਤ ਖਿਲਾਫ ਉੱਥੇ ਦੂਸਰਾ ਮੈਚ ਖੇਡਿਆ ਜਾਵੇਗਾ ਜੋ 6 ਤੋਂ 10 ਦਸੰਬਰ ਤੱਕ ਚੱਲੇਗਾ। ਇਹ ਦਿਨ-ਰਾਤ ਦਾ ਮੈਚ ਹੋਵੇਗਾ। ਤੀਸਰਾ ਟੈਸਟ ਮੈਚ 14 ਤੋਂ 18 ਦਸੰਬਰ ਵਿਚਾਲੇ ਬ੍ਰਿਸਬੇਨ ’ਚ ਖੇਡਿਆ ਜਾਵੇਗਾ, ਜਦਕਿ ਮੈਲਬੋਰਨ ਹਮੇਸ਼ਾ ਦੀ ਤਰ੍ਹਾਂ 26 ਤੋਂ 30 ਦਸੰਬਰ ਵਿਚਾਲੇ ਬਾਕਸਿੰਗ ਡੇ ਟੈਸਟ ਮੈਚ ਦੀ ਮੇਜ਼ਬਾਨੀ ਕਰੇਗਾ। ਸਿਡਨੀ ’ਚ ਨਵੰਬਰ ਸਾਲ ’ਤੇ 3 ਤੋਂ 7 ਜਨਵਰੀ ਵਿਚਾਲੇ 5ਵਾਂ ਅਤੇ ਆਖਰੀ ਟੈਸਟ ਮੈਚ ਖੇਡਿਆ ਜਾਵੇਗਾ।
ਕ੍ਰਿਕਟ ਆਸਟ੍ਰੇਲੀਆ ਨੇ ਮੰਗਲਵਾਰ ਨੂੰ ਅਗਲੀਆਂ ਗਰਮੀਆਂ ਲਈ ਆਪਣੇ ਕ੍ਰਿਕਟ ਪ੍ਰੋਗਰਾਮ ਦਾ ਐਲਾਨ ਕੀਤਾ। ਭਾਰਤ ਖਿਲਾਫ ਲੜੀ ਇਸ ਦਾ ਹਿੱਸਾ ਹੈ। ਕ੍ਰਿਕਟ ਆਸਟ੍ਰੇਲੀਆ ਦੇ ਪ੍ਰੋਗਰਾਮ ਪ੍ਰਮੁੱਖ ਪੀਟਰ ਕੋਚ ਨੇ ਕਿਹਾ ਕਿ ਪਰਥ ਨੂੰ ਪਹਿਲੇ ਟੈਸਟ ਦੀ ਮੇਜਬਾਨੀ ਦਾ ਅਧਿਕਾਰ ਦੇਣ ਪਿੱਛੇ ਸਭ ਤੋਂ ਮਹੱਤਵਪੂਰਨ ਕਾਰਕਾਂ ’ਚੋਂ ਇਕ ਇਸ ਦਾ ਦੋਨੋਂ ਦੇਸ਼ਾਂ ਦੇ ਦਹਾਕਿਆਂ ਦੇ ਪ੍ਰਸਾਰਨ ਖੇਤਰ ਦਾ ਹੋਣਾ ਹੈ। ਉਨ੍ਹਾਂ ਕਿਹਾ ਕਿ ਸਾਡੀ ਰਾਸ਼ਟਰੀ ਟੀਮ ਦੀ ਸਪੱਸ਼ਟ ਸਲਾਹ ਹੈ ਕਿ ਟੈਸਟ ਲੜੀ ਦੀ ਸ਼ੁਰੂਆਤ ਉਨ੍ਹਾਂ ਸਥਾਨਾਂ ’ਤੇ ਕੀਤੀ ਜਾਣੀ ਚਾਹੀਦੀ ਹੈ, ਜਿੱਥੇ ਉਹ ਜ਼ਿਆਦਾ ਆਸਾਨੀ ਮਹਿਸੂਸ ਕਰਨ ਤੇ ਪਰਥ ਅਤੇ ਬ੍ਰਿਸਬੇਨ ਇਸ ਤਰ੍ਹਾਂ ਦੀਆਂ ਥਾਵਾਂ ਹਨ, ਜਿੱਥੇ ਉਨ੍ਹਾਂ ਨੂੰ ਜ਼ਿਆਦਾ ਫਾਇਦਾ ਮਿਲ ਸਕਦਾ ਹੈ। ਇਸ ਤੋਂ ਪਹਿਲਾਂ ਕ੍ਰਿਕਟ ਆਸਟ੍ਰੇਲੀਆ ਨੇ ਸੋਮਵਾਰ ਨੂੰ ਐਲਾਨ ਕੀਤਾ ਸੀ ਕਿ ਬਾਰਡਰ ਗਾਵਾਸਕਰ ਟਰਾਫੀ ਲਈ ਖੇਡੀ ਜਾਣ ਵਾਲੀ ਇਹ ਲੜੀ 5 ਟੈਸਟ ਮੈਚਾਂ ਦੀ ਹੋਵੇਗੀ। ਇਥੇ 1991-92 ਤੋਂ ਬਾਅਦ ਇਹ ਪਹਿਲਾ ਮੌਕਾ ਹੋਵੇਗਾ, ਜਦਕਿ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ 5 ਟੈਸਟ ਮੈਚਾਂ ਦੀ ਲੜੀ ਖੇਡੀ ਜਾਵੇਗੀ।