ਟੀਮ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ : ਵਿਰਾਟ

Saturday, Nov 06, 2021 - 01:28 AM (IST)

ਟੀਮ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ : ਵਿਰਾਟ

ਦੁਬਈ- ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਸਕਾਟਲੈਂਡ ਦੇ ਵਿਰੁੱਧ ਵਿਸ਼ਵ ਕੱਪ ਮੁਕਾਬਲੇ ਵਿਚ ਮਿਲੀ ਸ਼ੁੱਕਰਵਾਰ ਨੂੰ 8 ਵਿਕਟਾਂ ਦੀ ਜਿੱਤ ਤੇ ਭਾਰਤ ਨੈੱਟ ਰਨ ਰੇਟ ਅਫਗਾਨਿਸਤਾਨ ਤੋਂ ਅੱਗੇ ਪਹੁੰਚਣ ਤੋਂ ਬਾਅਦ ਕਿਹਾ ਕਿ - ਪਿਛਲੇ ਮੈਚ ਦੀ ਤਰ੍ਹਾ ਅਸੀਂ ਇਸ ਵਾਰ ਵੀ ਆਪਣੇ ਟੀਚੇ ਨੂੰ ਹਾਸਲ ਕੀਤਾ। ਅਸੀਂ ਸਮਝਿਆ ਕਿ ਟਾਸ ਕਿੰਨਾ ਅਹਿਮ ਹੈ, ਅਸੀਂ ਟਾਸ ਜਿੱਤੇ ਤੇ ਅੱਗੇ ਵਧੇ। ਅਸੀਂ 120 ਜਾਂ 130 ਦੇ ਕਰੀਬ ਸੋਚ ਰਹੇ ਸੀ ਪਰ ਇਹ ਵਧੀਆ ਹੋਇਆ ਕਿ ਸਕਾਟਲੈਂਡ 100 ਦੌੜਾਂ ਤੱਕ ਵੀ ਨਹੀਂ ਪਹੁੰਚੀ। ਸਾਡੇ ਦਿਮਾਗ ਵਿਚ ਨੈੱਟ ਰਨ ਰੇਟ ਸੀ ਤੇ ਅਸੀਂ ਉਸ ਦੇ ਅਨੁਸਾਰ ਹੀ ਚੱਲੇ। ਜਿੱਥੇ ਤੱਕ ਅਸੀਂ ਅਭਿਆਸ ਮੈਚ ਵਿਚ ਬੱਲੇਬਾਜ਼ੀ ਕੀਤੀ ਸੀ, ਅਸੀਂ ਪਾਵਰ ਪਲੇਅ ਵਿਚ ਵਧੀਆ ਖੇਡੇ, ਅਸੀਂ ਬਸ ਵਧੀਆ ਗੇਂਦਬਾਜ਼ੀ ਕਰਨਾ ਚਾਹੁੰਦੇ ਸੀ ਕਿ ਬੱਲੇਬਾਜ਼ ਆਪਣਾ ਕੰਮ ਕਰਨ। ਸ਼ੰਮੀ ਨੇ ਵਧੀਆ ਗੇਂਦਬਾਜ਼ੀ ਕੀਤੀ, ਇਹੀ ਨਹੀਂ ਪੂਰੀ ਟੀਮ ਦੇ ਗੇਂਦਬਾਜ਼ਾਂ ਨੇ ਵੀ।

ਇਹ ਖ਼ਬਰ ਪੜ੍ਹੋ- ਕੇਪਟਾਊਨ 'ਚ ਹੋਵੇਗਾ ਭਾਰਤ ਤੇ ਦੱਖਣੀ ਅਫਰੀਕਾ ਸੀਰੀਜ਼ ਦਾ ਤੀਜਾ ਟੈਸਟ

PunjabKesari
ਅੱਜ ਆਪਣੇ ਜਨਮਦਿਨ 'ਤੇ ਮਿਲੀ ਜਿੱਤ ਦੇ ਤੋਹਫੇ ਦੇ ਸਬੰਧ ਵਿਚ ਪੁੱਛੇ ਜਾਣ 'ਤੇ ਵਿਰਾਟ ਨੇ ਹੱਸਦੇ ਹੋਏ ਕਿਹਾ ਕਿ ਜਿੱਥੇ ਤੱਕ ਮੇਰੇ ਜਨਮਦਿਨ ਦੀ ਗੱਲ ਹੈ ਤਾਂ ਮੇਰਾ ਪਰਿਵਾਰ ਮੇਰੇ ਨਾਲ ਹੈ, ਮੇਰੀ ਟੀਮ ਮੇਰੇ ਨਾਲ ਹੈ ਤਾਂ ਬਿਲਕੁੱਲ ਇਹੀ ਮੇਰੇ ਲਈ ਸਭ ਤੋਂ ਜ਼ਿਆਦਾ ਅਹਿਮ ਹੈ। ਪਲੇਅਰ ਆਫ ਦਿ ਮੈਚ ਬਣੇ ਰਵਿੰਦਰ ਜਡੇਜਾ ਨੇ ਆਪਣੇ ਪ੍ਰਦਰਸ਼ਨ 'ਤੇ ਕਿਹਾ ਕਿ ਇਸ ਪਿੱਚ 'ਤੇ ਗੇਂਦਬਾਜ਼ੀ ਕਰਨ ਵਿਚ ਮਜ਼ਾ ਆਇਆ, ਕਈ ਗੇਂਦਾਂ ਟਰਨ ਹੋਈਆਂ ਸਨ। ਪਹਿਲਾ ਵਿਕਟ ਖਾਸ ਸੀ, ਜਦੋ ਵੀ ਤੁਸੀਂ ਟਰਨਿੰਗ ਬਾਲ 'ਤੇ ਬੱਲੇਬਾਜ਼ ਨੂੰ ਆਊਟ ਕਰਦੇ ਹੋ ਤਾਂ ਇਹ ਖਾਸ ਹੁੰਦਾ ਹੈ। ਅਸੀਂ ਸਿਰਫ ਕ੍ਰਿਕਟ ਖੇਡਣਾ ਚਾਹੁੰਦੇ ਹਾਂ। ਜੇਕਰ ਅਸੀਂ ਅਜਿਹਾ ਹੀ ਖੇਡਦੇ ਰਹੇ ਤਾਂ ਸਾਨੂੰ ਕੋਈ ਨਹੀਂ ਹਰਾ ਸਕਦਾ। ਟੀ-20 ਵਿਚ ਸਾਨੂੰ ਇਸ ਤਰ੍ਹਾਂ ਖੇਡਣਾ ਹੋਵੇਗਾ।

ਇਹ ਖ਼ਬਰ ਪੜ੍ਹੋ- T20 WC, NZ v NAM : ਨਿਊਜ਼ੀਲੈਂਡ ਨੇ ਨਾਮੀਬੀਆ ਨੂੰ 52 ਦੌੜਾਂ ਨਾਲ ਹਰਾਇਆ


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ। 
 


author

Gurdeep Singh

Content Editor

Related News