ਸਪੈਨਿਸ਼ ਮਾਡਲ ਸਿੰਡੀ ਕਿੰਬਰਲੀ ਨੇ ਹੈਮਿਲਟਨ ਨਾਲ ਡੇਟ ਦੀ ਗੱਲ ''ਤੋਂ ਕੀਤਾ ਇਨਕਾਰ

04/25/2019 6:58:47 PM

ਜਲੰਧਰ : ਨਿਕੋਲ ਸ਼ੇਰਜਿੰਗਰ, ਰੀਟਾ ਓਰਾ ਅਤੇ ਡੈਨੀਅਲ ਲਾਇਡ ਵਰਗੀਆਂ ਸੈਲੀਬ੍ਰਿਟੀ ਨੂੰ ਡੇਟ ਕਰ ਚੁੱਕਾ ਐੱਫ-1 ਚੈਂਪੀਅਨ ਲੂਈਸ ਹੈਮਿਲਟਨ ਬੀਤੇ ਦਿਨੀਂ ਸਪੈਨਿਸ਼ ਮਾਡਲ ਸਿੰਡੀ ਕਿੰਬਰਲੀ ਦੇ ਨਾਲ ਦੇਖਿਆ ਗਿਆ ਸੀ ਪਰ ਹੁਣ ਸਿੰਡੀ ਨੇ ਖੁਦ ਹੀ ਅੱਗੇ ਆ ਕੇ ਲੂਈਸ ਦੇ ਨਾਲ ਆਪਣੇ ਰਿਸ਼ਤਿਆਂ 'ਤੇ ਵਿਰਾਮ ਲਾ ਦਿੱਤਾ ਹੈ।  ਸਿੰਡੀ ਨੇ ਕਿਹਾ ਅਜੇ ਅਸੀਂ ਚੰਗੇ ਦੋਸਤ ਹਾਂ। ਮੈਂ ਆਮ ਤੌਰ 'ਤੇ ਕਦੇ ਕਿਸੇ ਨੂੰ ਇਨਕਾਰ ਨਹੀਂ ਕਰਦੀ। ਮੈਂ ਹਰ ਕਿਸੇ ਨਾਲ ਦੋਸਤੀ ਲਈ ਖੁੱਲਾ ਦਿਲ ਰੱਖਦੀ ਹਾਂ। ਮੇਰੇ 70 ਫੀਸਦੀ ਦਿਲ 'ਤੇ ਤਾਂ ਮੇਰੀਆਂ ਬਿੱਲੀਆਂ ਅਤੇ ਮੇਰੀ ਮਾਂ ਵਸਦੀ ਹੈ। ਮੈਂ ਬਹੁਤ ਖੁੱਲੇ ਵਿਚਾਰਾਂ ਵਾਲੀ ਹਾਂ। ਮੈਂ  ਕੋਈ  ਵੀ ਗੱਲ ਕਿਸੇ ਤੋਂ ਲੁਕਾਉਂਦੀ ਨਹੀਂ ਹਾਂ। ਲੂਈਸ ਚੰਗੇ ਸੁਭਾਅ ਦਾ ਮਾਲਕ ਹੈ। ਉਸ ਦੇ ਨਾਲ ਬਿਤਾਇਆ ਪਲ ਖਾਸ ਰਹਿੰਦਾ ਹੈ ਪਰ ਮੈਨੂੰ ਕਦੇ ਨਹੀਂ ਲੱਗਾ ਕਿ ਉਹ ਮੈਨੂੰ ਉਸ ਨਜ਼ਰ ਨਾਲ ਦੇਖ ਰਿਹਾ ਹੈ, ਜਿਵੇਂ  ਹਰ ਕੋਈ ਪ੍ਰੇਮੀ ਆਪਣੀ ਪ੍ਰੇਮਿਕਾ ਵੱਲ ਦੇਖਦਾ ਹੈ।

PunjabKesari

ਉਸ ਨੇ ਕਿਹਾ ਕਿ ਫਿਲਹਾਲ ਮੈਂ ਆਪਣੀ ਜ਼ਿੰਦਗੀ ਦਾ ਮਜ਼ਾ ਲੈ ਰਹੀ ਹਾਂ। ਮਾਡਲਿੰਗ, ਫੈਸ਼ਨ ਮੇਰੀ ਜ਼ਿੰਦਗੀ ਦਾ ਹਿੱਸਾ ਹੈ। ਮੈਂ ਕੋਸ਼ਿਸ਼ ਕਰਦੀ ਰਹਾਂਗੀ ਕਿ ਅੱਗੇ ਵੀ ਆਪਣੀ ਜ਼ਿੰਦਗੀ ਦਾ ਮਜ਼ਾ ਲਵਾ। ਜਿੱਥੇ ਤੱਕ ਲੂਈਸ ਦੀ ਗੱਲ ਹੈ ਤਾਂ ਹਾਂ ਅਸੀਂ ਅਜੇ ਵੀ ਚੰਗੇ ਦੋਸਤ ਹਾਂ ਅਤੇ ਭਵਿੱਖ ਵਿਚ ਵੀ ਰਹਾਂਗੇ। ਜ਼ਿਕਰਯੋਗ ਹੈ ਕਿ ਫਾਰਮੂਲਾ-1 ਚੈਂਪੀਅਨ ਲੂਈਸ ਹੈਮਿਲਟਨ ਨੇ ਲੰਬੇ ਸਮੇਂ ਤੱਕ ਪੌਪ ਸਿੰਗਰ ਨਿਕੋਲ ਸ਼ੇਰਜਿੰਗਰ ਨੂੰ ਡੇਟ ਕੀਤਾ ਸੀ। ਉਹ ਦੋਵੇਂ ਵਿਆਹ ਵੀ ਕਰਨ ਵਾਲੇ ਸਨ ਪਰ ਐਨ ਮੌਕੇ 'ਤੇ ਕੁਝ ਅਜਿਹਾ ਹੋਇਆ ਕਿ ਦੋਵਾਂ ਦੇ ਰਸਤੇ ਵੱਖਰੇ ਹੋ ਗਏ। ਦੋਵਾਂ ਨਾਲ ਜੁੜੇ ਨਿਜੀ ਸੂਤਰ ਨੇ ਦੱਸਿਆ ਕਿ ਨਿਕੋਲ ਨੂੰ ਲੂਈਸ ਦੀ ਉਸ ਨੂੰ ਧੋਖਾ ਦੇਣ ਦੀ ਆਦਤ ਪਸੰਦ ਨਹੀਂ ਆਈ। ਇਸੇ ਕਾਰਨ ਉਹ ਉਸ ਤੋਂ ਦੂਰ ਹੋ ਗਈ।

PunjabKesari


Related News