ਹਾਓ ਓ ਰੱਬਾ! ਭੋਗ ਸਮਾਗਮ ਤੋਂ ਪਰਤਦਿਆਂ ਪਤੀ-ਪਤਨੀ ਨਾਲ ਵਾਪਰੀ ਅਣਹੋਣੀ, ਇੱਕਠਿਆਂ ਨੇ ਤੋੜਿਆ ਦਮ

Friday, Jan 17, 2025 - 01:53 PM (IST)

ਹਾਓ ਓ ਰੱਬਾ! ਭੋਗ ਸਮਾਗਮ ਤੋਂ ਪਰਤਦਿਆਂ ਪਤੀ-ਪਤਨੀ ਨਾਲ ਵਾਪਰੀ ਅਣਹੋਣੀ, ਇੱਕਠਿਆਂ ਨੇ ਤੋੜਿਆ ਦਮ

ਕਾਠਗੜ੍ਹ (ਰਾਜੇਸ਼,ਤ੍ਰਿਪਾਠੀ)-ਬਲਾਚੌਰ-ਰੂਪਨਗਰ ਰਾਜ ਮਾਰਗ ’ਤੇ ਪਿੰਡ ਟੌਂਸਾ ਦੇ ਕਰਾਸ ਕੱਟ ਕੋਲ ਹਾਈਵੇਅ ਮਾਰਗ ’ਤੇ ਖੜ੍ਹੇ ਇਕ ਟਰੱਕ ਵਿਚ ਮੋਟਰਸਾਈਕਲ ਦੇ ਵੱਜਣ ਨਾਲ ਮੋਟਰਸਾਈਕਲ ਸਵਾਰ ਪਤੀ-ਪਤਨੀ ਦੀ ਹਾਦਸੇ ਦੌਰਾਨ ਮੌਤ ਹੋ ਗਈ। ਮੌਕੇ ’ਤੇ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਪਤੀ-ਪਤਨੀ ਦੇ ਪਰਿਵਾਰਕ ਮੈਂਬਰਾਂ ਅਤੇ ਰੈਲ ਮਾਜਰਾ ਦੇ ਸਮਾਜ ਸੇਵੀ ਸੁਰਿੰਦਰ ਸ਼ਿੰਦਾ ਨੇ ਦੱਸਿਆ ਕਿ ਜੈਮਲ ਉਰਫ਼ ਜੱਮੂ (32) ਪੁੱਤਰ ਧਰਮ ਪਾਲ ਪਿੰਡ ਡਾਲੋ ਮਾਜਰਾ ਬਾਜ਼ੀਗਰ ਬਸਤੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਆਪਣੀ ਪਤਨੀ ਪ੍ਰੀਤੋ ਪਿੰਡ ਹੈਡੋਂ ਬੇਟ ਵਿਖੇ ਮੋਟਰਸਾਈਕਲ 'ਤੇ ਭੋਗ ਦੇ ਪ੍ਰੋਗਰਾਮ ਤੋਂ ਘਰ ਪਰਤ ਰਹੇ ਸਨ ਅਤੇ ਜਦੋਂ ਉਹ ਦਾਣਾ ਮੰਡੀ ਟੌਂਸਾ ਦੇ ਕਰੋਸ ਕੱਟ ਕੋਲ ਪਹੁੰਚੇ ਤਾਂ ਨੈਸ਼ਨਲ ਹਾਈਵੇਅ ’ਤੇ ਖੜ੍ਹੇ ਇਕ ਟਰੱਕ ਵਿਚ ਉਨ੍ਹਾਂ ਦਾ ਮੋਟਰਸਾਈਕਲ ਜਾ ਵੱਜਿਆ।

ਇਹ ਵੀ ਪੜ੍ਹੋ : ਪੰਜਾਬ ਦੇ ਹਾਈਵੇਅ 'ਤੇ ਵੱਡਾ ਹਾਦਸਾ, ਨੌਜਵਾਨ ਦੀ ਦਰਦਨਾਕ ਮੌਤ, ਟੋਟੇ-ਟੋਟੇ ਹੋਈ ਲਾਸ਼

ਹਾਦਸਾ ਇੰਨਾ ਭਿਆਨਕ ਸੀ ਕਿ ਇਸ ਦੀ ਆਵਾਜ਼ ਨਾਲ ਨੈਸ਼ਨਲ ਹਾਈਵੇਅ ’ਤੇ ਜਾ ਰਹੇ ਰਾਹਗੀਰ ਵੀ ਸਹਿਮ ਗਏ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਪੁਲਸ ਦੇ ਇੰਚਾਰਜ ਪ੍ਰਵੀਨ ਕੁਮਾਰ ਅਤੇ ਚੌਂਕੀ ਆਸਰੋਂ ਦੇ ਇੰਚਾਰਜ ਏ. ਐੱਸ. ਆਈ. ਗੁਰਬਖਸ਼ ਸਿੰਘ ਆਪਣੀ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਪੁਲਸ ਮੁਤਾਬਕ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਹੀ ਪਰਿਵਾਰਕ ਮੈਂਬਰ ਜਦੋਂ ਦੋਨਾਂ ਜਣਿਆਂ ਨੂੰ ਸਿਵਲ ਹਸਪਤਾਲ ਰੋਪੜ ਵਿਚ ਇਲਾਜ ਲਈ ਲੈ ਕੇ ਜਾ ਰਹੇ ਸੀ ਤਾਂ ਉੱਥੇ ਪਹੁੰਚਦੇ ਸਾਰ ਹੀ ਦੋਵਾਂ ਨੇ ਦਮ ਤੋੜ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਪਤੀ ਪਤਨੀ ਦਾ ਇਕ ਬੇਟਾ ਗੁਰਜੋਤ ਸਿੰਘ ਅਤੇ ਦੋ ਲੜਕੀਆਂ ਆਪਣੇ ਪਿੱਛੇ ਛੱਡ ਗਏ ਹਨ।

ਇਹ ਵੀ ਪੜ੍ਹੋ : Instagram ਦੇ ਪਿਆਰ ਨੇ ਉਜਾੜਿਆ ਘਰ, ਪ੍ਰੇਮੀ ਨਾਲ ਮਿਲ ਕੇ ਪਤਨੀ ਨੇ ਪਤੀ ਨੂੰ ਦਿੱਤੀ ਰੂਹ ਕੰਬਾਊ ਮੌਤ

ਮ੍ਰਿਤਕ ਪਤੀ ਪਤਨੀ ਦੇ ਪਰਿਵਾਰਕ ਮੈਂਬਰਾਂ ਨੇ ਪੁਲਸ ਪ੍ਰਸ਼ਾਸਨ ਅੱਗੇ ਇਨਸਾਫ਼ ਦੀ ਗੁਹਾਰ ਲਗਾਉਂਦੇ ਹੋਏ ਕਿਹਾ ਹੈ ਕਿ ਟਰੱਕ ਡਰਾਈਵਰ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਜੋ ਵਾਹਨਾਂ ਦੇ ਚਾਲਕ ਆਪਣੇ ਵਾਹਨਾਂ ਨੂੰ ਸਰਵਿਸ ਉੱਤੇ ਖੜ੍ਹਾ ਕਰ ਦਿੰਦੇ ਹਨ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਕਿਉਂਕਿ ਇਹ ਹਾਦਸਾ ਟਰੱਕ ਦੇ ਨੈਸ਼ਨਲ ਹਾਈਵੇਅ ’ਤੇ ਖੜ੍ਹੇ ਹੋਣ ਕਰਕੇ ਹੀ ਵਾਪਰਿਆ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News