ਡੱਲੇਵਾਲ ਦਾ ਮੂੰਹ ਰਾਹੀਂ ਮੈਡੀਕਲ ਸਹਾਇਤਾ ਤੇ ਖਾਣ-ਪੀਣ ਤੋਂ ਜਵਾਬ, ਹਾਲਤ ਬੇਹੱਦ ਨਾਜ਼ੁਕ
Monday, Jan 20, 2025 - 10:09 AM (IST)
ਪਟਿਆਲਾ/ਸਨੌਰ (ਮਨਦੀਪ ਜੋਸਨ) : ਲੰਘੀ ਦੇਰ ਰਾਤ ਕੇਂਦਰ ਸਰਕਾਰ ਦੇ ਵਫ਼ਦ ਵੱਲੋਂ 14 ਫਰਵਰੀ ਨੂੰ ਗੱਲਬਾਤ ਦਾ ਸੱਦਾ ਆਉਣ ਤੋਂ ਬਾਅਦ ਦੇਰ ਰਾਤ 8 ਡਾਕਟਰਾਂ ਦੀ ਟੀਮ ਨੇ ਮਰਨ ਵਰਤ ਦੇ 55ਵੇਂ ਦਿਨ 'ਚ ਪੁੱਜੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਨੂੰ ਗੁਲੂਕੋਜ ਰਾਹੀਂ ਮੈਡੀਕਲ ਟ੍ਰੀਟਮੈਂਟ ਦਿੱਤਾ ਹੈ। ਇਸ ਤੋਂ ਪਹਿਲਾਂ ਕਿਸਾਨ ਨੇਤਾ ਡੱਲੇਵਾਲ ਨੂੰ ਸਮੁੱਚੇ ਅਧਿਕਾਰੀਆਂ ਅਤੇ ਕਿਸਾਨ ਨੇਤਾਵਾਂ ਨੇ ਮੂੰਹ ਰਾਹੀਂ ਮੈਡੀਕਲ ਟ੍ਰੀਟਮੈਂਟ ਲੈਣ ਅਤੇ ਕੁੱਝ ਖਾਣ ਲਈ ਵੀ ਬੇਨਤੀ ਕੀਤੀ ਸੀ ਪਰ ਜਗਜੀਤ ਸਿੰਘ ਡੱਲੇਵਾਲ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਮਰਨ ਵਰਤ ਜਾਰੀ ਰੱਖਣਗੇ। ਮੂੰਹ ਰਾਹੀਂ ਨਾ ਤਾਂ ਕੋਈ ਦਵਾਈ ਲੈਣਗੇ ਅਤੇ ਨਾ ਹੀ ਕੁੱਝ ਖਾਣਗੇ।
ਇਹ ਵੀ ਪੜ੍ਹੋ : PGI 'ਚ ਮਰੀਜ਼ਾਂ ਨਾਲ ਖੁੱਲ੍ਹੀ ਲੁੱਟ, ਡਾਇਰੈਕਟਰ ਨੂੰ ਭੇਜੀ ਗਈ ਸ਼ਿਕਾਇਤ
ਉਹ ਆਪਣਾ ਮਰਨ ਵਰਤ ਉਸ ਸਮੇਂ ਤੋੜਨਗੇ, ਜਦੋਂ ਕੇਂਦਰ ਸਰਕਾਰ ਐੱਮ. ਐੱਸ. ਪੀ. ਸਮੇਤ ਸਮੁੱਚੀਆਂ ਕਿਸਾਨਾਂ ਦੀਆਂ ਮੰਗਾਂ ਨੂੰ ਪੂਰਾ ਕਰ ਦੇਵੇਗੀ। ਪੰਜਾਬ ਸਕਰਾਰ ਵੱਲੋਂ ਪਟਿਆਲਾ ਰੇਂਜ ਦੇ ਡੀ. ਆਈ. ਜੀ. ਮਨਦੀਪ ਸਿੰਘ ਸਿੱਧੂ ਅਤੇ ਐੱਸ. ਐੱਸ. ਪੀ. ਡਾ. ਨਾਨਕ ਸਿੰਘ ਆਪਣੀ ਟੀਮ ਨਾਲ ਖਨੌਰੀ ਬਾਰਡਰ ’ਤੇ ਪੁੱਜੇ, ਜਿੱਥੇ ਉਨ੍ਹਾਂ ਨੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਅਤੇ ਡਾਕਟਰਾਂ ਨਾਲ ਵੀ ਗੱਲਬਾਤ ਕੀਤੀ। ਇਸ ਤੋਂ ਬਾਅਦ ਡੀ. ਆਈ. ਜੀ. ਮਨਦੀਪ ਸਿੰਘ ਸਿੱਧੂ ਤੇ ਡਾ. ਨਾਨਕ ਸਿੰਘ ਨੇ ਕਿਸਾਨ ਨੇਤਾਵਾਂ ਨਾਲ ਮੀਟਿੰਗ ਕਰ ਕੇ ਮਰਨ ਵਰਤ ’ਤੇ ਬੈਠੇ 122 ਕਿਸਾਨ ਜਿਨ੍ਹਾਂ ’ਚ ਹਰਿਆਣਾ ਦੇ 10 ਕਿਸਾਨ ਵੀ ਹਨ, ਨੂੰ ਜੂਸ ਪਿਲਾ ਕੇ ਉਨ੍ਹਾਂ ਦਾ ਮਰਨ ਵਰਤ ਖੁੱਲ੍ਹਵਾਇਆ। ਇਹ 122 ਕਿਸਾਨ ਕਿਸਾਨ ਨੇਤਾ ਸੁਖਜੀਤ ਸਿੰਘ ਹਰਦੋਝੰਡਾ ਦੀ ਅਗਵਾਈ ਹੇਠ ਬੈਠੇ ਸਨ। ਖਨੌਰੀ ਮੋਰਚੇ ’ਚ ਸੰਤੁਸ਼ਟੀ ਦੀ ਲਹਿਰ ਦਿਖਾਈ ਦਿੱਤੀ ਕਿ ਇੰਨੇ ਵੱਡੇ ਸੰਘਰਸ਼ ਤੋਂ ਬਾਅਦ ਕੇਂਦਰ ਨੇ ਮੁੜ ਗੱਲਬਾਤ ਸ਼ੁਰੂ ਕਰ ਦਿੱਤੀ ਹੈ, ਜਿਸ ਦੇ ਸਾਰਥਕ ਨਤੀਜੇ ਆਉਣ ਦੀ ਆਸ ਬੱਝੀ ਹੈ। ਕਿਸਾਨ ਆਗੂਆਂ ਨੇ ਸਪੱਸ਼ਟ ਕੀਤਾ ਕਿ ਜਗਜੀਤ ਸਿੰਘ ਡੱਲੇਵਾਲ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਹੋਣ ਤੱਕ ਮਰਨ ਵਰਤ ਜਾਰੀ ਰੱਖਣਗੇ ਅਤੇ ਮੈਡੀਕਲ ਸਹਾਇਤਾ ਮੂੰਹ ਰਾਹੀਂ ਨਹੀਂ ਲੈਣਗੇ, ਸਿਰਫ ਗੁਲੂਕੋਜ਼ ਰਾਹੀਂ ਲੈਣਗੇ।
ਇਹ ਵੀ ਪੜ੍ਹੋ : ਪੰਜਾਬ 'ਚ ਸ਼ਨੀਵਾਰ ਨੂੰ ਛੁੱਟੀ ਦਾ ਐਲਾਨ! ਜਾਣੋ ਕਿਉਂ ਜਾਰੀ ਹੋਏ ਹੁਕਮ
ਕਿਸਾਨ ਆਗੂਆਂ ਨੇ ਕਿਹਾ ਕਿ 23 ਫਰਵਰੀ 2024 ਨੂੰ ਕਿਸਾਨ ਅੰਦੋਲਨ 2 ਦੇ ਸਮਰਥਣ ’ਚ ਹਿਸਾਰ ਦੇ ਖੇੜੀ ਚੌਪਟਾ ਉੱਪਰ ਇਕੱਠੇ ਹੋਏ ਹਜ਼ਾਰਾਂ ਕਿਸਾਨਾਂ ਤੇ ਹਰਿਆਣਾ ਪੁਲਸ ਵੱਲੋ ਬੇਰਹਿਮੀ ਨਾਲ ਕਾਰਵਾਈ ਕੀਤੀ ਗਈ ਸੀ, ਜਿਸ ’ਚ ਕਈ ਕਿਸਾਨ ਜ਼ਖਮੀ ਹੋਏ ਅਤੇ ਕਈ ਕਿਸਾਨਾਂ ਉੱਪਰ ਝੂਠੇ ਕੇਸ ਦਰਜ ਕੀਤੇ ਗਏ ਸੀ। ਉਸ ਸਮੇਂ ਸਥਾਨਕ ਪੱਧਰ ’ਤੇ ਹੋਏ ਸਮਝੌਤੇ ਤਹਿਤ ਪ੍ਰਸ਼ਾਸਨ ਨੇ ਕੇਸ ਰੱਦ ਕਰਨ ਦਾ ਵਾਅਦਾ ਕੀਤਾ ਸੀ ਪਰ 34 ਦਿਨ ਪਹਿਲਾਂ ਕਿਸਾਨਾਂ ਨੂੰ ਮੁੜ ਨੋਟਿਸ ਭੇਜੇ ਜਾ ਰਹੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਅੰਦੋਲਨ ਨਾਲ ਸਬੰਧਿਤ ਕੇਸਾਂ ਨੂੰ ਰੱਦ ਕਰਵਾਉਣਾ ਦੋਹਾਂ ਮੋਰਚਿਆਂ ਦੀ ਜ਼ਿੰਮੇਵਾਰੀ ਹੈ। ਇਸ ਮੁੱਦੇ ਨੂੰ ਕੇਂਦਰ ਸਰਕਾਰ ਨਾਲ ਮੀਟਿੰਗ ’ਚ ਗੱਲਬਾਤ ਕੀਤੀ ਜਾਵੇਗੀ। ਕਿਸਾਨ ਆਗੂਆਂ ਨੇ ਕਿਹਾ ਕਿ ਪਹਿਲਾਂ ਹੀ ਐਲਾਨੇ ਜਾਣ ਵਾਲੇ ਪ੍ਰੋਗਰਾਮਾਂ ਸਬੰਧੀ ਜਲਦੀ ਹੀ ਦੋਹਾਂ ਮੋਰਚਿਆਂ ਦੀ ਮੀਟਿੰਗ ਕਰ ਕੇ ਫ਼ੈਸਲੇ ਲਏ ਜਾਣਗੇ। ਇਸ ਮੌਕੇ ਕਿਸਾਨ ਨੇਤਾ ਅਭਿਮਨਯੂ ਕੌਹਾੜ, ਕਾਕਾ ਸਿੰਘ ਕੋਟੜਾ, ਸੁਖਜੀਤ ਸਿੰਘ ਹਰਦੋਝੰਡਾ ਅਤੇ ਹੋਰ ਨੇਤਾ ਵੀ ਹਾਜ਼ਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8