ICC ਅੰਡਰ-19 ਵਿਸ਼ਵ ਕੱਪ ਲਈ ਚੁਣੇ ਗਏ ਅੰਪਾਇਰ ਤੇ ਮੈਚ ਰੈਫਰੀ, ਇਹ ਹੈ ਲਿਸਟ

01/08/2020 8:59:42 PM

ਨਵੀਂ ਦਿੱਲੀ— ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਦੱਖਣੀ ਅਫਰੀਕਾ 'ਚ 17 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਆਈ. ਸੀ. ਸੀ. ਅੰਡਰ-19 ਵਿਸ਼ਵ ਰਿਕਾਰਡ ਕੱਪ ਦੇ ਲਈ ਬੁੱਧਵਾਰ ਨੂੰ ਮੈਚ ਅਧਿਕਾਰੀਆਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ। ਵਿਸ਼ਵ ਕੱਪ ਦਾ ਪਹਿਲਾ ਮੈਚ ਮੇਜ਼ਬਾਨ ਦੱਖਣੀ ਅਫਰੀਕਾ ਤੇ ਅਫਗਾਨਿਸਤਾਨ ਦੇ ਵਿਚਾਲੇ ਖੇਡਿਆ ਜਾਵੇਗਾ। ਜਿਸ 'ਚ ਨਿਊਜ਼ੀਲੈਂਡ ਦੇ ਵੇਨੀ ਨਾਈਟ ਤੇ ਸ਼੍ਰੀਲੰਕਾ ਦੇ ਰਵਿੰਦਰ ਵਿਮਲਾਸੀਰੀ ਅੰਪਾਇਰ ਹੋਣਗੇ, ਜਦਕਿ ਰਾਸ਼ਿਦ ਰਿਆਜ਼ ਟੀ. ਵੀ. ਅੰਪਾਇਰ ਹੋਣਗੇ।
ਉਸ ਤੋਂ ਇਲਾਵਾ ਇੰਗਲੈਂਡ ਦੇ ਅਨੁਭਵੀ ਅੰਪਾਇਰ ਇਯਾਨ ਗੋਲਡ ਵੀ ਅੰਪਾਇਰਿੰਗ ਦੀ ਭੂਮੀਕਾ 'ਚ ਹੋਣਗੇ। ਜਿਨ੍ਹਾ ਨੇ ਪਿਛਲੇ ਸਾਲ ਵਿਸ਼ਵ ਕੱਪ ਤੋਂ ਬਾਅਦ ਸੰਨਿਆਸ ਲੈ ਲਿਆ ਸੀ। ਵਿਸ਼ਵ ਕੱਪ ਦੇ ਦੌਰਾਨ 12 ਹੋਰ ਦੇਸ਼ਾਂ ਦੇ 16 ਅੰਪਾਇਰ ਪਹਿਲੇ ਪੜਾਅ ਦੇ ਹਰ ਪੰਜ ਮੈਚਾਂ 'ਚ ਮੈਦਾਨੀ ਅੰਪਾਇਰ ਹੋਣਗੇ ਜਦਕਿ 8 ਟੀ. ਵੀ. ਅੰਪਾਇਰ ਦੀ ਭੂਮੀਕਾ 'ਚ ਹੋਣਗੇ। ਆਈ. ਸੀ. ਸੀ. ਨੇ ਵਿਸ਼ਵ ਕੱਪ ਦੇ ਲਈ ਤਿੰਨ ਮੈਚ ਰੈਫਰੀਆਂ ਨੂੰ ਚੁਣਿਆ, ਜਿਸ 'ਚ ਸ਼੍ਰੀਲੰਕਾ ਦੇ ਸਾਬਕਾ ਤੇਜ਼ ਗੇਂਦਬਾਜ਼ ਗ੍ਰੀਮ ਲੈਬਰੂ, ਦੱਖਣੀ ਅਫਰੀਕਾ ਦੇ ਸ਼ੈਦ ਵਾਦਵਲਾ ਤੇ ਇੰਗਲੈਂਡ ਦੇ ਫਿਲ ਵਿਟਿਕੇਸ ਸ਼ਾਮਲ ਹਨ।
ਅਧਿਕਾਰੀ ਇਸ ਪ੍ਰਕਾਰ ਹਨ—
ਅੰਪਾਇਰ—
ਰੋਲੈਂਡ ਬਲੈਕ, ਅਹਿਮਦ ਸ਼ਾਹ ਪਾਕਤੀਨ, ਸੈਮ ਨੋਗਾਜਸਕੀ, ਸ਼ਫੁਦੌਲਾ ਇਬਨੇ ਸ਼ਾਹਿਦ, ਇਯਾਨ ਗੋਲਡ, ਵੇਨੀ ਨਾਈਟ, ਰਾਸ਼ਿਦ ਰਿਆਜ਼ ਵਕਾਰ, ਅਨਿਲ ਚੌਧਰੀ, ਪੇਟ੍ਰਿਕ ਬੋਂਗਾਨੀ ਜੇਲੇ, ਇਕਨੋ ਚਾਬੀ, ਨਾਈਜੇਲ ਡੁਗਿਡ, ਰਵਿੰਦਰ ਵਿਮਾਲਾਸਿਰੀ, ਮਸੂਦੁਰ ਰਹਿਮਾਨ, ਮੁਕੁਲ, ਆਸਿਫ ਯਾਕੂਬ, ਲੇਸਲੀ ਰੀਫਰ ਤੇ ਏਡ੍ਰੀਅਨ ਹੋਲਡਸਟੋਕ।
ਮੈਚ ਰੈਫਰੀ—
ਗ੍ਰੀਮ ਲੈਬਰੂ, ਸ਼ੈਦ ਵਾਦਵਲਾ, ਫਿਲ ਵਿਟਿਕੇਸ।


Gurdeep Singh

Content Editor

Related News