ਭਾਰਤ ਤੇ ਬੰਗਲਾਦੇਸ਼ ਦਰਮਿਆਨ ਦੂਜਾ ਵਨਡੇ ਮੈਚ ਭਲਕੇ, ਇਕ ਝਾਤ ਇਨ੍ਹਾਂ ਕੁਝ ਖ਼ਾਸ ਗੱਲਾਂ ''ਤੇ

12/06/2022 7:44:35 PM

ਸਪੋਰਟਸ ਡੈਸਕ : ਭਾਰਤ ਤੇ ਬੰਗਲਾਦੇਸ਼ ਦਰਮਿਆਨ 3 ਮੈਚਾਂ ਦੀ ਵਨਡੇ ਸੀਰੀਜ਼ ਦਾ ਦੂਜਾ ਮੈਚ ਢਾਕਾ ਦੇ ਸ਼ੇਰ-ਏ-ਬੰਗਲਾ ਨੈਸ਼ਨਲ ਸਟੇਡੀਅਮ 'ਚ ਭਲਕੇ ਖੇਡਿਆ ਜਾਵੇਗਾ। ਟੀਮ ਇੰਡੀਆ ਲਈ ਇਹ ਮੈਚ ਕਿਸੇ ਵੀ ਕੀਮਤ 'ਤੇ ਜਿੱਤਣਾ ਜ਼ਰੂਰੀ ਹੈ, ਕਿਉਂਕਿ ਟੀਮ ਸੀਰੀਜ਼ 'ਚ 0-1 ਨਾਲ ਪਿੱਛੇ ਹੈ। ਪਹਿਲੇ ਵਨਡੇ ਦੀ ਗੱਲ ਕਰੀਏ ਤਾਂ ਟੀਮ ਇੰਡੀਆ ਦੇ ਬੱਲੇਬਾਜ਼ਾਂ ਨੇ ਨਿਰਾਸ਼ ਕੀਤਾ ਸੀ। ਕੇਐੱਲ ਰਾਹੁਲ ਦੀਆਂ 73 ਦੌੜਾਂ ਤੋਂ ਇਲਾਵਾ ਕੋਈ ਵੀ ਬੱਲੇਬਾਜ਼ ਬੰਗਲਾਦੇਸ਼ ਦੇ ਗੇਂਦਬਾਜ਼ਾਂ ਦੇ ਸਾਹਮਣੇ ਆਪਣਾ ਪ੍ਰਭਾਵ ਨਹੀਂ ਬਣਾ ਸਕਿਆ।

ਹੈੱਡ ਟੂ ਹੈੱਡ

ਕੁਲ ਮੈਚ -37
ਭਾਰਤ ਨੇ ਜਿੱਤੇ - 30 
ਬੰਗਲਾਦੇਸ਼ ਨੇ ਜਿੱਤੇ - 06
ਬਨਤੀਜਾ - 01

ਮੌਸਮ ਦਾ ਮਿਜਾਜ਼

ਜੇਕਰ ਢਾਕਾ 'ਚ ਹੋਣ ਵਾਲੇ ਇਸ ਮੈਚ ਦੇ ਮੌਸਮ ਦੀ ਗੱਲ ਕਰੀਏ ਤਾਂ ਪ੍ਰਸ਼ੰਸਕਾਂ ਲਈ ਰਾਹਤ ਦੀ ਖਬਰ ਹੈ ਕਿ ਮੈਚ ਦੌਰਾਨ ਮੀਂਹ ਦੀ ਸੰਭਾਵਨਾ ਸਿਰਫ 4 ਫੀਸਦੀ ਹੈ। ਰਾਤ ਨੂੰ ਇਸ ਦੇ 6 ਫੀਸਦੀ ਤੱਕ ਵਧਣ ਦਾ ਅਨੁਮਾਨ ਹੈ। ਭਾਵ ਪ੍ਰਸ਼ੰਸਕਾਂ ਨੂੰ ਪੂਰਾ ਮੈਚ ਦੇਖਣ ਨੂੰ ਮਿਲੇਗਾ। ਮੈਚ ਦੌਰਾਨ ਤਾਪਮਾਨ 29 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ ਜੋ ਰਾਤ ਨੂੰ ਘੱਟ ਕੇ 19 ਡਿਗਰੀ ਸੈਲਸੀਅਸ ਹੋ ਜਾਵੇਗੀ। ਦਿਨ ਵੇਲੇ ਨਮੀ 58 ਫੀਸਦੀ ਰਹੇਗੀ ਜੋ ਰਾਤ ਨੂੰ 70 ਫੀਸਦੀ ਤੱਕ ਵਧ ਸਕਦੀ ਹੈ।

ਇਹ ਵੀ ਪੜ੍ਹੋ : ਭਾਰਤ-ਪਾਕਿ ਸਬੰਧ ਹਮੇਸ਼ਾ ਕ੍ਰਿਕਟ ਕਾਰਨ ਹੀ ਬਿਹਤਰ ਹੋਏ ਹਨ : ਸ਼ਾਹਿਦ ਅਫਰੀਦੀ

ਪਿਚ ਰਿਪੋਰਟ 

ਪਹਿਲੇ ਮੈਚ ਦੀ ਗੱਲ ਕਰੀਏ ਤਾਂ ਭਾਰਤ ਦੇ ਬੱਲੇਬਾਜ਼ ਬੰਗਲਾਦੇਸ਼ ਦੀ ਸਪਿਨ ਗੇਂਦਬਾਜ਼ੀ ਦੇ ਸਾਹਮਣੇ ਬੇਵੱਸ ਨਜ਼ਰ ਆਏ। ਇਹ ਮੈਚ ਵੀ ਇਸੇ ਮੈਦਾਨ 'ਤੇ ਹੋਵੇਗਾ, ਇਸ ਲਈ ਟੀਮ ਨੂੰ ਵਧੇਰੇ ਚੌਕਸ ਰਹਿਣਾ ਹੋਵੇਗਾ। ਤੇਜ਼ ਗੇਂਦਬਾਜ਼ਾਂ ਲਈ ਇਸ ਪਿੱਚ 'ਤੇ ਅਨਿਸ਼ਚਿਤ ਉਛਾਲ ਅਤੇ ਗਤੀ ਹੋਵੇਗੀ। ਦੋਵੇਂ ਟੀਮਾਂ ਇਸ ਮੈਦਾਨ 'ਤੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨਾ ਚਾਹੁਣਗੀਆਂ, ਕਿਉਂਕਿ ਸ਼ਾਮ ਨੂੰ ਤ੍ਰੇਲ ਮੁਸ਼ਕਲ ਕਰ ਸਕਦੀ ਹੈ।

ਟੀਮਾਂ ਹੇਠਾਂ ਅਨੁਸਾਰ ਹਨ -

ਭਾਰਤੀ ਟੀਮ : ਰੋਹਿਤ ਸ਼ਰਮਾ (ਕਪਤਾਨ), ਸ਼ਿਖਰ ਧਵਨ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇ. ਐੱਲ. ਰਾਹੁਲ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਸ਼ਾਹਬਾਜ਼ ਅਹਿਮਦ, ਸ਼ਾਰਦੁਲ ਠਾਕੁਰ, ਦੀਪਕ ਚਾਹਰ, ਮੁਹੰਮਦ ਸਿਰਾਜ, ਕੁਲਦੀਪ ਸੇਨ, ਉਮਰਾਨ ਮਲਿਕ, ਰਜਤ ਪਾਟੀਦਾਰ, ਈਸ਼ਾਨ ਕਿਸ਼ਨ, ਰਾਹੁਲ ਤ੍ਰਿਪਾਠੀ, ਅਕਸ਼ਰ ਪਟੇਲ

ਬੰਗਲਾਦੇਸ਼ੀ ਟੀਮ : ਨਜਮੁਲ ਹੁਸੈਨ ਸ਼ਾਂਤੋ, ਲਿਟਨ ਦਾਸ (ਕਪਤਾਨ), ਅਨਾਮੁਲ ਹਕ, ਸ਼ਾਕਿਬ ਅਲ ਹਸਨ, ਮੁਸ਼ਫਿਕਰ ਰਹੀਮ (ਵਿਕਟਕੀਪਰ), ਮਹਿਮੂਦੁੱਲ੍ਹਾ, ਅਫੀਫ ਹੁਸੈਨ, ਮੇਹਿਦੀ ਹਸਨ ਮਿਰਾਜ਼, ਇਬਾਦਤ ਹੁਸੈਨ, ਹਸਨ ਮਹਿਮੂਦ, ਮੁਸਤਫਿਜ਼ੁਰ ਰਹਿਮਾਨ, ਯਾਸਿਰ ਅਲੀ, ਤਸਕੀਨ ਅਹਿਮਦ, ਨਸੁਮ ਅਹਿਮਦ, ਨੂਰੁਲ ਹਸਨ।

ਨੋਟ : ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News