ਮੈਕਸਵੈਲ ਨੇ ਯੁਵਰਾਜ ਨੂੰ ਛੱਡਿਆ ਪਿੱਛੇ, 9 ਛੱਕੇ ਲਾ ਕੇ ਬਣਾਇਆ ਇਹ ਰਿਕਾਰਡ

Thursday, Feb 28, 2019 - 01:05 PM (IST)

ਨਵੀਂ ਦਿੱਲੀ : ਆਸਟਰੇਲੀਆ ਦੇ ਆਲਰਾਊਂਡਰ ਗਲੈਨ ਮੈਕਸਵੈਲ ਦਾ ਫਿਰ ਤੋਂ ਕਹਿਰ ਦੇਖਣ ਨੂੰ ਮਿਲਿਆ। ਉਸਨੇ ਬੰਗਲੁਰੂ ਵਿਚ ਭਾਰਤ ਖਿਲਾਫ ਦੂਜੇ ਟੀ-20 ਮੈਚ ਦੌਰਾਨ ਸੈਂਕੜਾ ਲਾ ਕੇ ਆਸਟਰੇਲੀਆ ਨੂੰ 2-0 ਨਾਲ ਸੀਰੀਜ਼ ਜਿਤਾਈ। 30 ਸਾਲਾ ਮੈਕਸਵੈਲ ਨੇ 55 ਗੇਂਦÎਾਂ ਵਿਚ ਅਜੇਤੂ 113 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਜਿਸ ਵਿਚ ਉਸਨੇ 7 ਚੌਕੇ ਅਤੇ 9 ਛੱਕੇ ਲਾਏ। ਮੈਕਸਵੈਲ ਨੂੰ ਇਸ ਧਮਾਕੇਦਾਰ ਪਾਰੀ ਲਈ 'ਮੈਨ ਆਫ ਦੱ ਮੈਚ' ਖਿਤਾਬ ਨਾਲ ਵੀ ਨਵਾਜਿਆ ਗਿਆ। ਮੈਕਸਵੈਲ ਨੇ ਆਪਣੀ ਇਸ ਪਾਰੀ ਦੇ ਨਾਲ ਕਈ ਰਿਕਾਰਡ ਵੀ ਦਰਜ ਕਰ ਲਏ। ਆਓ ਮੈਕਸਵੈਲ ਇਸ ਧਮਾਕੇਦਾਰ ਪਾਰੀ 'ਤੇ ਚਾਨਣਾ ਪਾਉਂਦੇ ਹਾਂ :

ਭਾਰਤ ਵਿਚ ਸਭ ਤੋਂ ਵੱਡੀ ਪਾਰੀ
ਮੈਕਸਵੈਲ ਭਾਰਤ ਵਿਚ ਭਾਰਤ ਖਿਲਾਫ ਹੀ ਕੌਮਾਂਤਰੀ ਟੀ-20 ਕ੍ਰਿਕਟ ਵਿਚ ਸਭ ਤੋਂ ਵੱਡੀ ਪਾਰੀ ਖੇਡਣ ਵਾਲੇ ਬੱਲੇਬਾਜ਼ ਬਣ ਗਏ ਹਨ। ਉਸ ਤੋਂ ਪਹਿਲਾਂ ਨਿਊਜ਼ੀਲੈਂਡ ਦੇ ਕੌਲਿਨ ਮੁਨਰੋ ਨੇ 2017 ਵਿਚ ਰਾਜਕੋਟ ਵਿਖੇ ਭਾਰਤ ਖਿਲਾਫ ਅਜੇਤੂ 109 ਦੌੜਾਂ ਦੀ ਪਾਰੀ ਖੇਡੀ ਸੀ। ਉੱਥੇ ਹੀ 2012 ਵਿਚ ਬ੍ਰੈਂਡਨ ਮੈੱਕੁਲਮ ਨੇ ਚੇਨਈ ਵਿਚ 91 ਦੌੜਾਂ ਦੀ ਪਾਰੀ ਅਤੇ ਐਰੋਨ ਫਿੰਚ ਨੇ 2013 ਵਿਚ ਰਾਜਕੋਟ ਵਿਖੇ 89 ਦੌੜਾਂ ਦੀ ਪਾਰੀ ਖੇਡੀ ਸੀ।

PunjabKesari

ਸਭ ਤੋਂ ਵੱਧ ਸੈਂਕੜੇ ਲਾਉਣ ਵਾਲੇ ਦੂਜੇ ਬੱਲੇਬਾਜ਼
ਮੈਕਸਵੈਲ ਇਸ ਛੋਟੇ ਸਵਰੂਪ ਵਿਚ ਸਭ ਤੋਂ ਵੱਧ ਸੈਂਕੜੇ ਲਾਉਣ ਦੇ ਮਾਮਲੇ ਵਿਚ ਕੌਲਿਨ ਮੁਨਰੋ ਦੇ ਨਾਲ ਸਾਂਝੇ ਰੂਪ ਨਾਲ ਦੂਜੇ ਨੰਬਰ 'ਤੇ ਆ ਗਏ ਹਨ। ਮੈਕਸਵੈਲ ਨੇ ਕ੍ਰਿਸ ਗੇਲ, ਕੌਲਿਨ ਮੁਨਰੋ, ਬ੍ਰੈਂਡਨ ਮੈੱਕੁਲਮ, ਮਾਰਟਿਨ ਗੁਪਟਿਲ ਅਤੇ ਐਰੋਨ ਫਿੰਚ ਨੂੰ ਪਿੱਛੇ ਛੱਡਿਆ ਹੈ ਜਿਨ੍ਹਾਂ ਦੇ ਨਾਂ 2-2 ਸੈਂਕੜੇ ਹਨ। ਇਸ ਸਵਰੂਪ ਵਿਚ ਸਭ ਤੋਂ ਵੱਧ ਸੈਂਕੜੇ ਲਾਉਣ ਦਾ ਰਿਕਾਰਡ ਭਾਰਤ ਦੇ ਰੋਹਿਤ ਸ਼ਰਮਾ ਦੇ ਨਾਂ ਹੈ ਜਿਸ ਨੇ 4 ਸੈਂਕੜੇ ਲਾਏ ਹਨ।

ਯੁਵਰਾਜ ਸਿੰਘ ਨੂੰ ਛੱਡਿਆ ਪਿੱਛੇ
PunjabKesari
ਉੱਥੇ ਹੀ ਮੈਕਸਵੈਲ ਨੇ ਛੱਕਿਆ ਦੇ ਮਾਮਲੇ ਵਿਚ 'ਸਿਕਸਰ ਕਿੰਗ' ਯੁਵਰਾਜ ਨੂੰ ਪਿੱਛੇ ਛੱਡ ਦਿੱਤਾ ਹੈ। ਮੈਕਸਵੈਲ ਦੇ ਛੱਕਿਆਂ ਦੀ ਗਿਣਤੀ 59 ਮੈਚਾਂ ਵਿਚ 78 ਪਹੁੰਚ ਗਈ ਹੈ। ਉੱਥੇ ਹੀ ਯੁਵਰਾਜ ਦੇ ਨਾਂ 58 ਮੈਚਾਂ ਵਿਚ 74 ਛੱਕੇ ਲਾਏ ਹਨ। ਨਾਲ ਹੀ ਕੌਮਾਂਤਰੀ ਟੀ-20 ਕ੍ਰਿਕਟ ਵਿਚ ਸਭ ਤੋਂ ਵੱਧ ਛੱਕੇ ਲਾਉਣ ਵਾਲਿਆਂ ਦੀ ਸੂਚੀ ਵਿਚ 9ਵੇਂ ਨੰਬਰ 'ਤੇ ਆ ਗਏ ਹਨ। ਇਸ ਸੂਚੀ ਵਿਚ ਪਹਿਲੇ ਸਥਾਨ 'ਤੇ ਕ੍ਰਿਸ ਗੇਲ ਅਤੇ ਮਾਰਟਿਨ ਗੁਪਟਿਲ ਹਨ ਜਿਸ ਨੇ 103 ਛੱਕੇ ਲਾਏ ਹਨ।


Related News