ਬੈਲਜੀਅਮ ਕੱਪ ਦਾ ਫਾਈਨਲ ਮੈਚ ਇਕ ਅਗਸਤ ਨੂੰ ਜਾਵੇਗਾ ਖੇਡਿਆ
Thursday, May 28, 2020 - 03:49 PM (IST)

ਸਪੋਰਟਸ ਡੈਸਕ— ਬੈਲਜੀਅਮ ਕੱਪ ਫੁੱਟਬਾਲ ਟੂਰਨਾਮੈਂਟ ਦਾ ਫਾੀੲਨਲ ਮੈਚ ਹੁਣ ਲੀਗ ਦੇ ਨਵੇਂ ਸੈਂਸ਼ਨ ਦੀ ਸ਼ੁਰੂਆਤ ਨਾਲ ਇਕ ਹਫ਼ਤਾ ਪਹਿਲਾਂ ਇਕ ਅਗਸਤ ਨੂੰ ਖੇਡਿਆ ਜਾਵੇਗਾ। ਬੈਲਜੀਅਮ ਫੁੱਟਬਾਲ ਮਹਾਸੰਘ ਨੇ ਕਿਹਾ ਕਿ ਕਲੱਬ ਬਰੂਗ ਅਤੇ ਐਂਟਵਰਪ ਦੇ ਵਿਚਾਲੇ ਹੋਣ ਵਾਲਾ ਮੈਚ ਕਿੰਗ ਬੌਦੀਨ ਸਟੇਡੀਅਮ ’ਚ ਖੇਡਿਆ ਜਾਵੇਗਾ। ਇਸ ’ਚ ਦਰਸ਼ਕਾਂ ਨੂੰ ਆਉਣ ਦੀ ਆਗਿਆ ਨਹੀਂ ਹੋਵੇਗੀ। ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਬੈਲਜੀਅਮ ’ਚ 31 ਜੁਲਾਈ ਤੱਕ ਹਰ ਤਰ੍ਹਾਂ ਦੀ ਖੇਡ ਗਤੀਵਿਧੀਆਂ ਠੱਪ ਪਈਆਂ ਹਨ। ਉਸ ਦਾ ਨਵਾਂ ਸੈਂਸ਼ਨ 7 ਅਗਸਤ ਤੋਂ ਸ਼ੁਰੂ ਹੋਵੇਗਾ।