IPL2020 ''ਚ ਮੁੰਬਈ ਦੇ ਤੇਜ਼ ਗੇਂਦਬਾਜ਼ਾਂ ਦਾ ਪ੍ਰਦਰਸ਼ਨ ਰਿਹਾ ਹੈ ਸ਼ਾਨਦਾਰ, ਦੇਖੋ ਅੰਕੜੇ
Wednesday, Oct 07, 2020 - 09:58 PM (IST)
ਆਬੂ ਧਾਬੀ- ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਯੂ. ਏ. ਈ. 'ਚ ਖੇਡੇ ਜਾ ਰਹੇ ਆਈ. ਪੀ. ਐੱਲ. 2020 'ਚ ਮੁੰਬਈ ਇੰਡੀਅਨਜ਼ ਦੇ ਤੇਜ਼ ਗੇਂਦਬਾਜ਼ਾਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਅੰਕੜਿਆਂ ਦੇ ਹਿਸਾਬ ਨਾਲ ਮੁੰਬਈ ਨੂੰ ਸਿਰਫ ਦਿੱਲੀ ਕੈਪੀਟਲਸ ਦੇ ਤੇਜ਼ ਗੇਂਦਬਾਜ਼ਾਂ ਤੋਂ ਟੱਕਰ ਮਿਲ ਰਹੀ ਹੈ ਜਦਕਿ ਹੋਰ ਟੀਮਾਂ ਤੋਂ ਪੇਸਰ ਨੇੜੇ ਵੀ ਨਹੀਂ ਹੈ।
ਮੁੰਬਈ ਨੇ ਆਈ. ਪੀ. ਐੱਲ. 2020 'ਚ 6 ਮੈਚ ਖੇਡੇ ਹਨ ਅਤੇ ਉਸਦੇ ਤੇਜ਼ ਗੇਂਦਬਾਜ਼ਾਂ ਨੇ 9 ਦੀ ਇਕੋਨਾਮੀ ਰੇਟ ਅਤੇ 19.87 ਦੀ ਔਸਤ ਨਾਲ 32 ਵਿਕਟਾਂ ਹਾਸਲ ਕੀਤੀਆਂ ਹਨ ਨਾਲ ਹੀ ਸੂਚੀ 'ਚ ਪਹਿਲੇ ਸਥਾਨ 'ਤੇ ਹੈ। ਇਸ ਦੇ ਨਾਲ ਹੀ ਦਿੱਲੀ ਕੈਪੀਟਲਸ ਦੀ ਗੱਲ ਕਰੀਏ ਤਾਂ ਉਸਦੇ ਤੇਜ਼ ਗੇਂਦਬਾਜ਼ਾਂ ਨੇ 5 ਮੈਚਾਂ 'ਚ 25 ਵਿਕਟਾਂ ਹਾਸਲ ਕੀਤੀਆਂ ਹਨ ਅਤੇ ਉਸਦਾ ਇਕੋਨਾਮੀ ਰੇਟ 8.49 ਅਤੇ ਔਸਤ 23.44 ਹੈ। ਤੀਜੇ ਨੰਬਰ 'ਤੇ ਚੇਨਈ ਸੁਪਰ ਕਿੰਗਜ਼ ਦੇ ਪੇਸਰ ਹਨ ਪਰ ਇਸ ਸਮੇਂ ਟੀਮਾਂ ਨਾਲ ਮੇਲ ਖਾਂਦੇ ਨਹੀਂ ਦਿਖਾਈ ਦਿੰਦੇ। ਉਨ੍ਹਾਂ ਨੇ ਪੰਜ ਮੈਚਾਂ 'ਚ 33.17 ਦੀ ਔਸਤ ਅਤੇ 8.67 ਦੀ ਇਕੋਨਾਮੀ ਰੇਟ ਦੇ ਨਾਲ 17 ਵਿਕਟਾਂ ਹਾਸਲ ਕੀਤੀਆਂ ਹਨ।
ਹੋਰ ਟੀਮਾਂ ਦੀ ਗੱਲ ਕਰੀਏ ਤਾਂ ਇਸ 'ਚ ਕਿੰਗਜ਼ ਇਲੈਵਨ ਪੰਜਾਬ, ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਸਨਰਾਈਜ਼ਰਜ਼ ਹੈਦਰਾਬਾਦ ਦੇ ਤੇਜ਼ ਗੇਂਦਬਾਜ਼ਾਂ ਨੇ ਆਈ. ਪੀ. ਐੱਲ. 2020 'ਚ 5 ਮੈਚ ਖੇਡਦੇ ਹੋਏ ਹੁਣ ਤੱਕ 15 ਵਿਕਟਾਂ ਹਾਸਲ ਕੀਤੀਆਂ ਹਨ। ਕੋਲਕਾਤਾ ਨਾਈਟ ਰਾਈਡਰਜ਼ ਨੇ 4 ਮੈਚਾਂ 'ਚ 13 ਅਤੇ ਰਾਜਸਥਾਨ ਰਾਇਲਜ਼ ਨੇ 5 ਮੈਚਾਂ 'ਚ 12 ਵਿਕਟਾਂ ਹਾਸਲ ਕੀਤੀਆਂ ਹਨ।