ਪੈਰਿਸ ਮੈਨੇਜਮੈਂਟ ਦਰਸ਼ਕਾਂ ਨੂੰ ਦੇਵੇਗੀ ਲੋਕਲ ਫੂਡ ਟੇਸਟ, 100 ਫੀਸਦੀ ਸ਼ਾਕਾਹਾਰੀ ਭੋਜਨ ਦੇਣ ਦਾ ਵਾਅਦਾ

Tuesday, Jul 23, 2024 - 03:21 PM (IST)

ਪੈਰਿਸ ਮੈਨੇਜਮੈਂਟ ਦਰਸ਼ਕਾਂ ਨੂੰ ਦੇਵੇਗੀ ਲੋਕਲ ਫੂਡ ਟੇਸਟ, 100 ਫੀਸਦੀ ਸ਼ਾਕਾਹਾਰੀ ਭੋਜਨ ਦੇਣ ਦਾ ਵਾਅਦਾ

ਸਪੋਰਟਸ ਡੈਸਕ : ਟੋਕੀਓ ਓਲੰਪਿਕ ਵਿਚ ਭਾਰਤੀ ਐਥਲੀਟਾਂ ਤੇ ਦਰਸ਼ਕਾਂ ਨੂੰ ਸ਼ਾਕਾਹਾਰੀ ਭੋਜਨ ਦੀ ਕਮੀ ਨਾਲ ਜੂਝਣਾ ਪਿਆ ਸੀ ਪਰ ਪੈਰਿਸ ਓਲੰਪਿਕ-2024 ਵਿਚ ਉਨ੍ਹਾਂ ਦੇ ਲਈ ਵਿਸ਼ੇਸ਼ ਸਹੂਲਤਾਂ ਹੋਣਗੀਆਂ। ਇਨ੍ਹਾਂ ਖੇਡਾਂ ਨੂੰ ਹੁਣ ਤਕ ਦੀਆਂ ਸਭ ਤੋਂ ਵਾਤਾਵਰਣ ਅਨੁਕੂਲ ਓਲੰਪਿਕ ਖੇਡਾਂ ਵਿਚੋਂ ਇਕ ਮੰਨਿਆ ਜਾ ਰਿਹਾ ਹੈ। ਮੈਨੇਜਮੈਂਟ ਸ਼ਾਕਾਹਾਰੀ ਖਾਣੇ ’ਤੇ ਖਾਸ ਧਿਆਨ ਦੇ ਰਹੀ ਹੈ। ਖੇਡ ਪਿੰਡ ਦੇ ਰੈਸਟੋਰੈਟਾਂ ਦੇ ਸਹਾਇਕ ਪ੍ਰਬੰਧਕ ਐਸਟੇਲੇ ਲੈਮੋਟੇ ਨੇ ਕਿਹਾ ਕਿ ਅਸੀਂ ਕਿਚਨ ਵਿਚ ਡੀਪ-ਫ੍ਰਾਇਰ ਨਹੀਂ ਲਗਾਏ ਹਨ। ਰੈਸਟੋਰੈਟਾਂ ਵਿਚ ਕੋਈ ਫਰਾਈ ਫੂਡ ਨਹੀਂ ਮਿਲੇਗਾ। ਓਲੰਪਿਕ ਪਿੰਡ ਵਿਚ 3500 ਲੋਕਾਂ ਦੇ ਬੈਠਣ ਦੀ ਸਮਰੱਥਾ ਦੇ ਨਾਲ ਕੰਟੀਨ ਬਣੀ ਹੈ, ਜਿਸਦੇ ਮੈਨਿਊ ਵਿਚ 4 ਸੈਕਸ਼ਨ ਹੋਣਗੇ-ਫ੍ਰੈਂਚ, ਏਸ਼ੀਆਈ, ਅਫਰੀਕੀ-ਕੈਰੇਬੀਅਨ ਤੇ ਵਿਸ਼ਵ ਪੱਧਰੀ ਖਾਣਾ।
ਪੈਰਿਸ ਜਿਹੜਾ ਕਿ ਆਪਣੇ ਬੀਫ ਬੇਸਡ ਫੂਡ ਲਈ ਪ੍ਰਸਿੱਧ ਹੈ, ਇਸ ਵਾਰ ਇਕ ਪਲੇਟ ਵਿਚ 100 ਫੀਸਦੀ ਸ਼ਾਕਾਹਾਰੀ ਬਦਲ ਦੇਵੇਗਾ। ਰਿਪੋਰਟ ਅਨੁਸਾਰ ਖੇਡਾਂ ਦੌਰਾਨ ਪੈਰਿਸ ਜਾਣ ਵਾਲਾ 60 ਫੀਸਦੀ ਭੋਜਨ ਸ਼ਾਕਾਹਾਰੀ ਹੋਵੇਗਾ, ਜਿਸ ਵਿਚ ਮਾਸ ਮੁਕਤ ਹੌਟ ਡੌਗ ਤੇ ਪਲਾਂਟ ਬੇਸਡ ਟਿਊਨਾ ਸ਼ਾਮਲ ਹੈ। ਮੈਨੇਜਮੈਂਟ ਖੁਦ ਮਾਸ ਦੀ ਖਪਤ ਘੱਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ‘ਬੀਫ’ ਦੀ ਬਜਾਏ ‘ਪੱਤਿਆਂ’ ਨੂੰ ਬੜ੍ਹਾਵਾ ਦੇ ਰਹੀ ਹੈ। ਪੂਰੇ ਮੈਨਿਊ ਵਿਚ 60 ਫੀਸਦੀ ਪਲਾਂਟ ਬੇਸਡ ਫੂਡ ਹੋਵੇਗਾ। ਇਹ ਪਲਾਂਡ ਬੇਸਡ ਫੂਡ ਨੂੰ ਬੜ੍ਹਾਵਾ ਦੇਣ ਦੀ ਕੋਸ਼ਿਸ਼ ਹੈ।
ਪੈਰਿਸ 2024 ਵਿਚ ਭੋਜਨ ਤੇ ਪੀਣ ਵਾਲੇ ਪਦਾਰਥਾਂ ਦੇ ਇੰਚਾਰਜ ਫਿਲਿਪ ਵੁਰਜ ਨੇ ਕਿਹਾ ਕਿ 200 ਸ਼ੈੱਫਜ਼ ਦੀ ਟੀਮ ਦਾ ਟੀਚਾ ਸ਼ਾਕਾਹਾਰੀ ਬਦਲਾਂ ਨੂੰ ਉਜਾਗਰ ਕਰਨਾ ਹੈ। ਸਾਡੇ ਕੋਲ ਕੋਰੀਆਈ ਸ਼ੈਲੀ ਦੀ ਕਿਮਚੀ ਤੋਂ ਲੈ ਕੇ ਚੀਨੀ ਤਲੇ ਹੋਏ ਚੌਲਾਂ ਦੀ ਡਿੱਸ਼ ਵੀ ਹੈ। ਭਾਰਤੀ ਐਥਲੀਟਾਂ ਨੂੰ ਉਨ੍ਹਾਂ ਦੇ ਭੋਜਨ ਸਬੰਧੀ ਲੋੜਾਂ ਪੂਰੀਆਂ ਕਰਨ ਲਈ ਸੰਘਰਸ਼ ਨਹੀਂ ਕਰਨਾ ਪਵੇਗਾ।
ਫਰਾਂਸ, ਵਰਲਡ, ਏਸ਼ੀਆਈ ਸੈਕਸ਼ਨ ਬਣਾਏ
ਮਠਿਆਈਆਂ ਵੀ ਥੀਮ ’ਤੇ ਅਧਾਰਿਤ ਹਨ। ਫਰਾਂਸੀਸੀ ਸੈਕਸ਼ਨ ਵਿਚ ਤੁਹਾਨੂੰ ਇਕ ਪੈਰੇਸੀਅਨ ਪਲਾਨ, ਇਕ ਨਿੰਬੂ-ਮੇਰਿੰਗਯੂਯ ਟਾਰਟਲੇਟ, ਇਕ ਪੈਰਿਸ-ਬ੍ਰੇਸਟ ਮਿਲੇਗਾ ਜਦਕਿ ਵਿਸ਼ਵ ਵਰਲਡ ਸੈਕਸ਼ਨ ਵਿਚ ਤੁਹਾਨੂੰ ਚੀਜ਼ਕੇਕ, ਕੇਲਾ ਬ੍ਰੈੱਡ ਤੇ ਤਿਰਾਮਿਸੂ ਮਿਲੇਗਾ। ਇਹ ਹੀ ਗੱਲ ਬ੍ਰੈੱਡ ਲਈ ਵੀ ਲਾਗੂ ਹੁੰਦੀ ਹੈ। ਏਸ਼ੀਆਈ ਖਾਣਿਆਂ ਵਿਚ ਤੁਹਾਨੂੰ ਨਾਨ ਮਿਲੇਗਾ ਜਦਕਿ ਵਿਸ਼ਵ ਪੱਧਰੀ ਖਾਣਿਆਂ ਵਿਚ ਤੁਹਾਨੂੰ ਟਾਰਟਿਲਾ ਤੇ ਫੈਕੋਸੀਆ ਮਿਲੇਗਾ।
ਚਾਰਲਸ ਗੁਈਲੋਯ, ਸ਼ੈੱਫ, ਓਲੰਪਿਕ ਵਿਲੇਜ ਰੈਸਟੋਰੈਂਟ
ਫ੍ਰੈੱਸ਼ ਫੂਡ ਲਈ ਇਹ ਕੋਸ਼ਿਸ਼
30 ਫੀਸਦੀ ਪ੍ਰਾਡਕਟ ਲੋਕਲ ਮਾਰਕੀਟ ਤੋਂ ਹੀ ਲੈਣਗੇ
100 ਫੀਸਦੀ ਫ੍ਰੈਂਚ ਬੀਫ ਤੇ ਆਂਡੇ ਮਿਲਣਗੇ
60 ਫੀਸਦੀ ਕਰਮਚਾਰੀ ਪੈਰਿਸ ਸ਼ਹਿਰ ਤੋਂ ਹੀ ਹੋਣਗੇ
75 ਫੀਸਦੀ ਫ੍ਰੈੱਸ਼ ਫੂਡ ਮੈਨਿਊ ਵਿਚ ਰਹੇਗਾ ਹਰ ਸਮੇਂ
0 ਫੀਸਦੀ ਪਲਾਸਟਿਕ ਵਾਟਰ ਬੋਤਲ ਦਾ ਇਸਤੇਮਾਲ
13 ਮਿਲੀਅਨ ਡਿੱਸ਼ ਹੋਵੇਗੀ ਸਰਵ
3.5 ਮਿਲੀਅਨ ਡਿੱਸ਼ ਸਟਾਰ ਤੇ ਵਾਲੰਟੀਅਰਸ ਲਈ
5 ਮਿਲੀਅਨ ਸਨੈਕਸ ਦਰਸ਼ਕਾਂ ਲਈ ਬਣਾਏ ਜਾਣਗੇ
2.2 ਮਿਲੀਅਨ ਡਿੱਸ਼ ਐਥਲੀਟਾਂ/ਟੀਮ ਲਈ
1.8 ਮਿਲੀਅਨ ਡਿੱਸ਼ ਦੁਨੀਆ ਭਰ ਦੇ ਮੀਡੀਆ ਲਈ
50 ਲੱਖ ਡਿੱਸ਼ ਓਲੰਪਿਕ ਪਰਿਵਾਰ ਲਈ
ਜ਼ੀਰੋ ਵੇਸਟ ਪਲਾਸਟਿਕ
ਕਾਰਬਨ ਨੂੰ ਘੱਟ ਕਰਨ ਦੇ ਨਾਲ ਪੈਰਿਸ ਓਲੰਪਿਕ ਮੈਨੇਜਮੈਂਟ ਜ਼ੀਰੋ ਵੇਸਟ ਪਲਾਸਟਿਕ ’ਤੇ ਵੀ ਕੰਮ ਕਰ ਰਹੀ ਹੈ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਫੂਡ ਕੋਰਟ ਵਿਚ 200 ਪਾਣੀ, ਸੋਡਾ ਤੇ ਸੰਤਰੇ ਦੇ ਰਸੇ ਦੇ ਫੁਆਰੇ ਲਗਾਏ ਗਏ ਹਨ। ਕ੍ਰੌਕਰੀ ਵੀ ਦੁਬਾਰਾ ਵਰਤੀ ਜਾ ਸਕਦੀ ਹੈ। ਪੈਰਿਸ 2024 ਨੇ ਭੋਜਨ ਦੀ ਬਰਬਾਦੀ ਨਾਲ ਨਜਿੱਠਣ ਲਈ ਫੈੱਡਰੇਸ਼ਨ ਫ੍ਰੈਨਕਾਈਜ਼ ਡੇਸ ਬੈਂਕਸ ਐਲੀਮੈਂਟੇਰਸ (ਫ੍ਰੈਂਚ ਫੈੱਡਰੇਸ਼ਨ ਆਫ ਫੂਡ ਬੈਂਕਸ) ਸਮੇਤ ਕਈ ਸੰਘਾਂ ਦੇ ਨਾਲ ਇਕ ਸਮਝੌਤੇ ’ਤੇ ਦਸਤਖਤ ਕੀਤੇ ਹਨ। ਹਰ ਦਿਨ, ਇਹ ਸੰਘ ਉਸ ਭੋਜਨ ਨੂੰ ਇਕੱਠਾ ਕਰਨਗੇ, ਜਿਸਦਾ ਸੇਵਨ ਨਹੀਂ ਕੀਤਾ ਗਿਆ ਹੋਵੇਗਾ ਤੇ ਇਸ ਨੂੰ ਲੋੜਮੰਦ ਲੋਕਾਂ ਨੂੰ ਵੰਡਿਆ ਜਾਵੇਗਾ।
ਭਾਰਤੀ ਟੀਮ ਨਾਲ ਵਿਸ਼ੇਸ਼ ਟੀਮ
ਆਈ. ਓ. ਏ. ਨੇ ਆਰਥੋਪੈਡਿਕ ਸਰਜਨ ਧਿਨਸ਼ਾ ਪਾਰਦੀਵਾਲਾ ਦੀ ਅਗਵਾਈ ਵਿਚ 13 ਮੈਂਬਰੀ ਮੈਡੀਕਲ ਟੀਮ ਨੂੰ ਸ਼ਾਮਲ ਕੀਤਾ ਹੈ। ਜਿਹੜੀ ਖਿਡਾਰੀਆਂ ਦੀ ਪੋਸ਼ਣ ਸਬੰਧੀ ਸਹਾਇਤਾ ਕਰੇਗੀ। ਇਸ ਟੀਮ ਵਿਚ ਦੋ ਪੋਸ਼ਣ ਮਾਹਿਰ ਡਾ. ਸ਼ਰਮਾ ਤੇ ਮਿਹਿਰਾ ਖੋਪਕਰ ਵੀ ਸ਼ਾਮਲ ਹਨ। ਆਈ. ਓ. ਏ. ਦਾ ਮੰਨਣਾ ਹੈ ਕਿ ਜ਼ਿਆਦਾ ਪੇਸ਼ੇਵਰ ਹੋਣ ਨਾਲ ਐਥਲੀਟਾਂ ਲਈ ਸੇਵਾਵਾਂ ਵਧਣਗੀਆਂ। ਸ਼ਰਮਾ ਨੇ ਦੱਸਿਆ ਕਿ ਉਹ ਕਈ ਐਥਲੀਟਾਂ ਦੇ ਨਿੱਜੀ ਪੋਸ਼ਣ ਮਾਹਿਰਾਂ ਦੇ ਨਾਲ ਤਾਲਮੇਲ ਕਰ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਉਨ੍ਹਾਂ ਪੋਸ਼ਣ ਮਾਹਿਰਾਂ ਦੇ ਸੰਪਰਕ ਵਿਚ ਹਾਂ ਤੇ ਅਸੀਂ ਉਨ੍ਹਾਂ ਦੇ ਨਾਲ ਮੈਨਿਊ ਸਾਂਝਾ ਕੀਤਾ ਹੈ ਤੇ ਉਨ੍ਹਾਂ ਨੂੰ ਇਸ ਮੈਨਿਊ ਦੇ ਅਨੁਸਾਰ ਭੋਜਨ ਤਿਆਰ ਕਰਨ ਲਈ ਕਿਹਾ ਹੈ ਕਿਉਂਕਿ ਐਥਲੀਟ ਖੇਡ ਪਿੰਡ ਵਿਚ ਖਾਣਾ ਖਾਣਗੇ।
ਇਨ੍ਹਾਂ ਡਿਸ਼ੇਜ਼ ’ਤੇ ਸਾਰਿਆਂ ਦੀਆਂ ਨਜ਼ਰਾਂ
ਪੱਕਿਆ ਹੋਇਆ ਆਂਡਾ ਕ੍ਰੋਈਸੈਨ

ਮੇਰੇ ਲਈ ਜਦੋਂ ਪੈਰਿਸ ਦੀ ਗੱਲ ਆਉਂਦੀ ਹੈ ਤਾਂ ਕ੍ਰੋਈਸੈਨ ਪਹਿਲੀਆਂ ਚੀਜ਼ਾਂ ਵਿਚੋਂ ਇਕ ਹੈ, ਜਿਸ ਨੂੰ ਅਸੀਂ ਖਾਣਾ ਚਾਹੁੰਦੇ ਹਾਂ। ਅਸੀਂ ਕ੍ਰੋਈਸੈਨ ਨੂੰ ਆਟਿਚੋਕ ਤੇ ਟ੍ਰਫਲ ਦੇ ਨਾਲ ਬਣਾਵਾਂਗੇ। ਇਹ ਇਕ ਸ਼ਾਕਾਹਾਰੀ ਭੋਜਨ ਹੈ, ਜਿਸ ਨੂੰ ਚੱਲਦੇ ਸਮੇਂ ਖਾਣਾ ਆਸਾਨ ਤੇ ਮਜ਼ੇਦਾਰ ਹੈ।
-ਅਮਾਂਡਾਇਨ ਚੈਗ੍ਰੋਟ, ਸ਼ੈੱਫ
ਇਸ ਤੋਂ ਇਲਾਵਾ ਆਟਿਚੋਕ ਕ੍ਰੀਮ, ਬੱਕਰੀ ਪਨੀਰ, ਟ੍ਰਫਲ, ਚਿਕਨ ਤੰਦੀਰ, ਵੇਦੀ ਬੂਓਲਾਨ ਵਿਚ ਟੈਪਿਓਕਾ ਦੇ ਨਾਲ ਸਮੋਕਡ ਨਮਕੀਨ ਹੇਕ, ਅਲਮਾਡੋ-ਸ਼ੈਲੀ ਬ੍ਰੈੱਡ ਸਲਾਦ ਤੇ ਹਿਊਮਸ ਤੇ ਚਿਮਿਚੁਰੀ ਦੇ ਨਾਲ ਜਾਤਰ ਸ਼ਕਰਕੰਦ ਅਜਿਹੀ ਮਾਹਿਰ ਡਿਸ਼ੇਜ਼ ਹੈ, ਜਿਸਦਾ ਪ੍ਰਸ਼ੰਸਕ ਮਜ਼ਾ ਲੈ ਸਕਦੇ ਹਨ।


author

Aarti dhillon

Content Editor

Related News