ਬੰਬ ਧਮਾਕਿਆਂ ਕਾਰਨ ਪਾਕਿਸਤਾਨ ਅੰਡਰ-19 ਟੀਮ ਦਾ ਸ਼੍ਰੀਲੰਕਾ ਦੌਰਾ ਰੱਦ
Saturday, Apr 27, 2019 - 06:37 PM (IST)
ਕੋਲੰਬੋ- ਸ਼੍ਰੀਲੰਕਾ ਵਿਚ ਪਿਛਲੇ ਹਫਤੇ ਹੋਏ ਲੜੀਵਾਰ ਬੰਬ ਧਮਾਕਿਆਂ ਦੇ ਮੱਦੇਨਜ਼ਰ 30 ਅਪ੍ਰੈਲ ਤੋਂ ਹੋਣ ਵਾਲੇ ਪਾਕਿਸਤਾਨ ਅੰਡਰ-19 ਕ੍ਰਿਕਟ ਟੀਮ ਦੇ ਦੌਰੇ ਨੂੰ ਰੱਦ ਕਰ ਦਿੱਤਾ ਗਿਆ ਹੈ। ਇਨ੍ਹਾਂ ਹਮਲਿਆਂ ਵਿਚ 250 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ। ਪਾਕਿਸਤਾਨ ਟੀਮ ਨੂੰ 30 ਅਪ੍ਰੈਲ ਨੂੰ ਕੋਲੰਬੋ ਲਈ ਰਵਾਨਾ ਹੋਣਾ ਸੀ, ਜਦਕਿ ਦੋਵਾਂ ਟੀਮਾਂ ਵਿਚਾਲੇ ਗਾਲੇ ਵਿਚ 3 ਮਈ ਨੂੰ ਪਹਿਲਾ ਮੈਚ ਨਿਰਧਾਰਤ ਸੀ। ਹਾਲਾਂਕਿ ਪਿਛਲੇ ਹਫਤੇ ਹੋਏ ਅੱਤਵਾਦੀ ਹਮਲਿਆਂ ਕਾਰਨ ਦੌਰੇ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਗਿਆ ਹੈ। ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਹਾਲਾਂਕਿ ਸਥਿਤੀ 'ਤੇ ਨਜ਼ਰ ਬਣਾਈ ਹੋਈ ਹੈ ਤੇ ਉਹ ਦੌਰੇ ਨੂੰ ਭਵਿੱਖ ਵਿਚ ਕਰਵਾਉਣ ਦੀਆਂ ਸੰਭਾਵਨਾਵਾਂ 'ਤੇ ਕੰਮ ਕਰ ਰਿਹਾ ਹੈ।
