T20 WC : ਬਾਬਰ ਤੇ ਰਿਜ਼ਵਾਨ ਦੀ ਜੋੜੀ ਨੇ ਬਣਾ ਦਿੱਤਾ ਇਹ ਵੱਡਾ ਰਿਕਾਰਡ

Tuesday, Nov 02, 2021 - 09:29 PM (IST)

ਆਬੂ ਧਾਬੀ- ਟੀ-20 ਵਿਸ਼ਵ ਕੱਪ ਵਿਚ ਪਾਕਿਸਤਾਨ ਦੀ ਟੀਮ ਜ਼ਬਰਦਸਤ ਫਾਰਮ ਵਿਚ ਚੱਲ ਰਹੀ ਹੈ। ਇਸ ਦੇ ਪਿੱਛੇ ਦੀ ਵਜ੍ਹਾ ਹੈ ਟੀਮ ਦੇ ਦੋਵੇਂ ਸਲਾਮੀ ਬੱਲੇਬਾਜ਼ਾਂ ਦਾ ਲਗਾਤਾਰ ਦੌੜਾਂ ਬਣਾਉਣਾ। ਮੁਹੰਮਦ ਰਿਜ਼ਵਾਨ ਤੇ ਬਾਬਰ ਆਜ਼ਮ ਲਗਾਤਾਰ ਦੌੜਾਂ ਬਣਾ ਰਹੇ ਹਨ, ਜੋ ਟੀਮ ਦੇ ਲਈ ਵਧੀਆ ਸਾਬਤ ਹੋ ਰਿਹਾ ਹੈ। ਇਨ੍ਹਾਂ ਦੋਵਾਂ ਬੱਲੇਬਾਜ਼ਾਂ ਨੇ ਇਸ ਸਾਲ ਟੀ-20 ਫਾਰਮੈੱਟ ਵਿਚ ਕਾਫੀ ਦੌੜਾਂ ਬਣਾਈਆਂ ਹਨ। ਦੋਵੇਂ ਹੀ ਬੱਲੇਬਾਜ਼ਾਂ ਨੇ ਇਸ ਸਾਲ ਟੀ-20 ਫਾਰਮੈੱਟ ਵਿਚ ਹਰ ਟੀਮ ਦੇ ਵਿਰੁੱਧ ਦੌੜਾਂ ਬਣਾਈਆਂ ਹਨ। ਇਹੀ ਕਾਰਨ ਹੈ ਕਿ ਪਾਕਿਸਤਾਨ ਦੀ ਟੀਮ ਟੀ-20 ਵਿਸ਼ਵ ਕੱਪ ਦੀ ਹੁਣ ਸਭ ਤੋਂ ਮਜ਼ਬੂਤ ਦਾਅਵੇਦਾਰ ਮੰਨੀ ਜਾ ਰਹੀ ਹੈ।

ਇਹ ਖ਼ਬਰ ਪੜ੍ਹੋ- T20 WC, SA v BAN : ਦੱਖਣੀ ਅਫਰੀਕਾ ਨੇ ਬੰਗਲਾਦੇਸ਼ ਨੂੰ 6 ਵਿਕਟਾਂ ਨਾਲ ਹਰਾਇਆ

PunjabKesari
ਬਾਬਰ ਆਜ਼ਮ ਤੇ ਮੁਹੰਮਦ ਰਿਜ਼ਵਾਨ ਦੀ ਜੋੜੀ ਨੇ ਇਸ ਸਾਲ ਟੀ-20 ਫਾਰਮੈੱਟ ਵਿਚ ਇਕੱਠਿਆ ਨੇ ਇਕ ਹਜ਼ਾਰ ਦੌੜਾਂ ਬਣਾਈਆਂ ਹਨ। ਉਹ ਇਕ ਸਾਲ ਵਿਚ ਇਕ ਹਜ਼ਾਰ ਦੌੜਾਂ ਬਣਾਉਣ ਵਾਲੇ ਪਹਿਲੀ ਜੋੜੀ ਬਣ ਗਈ ਹੈ। ਇਸ ਤੋਂ ਪਹਿਲਾਂ ਅੰਤਰਰਾਸ਼ਟਰੀ ਕ੍ਰਿਕਟ ਵਿਚ ਕਿਸੇ ਵੀ ਜੋੜੀ ਨੇ ਇਕ ਸਾਲ 'ਚ ਇਕ ਹਜ਼ਾਰ ਦੌੜਾਂ ਨਹੀਂ ਬਣਾਈਆਂ ਹਨ ਪਰ ਪਾਕਿਸਤਾਨ ਦੀ ਇਸ ਸਲਾਮੀ ਜੋੜੀ ਨੇ ਇੱਥੇ ਚਮਤਕਾਰ ਦਿਖਾਇਆ ਹੈ। ਦੇਖੋ ਰਿਕਾਰਡ-

ਇਹ ਖ਼ਬਰ ਪੜ੍ਹੋ-UAE 'ਚ IPL ਖੇਡਣ ਨਾਲ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਨੂੰ ਹੋਇਆ ਫਾਇਦਾ : ਸਾਊਦੀ

T20 'ਚ ਸਭ ਤੋਂ ਜ਼ਿਆਦਾ ਸੈਂਕੜੇ ਵਾਲੀ ਸਾਂਝੇਦਾਰੀ
5- ਬਾਬਰ/ਰਿਜ਼ਵਾਨ
4- ਰੋਹਿਤ/ਧਵਨ
4- ਗੁਪਟਿਲ/ਕੇਨ


 ਇਕ ਕੈਲੰਡਰ ਸਾਲ (T20Is) ਵਿਚ ਸਭ ਤੋਂ ਜ਼ਿਆਦਾ 50+ ਦੀ ਸਾਂਝੇਦਾਰੀ
7- ਰਿਜ਼ਵਾਨ-ਬਾਬਰ (2021)
6- ਵਿਲੀਅਮਸਨ-ਗੁਪਟਿਲ (2016)


ਕ੍ਰਿਕਟ ਦੇ ਹਰ ਫਾਰਮੈੱਟ ਵਿਚ ਸਭ ਤੋਂ ਜ਼ਿਆਦਾ ਸੈਂਕੜੇ ਵਾਲੀ ਸਾਂਝੇਦਾਰੀ
ਟੈਸਟ- ਸਚਿਨ- ਦ੍ਰਾਵਿੜ (20)
ਵਨ ਡੇ- ਸਚਿਨ-ਗਾਂਗੁਲੀ (26)
ਟੀ-20 - ਬਾਬਰ-ਰਿਜ਼ਵਾਨ (5)

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ। 


Gurdeep Singh

Content Editor

Related News