ਬੱਲੇਬਾਜ਼ਾਂ ਦਾ ਨਿਰਾਸ਼ਾਜਨਕ ਪ੍ਰਦਰਸ਼ਨ, ਨਿਊਜ਼ੀਲੈਂਡ ਤੋਂ ਇਕਮਾਤਰ ਟੀ-20 ਮੈਚ ਹਾਰੀ ਭਾਰਤੀ ਮਹਿਲਾ ਟੀਮ
Wednesday, Feb 09, 2022 - 12:33 PM (IST)
ਕਵੀਂਸਲੈਂਡ- ਆਪਣੇ ਬੱਲੇਬਾਜ਼ਾਂ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਕਾਰਨ ਭਾਰਤੀ ਮਹਿਲਾ ਟੀਮ ਨੂੰ ਨਿਊਜ਼ੀਲੈਂਡ ਦੇ ਖ਼ਿਲਾਫ਼ ਬੁੱਧਵਾਰ ਨੂੰ ਇਕਮਾਤਰ ਟੀ-20 ਕ੍ਰਿਕਟ ਮੈਚ 'ਚ 18 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸੀਨੀਅਰ ਸਲਾਮੀ ਬੱਲੇਬਾਜ਼ ਤੇ ਉਪ ਕਪਤਾਨ ਸਮ੍ਰਿਤੀ ਮੰਧਾਨਾ ਦੀ ਕਮੀ ਟੀਮ ਨੂੰ ਮਹਿਸੂਸ ਹੋਈ ਜੋ ਇਹ ਮੈਚ ਨਹੀਂ ਖੇਡੀ ਸੀ। ਜਿੱਤ ਲਈ 156 ਦੌੜਾਂ ਦੇ ਟੀਚਾ ਦੇ ਪਿੱਛਾ ਕਰਦੇ ਹੋਏ ਭਾਰਤੀ ਟੀਮ 18 ਦੌੜਾਂ ਪਿੱਛੇ ਰਹਿ ਗਈ।
ਇਹ ਵੀ ਪੜ੍ਹੋ : ਧਵਨ ਤੇ ਸ਼੍ਰੇਅਸ ਅਈਅਰ ਕੋਵਿਡ ਤੋਂ ਉੱਭਰੇ, ਜਾਣੋ ਕਦੋਂ ਹੋਵੇਗੀ ਟੀਮ 'ਚ ਵਾਪਸੀ
ਮੰਧਾਨਾ ਦੀ ਜਗ੍ਹਾ ਪਾਰੀ ਦੀ ਸ਼ੁਰੂਆਤ ਕਰਨ ਵਾਲੀ ਯਸਤਿਕਾ ਭਾਟੀਆ ਨੇ 26 ਗੇਂਦਾਂ 'ਚ 26 ਦੌੜਾਂ ਬਣਾਈਆਂ ਪਰ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਨੇ ਛੇਤੀ ਹੀ ਦਬਾਅ ਬਣਾ ਦਿੱਤਾ। ਭਾਟੀਆ ਤੇ ਸ਼ੇਫਾਲੀ ਨੇ ਪਹਿਲੇ ਵਿਕਟ ਲਈ 4.1 ਓਵਰ 'ਚ 41 ਦੌੜਾਂ ਜੋੜੀਆਂ। ਕਪਤਾਨ ਹਰਮਨਪ੍ਰੀਤ ਕੌਰ ਫਾਰਮ 'ਚ ਨਹੀਂ ਦਿਖੀ ਜੋ 13 ਗੇਂਦਾਂ 'ਚ 12 ਦੌੜਾਂ ਹੀ ਬਣਾ ਸੀ।
ਇਹ ਵੀ ਪੜ੍ਹੋ : ICC ਮਹਿਲਾ ਵਨਡੇ ਰੈਂਕਿੰਗ ’ਚ ਮੰਧਾਨਾ 5ਵੇਂ ਸਥਾਨ ’ਤੇ ਅਤੇ ਮਿਤਾਲੀ ਦੂਜੇ ਨੰਬਰ ’ਤੇ ਬਰਕਰਾਰ
ਭਾਰਤ ਲਈ ਸਭ ਤੋਂ ਜ਼ਿਆਦਾ ਦੌੜਾਂ ਗ਼ੈਰ ਤਜਰਬੇਕਾਰ ਐੱਸ. ਮੇਘਨਾ ਨੇ ਬਣਾਈਆਂ। ਉਨ੍ਹਾਂ ਨੇ 30 ਗੇਂਦਾਂ 'ਚ 6 ਚੌਕਿਆਂ ਦੀ ਮਦਦ 37 ਦੌੜਾਂ ਦੀ ਪਾਰੀ ਖੇਡੀ ਤੇ ਰਿਚਾ ਘੋਸ਼ ਦੇ ਨਾਲ ਚੌਥੇ ਵਿਕਟ ਲਈ 34 ਦੌੜਾਂ ਬਣਾਈਆਂ। ਮੇਘਨਾ ਦੇ ਆਊਟ ਹੋ ਦੇ ਬਾਅਦ ਭਾਰਤੀ ਬੱਲੇਬਾਜ਼ੀ ਢਹਿ-ਢੇਰੀ ਹੋ ਗਈ ਤੇ ਟੀਮ 30 ਓਵਰ 'ਚ 8 ਵਿਕਟਾਂ 'ਤੇ 137 ਦੌੜਾਂ ਹੀ ਬਣਾ ਸਕੀ। ਇਸ ਤੋਂ ਪਹਿਲਾਂ ਤਜਰਬੇਕਾਰ ਦੀਪਤੀ ਸ਼ਰਮਾ ਤੇ ਪੂਜਾ ਵਸਤਰਾਕਾਰ ਨੇ 2-2 ਵਿਕਟਾਂ ਲੈ ਕੇ ਨਿਊਜ਼ੀਲੈਂਡ ਨੂੰ 5 ਵਿਕਟਾਂ 'ਤੇ 155 ਦੌੜਾਂ 'ਤੇ ਰੋਕ ਦਿੱਤਾ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।