2020 ਤਕ ਪਾਬੰਦੀਸ਼ੁਦਾ ਐਥਲੀਟਾਂ ਨੂੰ ਮਿਲੇਗਾ ਓਲੰਪਿਕ ਦਾ ਮੌਕਾ

04/19/2020 8:25:41 PM

ਨਵੀਂ ਦਿੱਲੀ— ਕੋਰੋਨਾ ਕਾਰਣ ਟੋਕੀਓ ਓਲੰਪਿਕ ਨੂੰ 2021 ਤਕ ਪਾਬੰਦੀਸ਼ੁਦਾ ਕੀਤੇ ਜਾਣਾ ਉਨ੍ਹਾਂ ਐਥਲੀਟਾਂ ਲਈ ਵਰਦਾਨ ਬਣ ਗਿਆ ਹੈ, ਜਿਹੜੇ ਡੋਪਿੰਗ ਕਾਰਣ 2020 ਤਕ ਦਾ ਪਾਬੰਦੀ ਝੱਲ ਰਹੇ ਹਨ। ਐਥਲੈਟਿਕਸ ਇੰਟੈਗ੍ਰਿਟੀ ਯੂਨਿਟ (ਏ. ਆਈ. ਯੂ.) ਦਾ ਮੰਨਣਾ ਹੈ ਕਿ ਡੋਪਿੰਗ ਕਾਰਣ 2020 ਤਕ ਪਾਬੰਦੀ ਝੱਲ ਰਹੇ ਐਥਲੀਟਾਂ ਨੂੰ 2021 ਵਿਚ ਹੋਣ ਵਾਲੀਆਂ ਓਲੰਪਿਕ ਵਿਚ ਉਤਰਨ ਦਾ ਮੌਕਾ ਮਿਲੇਗਾ। ਕੋਰੋਨਾ ਨੂੰ ਵਿਸ਼ਵ ਪੱਧਰੀ ਮਹਾਮਾਰੀ ਐਲਾਨ ਕੀਤੇ ਜਾਣ ਤੋਂ ਬਾਅਦ 24 ਜੁਲਾਈ ਤੋਂ ਹੋਣ ਵਾਲੀਆਂ ਟੋਕੀਓ ਓਲੰਪਿਕ ਨੂੰ 2021 ਤਕ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਕੋਰੋਨਾ ਕਾਰਨ ਦੁਨੀਆ ਭਰ ਵਿਚ 1,39, 378 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਪੀੜਤਾਂ ਦੇ ਮਾਮਲਿਆਂ ਦੀ ਗਿਣਤੀ ਤਕਰੀਬਨ 21 ਲੱਖ ਪਹੁੰਚ ਚੁੱਕੀ ਹੈ।
ਵਿਸ਼ਵ ਡੋਪਿੰਗ ਰੋਕੂ ਏਜੰਸੀ (ਵਾਡਾ) ਤੋਂ ਪਾਬੰਦੀਸ਼ੁਦਾ ਐਥਲੀਟਾਂ 2020 ਵਿਚ ਹੋਣ ਵਾਲੀਆਂ ਓਲੰਪਿਕ ਵਿਚ ਹਿੱਸਾ ਲੈਣ ਤੋਂ ਰੋਕਦੇ ਸਨ ਪਰ ਜਿਨ੍ਹਾਂ ਐਥਲੀਟਾਂ ਦੀ ਪਾਬੰਦੀ ਇਸ ਸਾਲ ਖਤਮ ਹੋ ਰਹੀ ਹੈ, ਉਹ 2021 ਵਿਚ ਓਲੰਪਿਕ ਵਿੱਚ ਹਿੱਸਾ ਲੈ ਸਕਣਗੇ। ਓਲੰਪਿਕ ਨੂੰ ਮੁਲਤਵੀ ਕੀਤੇ ਜਾਣ ਦਾ ਇਨ੍ਹਾਂ ਐਥਲੀਟਾਂ ਨੂੰ ਫਾਇਦਾ ਮਿਲੇਗਾ ਕਿਉਂਕਿ ਪਾਬੰਦੀ ਸਮੇਂ 'ਤੇ ਆਧਾਰਿਤ ਹੁੰਦੀ ਹੈ ਨਾ ਕਿ ਟੂਰਨਾਮੈਂਟ 'ਤੇ ਪਰ ਜਿਹੜੇ ਐਥਲੀਟ ਇਸ ਸਾਲ ਅਗਸਤ ਤੋਂ ਬਾਅਦ ਡੋਪਿੰਗ ਵਿਚ ਫੜੇ ਜਾਂਦੇ ਹਨ ਤਾਂ ਉਹ ਅਗਲੇ ਦੋ ਓਲੰਪਿਕ ਟੋਕੀਓ ਤੇ ਪੈਰਿਸ ਵਿੱਚ ਹਿੱਸਾ ਨਹੀਂ ਲੈ ਸਕਣਗੇ। ਫਿਲਹਾਲ ਦੁਨੀਆ ਭਰ ਵਿਚ ਲਾਕਡਾਊਨ ਦੀ ਸਥਿਕੀ ਕਾਰਣ ਡੋਪਿੰਗ ਰੋਕੂ ਏਸੀਆਂ ਲਈ ਸਮੱਸਿਆ ਬਣੀ ਹੋਈ ਹੈ ਕਿ ਉਹ ਕਿਸੇ ਖਿਡਾਰੀ ਦਾ ਟੈਸਟ ਨਹੀਂ ਕਰ ਸਕਦੀ ਹੈ।


Gurdeep Singh

Content Editor

Related News