ਓਲੰਪਿਕ ਹੋ ਸਕਦੀਆਂ ਨੇ ਮੁਲਤਵੀ

Friday, Mar 20, 2020 - 12:51 AM (IST)

ਓਲੰਪਿਕ ਹੋ ਸਕਦੀਆਂ ਨੇ ਮੁਲਤਵੀ

ਲੰਡਨ—  ਵਿਸ਼ਵ ਐਥਲੈਟਿਕਸ ਸੰਸਥਾ ਦੇ ਪ੍ਰਮੁੱਖ ਸੇਬੇਸ਼ਚੀਅਨ ਕੋ ਨੇ ਵੀਰਵਾਰ ਨੂੰ ਮੰਨਿਆ ਕਿ ਕੋਰੋਨਾ ਵਾਇਰਸ ਦੇ ਫੈਲਣ ਕਾਰਣ ਟੋਕੀਓ ਓਲੰਪਿਕ ਨੂੰ ਇਸ ਸਾਲ ਦੇ ਅੰਤ ਤਕ ਮੁਲਤਵੀ ਕੀਤਾ ਜਾ ਸਕਦਾ ਹੈ ਪਰ ਨਾਲ ਹੀ ਉਸ ਨੇ ਕਿਹਾ ਕਿ ਆਖਰੀ ਫੈਸਲਾ ਕਰਨ ਲਈ ਇਹ ਜਲਦਬਾਜ਼ੀ ਹੋਵੇਗੀ।
ਓਲੰਪਿਕ ਪ੍ਰਮੁੱਖਾਂ ਨੇ ਬੁੱਧਵਾਰ ਨੂੰ ਮੰਨਿਆ  ਸੀ ਕਿ ਖਿਡਾਰੀਆਂ ਦੀਆਂ ਵਧੀਆਂ ਚਿੰਤਾਵਾਂ ਨੂੰ ਦੇਖਦੇ ਕੋਈ ਆਦਰਸ਼ ਹੱਲ ਨਹੀਂ ਹੈ। ਕੋਵਿਡ-19 ਮਹਾਮਾਰੀ ਦੇ ਕਾਰਣ ਵਿਸ਼ਵ ਪੱਧਰੀ ਖੇਡ ਕੈਲੰਡਰ 'ਤੇ ਕਾਫੀ ਅਸਰ ਪਿਆ ਹੈ
ਕਿਉਂਕਿ ਇਸ ਕਾਰਣ ਯੂਰੋ 2020 ਨੂੰ ਮੁਲਤਵੀ ਕਰ ਦਿੱਤਾ ਗਿਆ ਹੈ ਜਦਕਿ ਟੈਨਿਸ ਸੈਸ਼ਨ ਮੁਲਤਵੀ ਹੋ ਗਿਆ ਹੈ। ਟੋਕੀਓ ਓਲੰਪਿਕ ਤਾਲਮੇਲ ਕਮਿਸ਼ਨ ਦੇ ਮੈਂਬਰ ਕੋ ਨੇ ਬੀ. ਸੀ. ਬੀ. ਨੂੰ ਦਿੱਤੀ ਇੰਟਰਵਿਊ ਵਿਚ ਮੰਨਿਆ ਕਿ ਦੇਰੀ ਸੰਭਵ ਹੈ। ਉਸ ਨੇ ਕਿਹਾ ਕਿ 2021 ਤਕ ਮੁਲਤਵੀ ਕਰਨਾ ਸਮੱਸਿਆ ਪੈਦਾ ਕਰ ਸਕਦਾ ਹੈ ਕਿਉਂਕਿ ਮੈਂਬਰ ਮਹਾਸੰਘ ਓਲੰਪਿਕ ਸਾਲ ਵਿਚ ਵਿਸ਼ਵ ਚੈਂਪੀਅਨਸ਼ਿਪ ਆਯੋਜਿਤ ਨਹੀਂ ਕਰਦੇ।
ਆਈ. ਓ. ਏ. ਦੀ ਜਿੱਤ ਤੋਂ ਡਰੇ ਹੋਏ ਹਨ ਐਥਲੀਟ
ਕੋਰੋਨਾ ਦੇ ਕਾਰਣ ਓਲੰਪਿਕ ਰੱਦ ਹੋਣਗੀਆਂ ਜਾਂ ਨਹੀਂ, ਇਸ ਨੂੰ ਲੈ ਕੇ ਕਈ ਸਵਾਲ ਉਠ ਰਹੇ ਹਨ। ਬੁੱਧਵਾਰ ਨੂੰ ਓਲੰਪਿਕ ਪ੍ਰਮੁੱਖ ਨੇ ਸਾਫ ਕਹਿ ਦਿੱਤਾ ਕਿ ਇਸ ਟੂਰਨਾਮੈਂਟ ਨੂੰ ਰੱਦ ਕਰਨ ਲਈ ਕੋਈ ਵੀ ਆਦਰਸ਼ ਸਥਿਤੀ ਨਹੀਂ ਹੈ। ਫੁੱਟਬਾਲ ਦੀ ਯੂਰਪੀਅਨ ਚੈਂਪੀਅਨਸ਼ਿਪ ਅਤੇ ਕੋਪਾ ਅਮਰੀਕਾ ਨੂੰ ਇਕ ਸਾਲ ਲਈ ਮੁਲਤਵੀ ਕਰ ਦਿੱਤਾ ਗਿਆ ਹੈ ਪਰ ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਦਾ ਕਹਿਣਾ ਹੈ ਕਿ ਉਹ 24 ਜੁਲਾਈ ਤੋਂ ਖੇਡਾਂ ਦੀ ਸ਼ੁਰੂਆਤ ਲਈ ਪੂਰੀ ਤਰ੍ਹਾਂ ਪ੍ਰਤੀਬੱਧ ਹੈ। ਜ਼ਿਕਰਯੋਗ ਹੈ ਕਿ ਆਈ. ਓ. ਸੀ. ਦੇ ਇਸ ਸਖਤ ਰੁਖ ਕਾਰਣ ਕਈ ਐਥਲੀਟਾਂ ਨੇ ਇਤਰਾਜ਼ ਪ੍ਰਗਟਾਇਆ ਹੈ ਪਰ ਆਈ. ਓ. ਸੀ. ਦੇ ਇਕ ਬੁਲਾਰੇ ਨੇ ਚੋਟੀ ਦੇ ਐਥਲੀਟਾਂ ਦੀ ਆਲੋਚਨਾ ਤੋਂ ਬਾਅਦ ਕਿਹਾ ਕਿ ਇਹ ਇਕ ਅਸਾਧਾਰਨ ਸਥਿਤੀ ਹੈ, ਜਿਸ ਦੇ ਲਈ ਅਸਾਧਾਰਨ ਹੱਲ ਦੀ ਲੋੜ ਹੁੰਦੀ ਹੈ, ਜਿਸ ਨਾਲ ਉਨ੍ਹਾਂ ਨੂੰ ਸਿਹਤ ਸਬੰਧੀ ਜੋਖਮ ਚੁੱਕਣ ਲਈ ਮਜਬੂਰ ਹੋਣਾ ਪਵੇਗਾ। ਅਸੀਂ ਆਪਣੇ ਐੈਥਲੀਟਾਂ ਨੂੰ ਜਿੱਥੋਂ ਤਕ ਸੰਭਵ ਹੋਵੇ ਪੂਰੀ ਸਿਹਤ ਸੁਰੱਖਿਆ ਪਹੁੰਚਾਵਾਂਗੇ। ਓਲੰਪਿਕ ਪੋਲ ਵਾਲਟ ਚੈਂਪੀਅਨ ਕੈਟਰੀਨਾ ਸਟੇਫਨਿਡੀ ਅਤੇ ਬ੍ਰਿਟੇਨ ਦੀ ਵਿਸ਼ਵ ਚੈਂਪੀਅਨ ਹੇਪਟੈਥਲੀਟ ਕੈਟਰੀਨਾ ਜਾਨਸਨ ਨੇ ਆਈ. ਓ. ਸੀ. ਦੇ ਰੁਖ 'ਤੇ ਚਿੰਤਾ ਪ੍ਰਗਟਾਈ ਹੈ। ਸਟੇਫਨਿਡੀ ਨੇ ਟਵੀਟ ਕੀਤਾ,''ਆਈ. ਓ. ਸੀ.ਚਾਹੁੰਦਾ ਹੈ ਕਿ ਅਸੀਂ ਆਪਣੇ ਸਿਹਤ, ਆਪਣੇ ਪਰਿਵਾਰ ਅਤੇ ਜਨਤਕ ਸਹੂਲਤਾਂ ਨੂੰ ਹਰ ਦਿਨ ਰਿਸਕ ਵਿਚ ਪਾਈਏ। ਤੁਸੀਂ ਸਾਨੂੰ ਅੱਜ ਤੋਂ ਹੀ ਖਤਰੇ ਵਿਚ ਪਾ ਰਹੇ ਹੋ।''


author

Gurdeep Singh

Content Editor

Related News