ਵਰਲਡ ਕੱਪ ਫਾਈਨਲ ''ਚ ਦਿਖਾਈ ਖੇਡ ਭਾਵਨਾ, ਨਿਊਜ਼ੀਲੈਂਡ ਟੀਮ ਨੂੰ ਮਿਲਿਆ ਇਹ ਐਵਾਰਡ

12/03/2019 7:27:36 PM

ਹੈਮਿਲਟਨ : ਨਿਊਜ਼ੀਲੈਂਡ ਕ੍ਰਿਕਟ ਟੀਮ ਨੂੰ ਜੁਲਾਈ ਵਿਚ ਲਾਰਡਸ ਵਿਚ ਆਈ. ਸੀ. ਸੀ. ਵਿਸ਼ਵ ਕੱਪ ਫਾਈਨਲ ਵਿਚ ਵਿਵਾਦਪੂਰਨ ਹਾਲਾਤ ਵਿਚ ਹਾਰ ਤੋਂ ਬਾਅਦ ਸ਼ਾਨਦਾਰ ਖੇਡ ਭਾਵਨਾ ਦਿਖਾਉਣ ਲਈ ਕ੍ਰਿਸਟੋਫਰ ਮਾਰਟਿਨ-ਜੇਨਕਿਨਸ ਸਪਿਰਿਟ ਆਫ ਕ੍ਰਿਕਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਕੇਨ ਵਿਲੀਅਮਸਨ ਤੇ ਉਸਦੀ ਟੀਮ ਉਸ ਸਮੇਂ ਵਿਸ਼ਵ ਕੱਪ ਖਿਤਾਬ ਜਿੱਤਣ ਤੋਂ ਖੁੰਝ ਗਈ ਸੀ ਜਦੋਂ ਇੰਗਲੈਂਡ ਨੇ ਓਵਰ ਥ੍ਰੋਅ 'ਤੇ ਦਿੱਤੇ ਗਏ ਵਿਵਾਦਪੂਰਨ 6 ਦੌੜਾਂ ਦੀ ਬਦੌਲਤ ਖਿਤਾਬੀ ਮੁਕਾਬਲੇ ਨੂੰ ਸੁਪਰ ਓਵਰ ਵਿਚ ਖਿਚਿਆ ਤੇ ਫਿਰ ਸੁਪਰ ਓਵਰ ਵੀ ਟਾਈ ਰਹਿਣ 'ਤੇ ਬਾਊਂਡਰੀਆਂ ਗਿਣਨ ਦੇ ਨਿਯਮ ਦੇ ਆਧਾਰ 'ਤੇ ਪਹਿਲੀ ਵਾਰ ਚੈਂਪੀਅਨ ਬਣਿਆ।

PunjabKesari

ਇੰਗਲੈਂਡ ਤੇ ਨਿਊਜ਼ੀਲੈਂਡ ਵਿਚਾਲੇ ਹੈਮਿਲਟਨ ਦੇ ਸੈਡਨ ਪਾਰਕ ਵਿਚ ਡਰਾਅ ਹੋਏ ਦੂਜੇ ਟੈਸਟ ਦੌਰਾਨ ਮੇਜ਼ਬਾਨ ਟੀਮ ਨੂੰ ਇਹ ਐਵਾਰਡ ਦਿੱਤਾ ਗਿਆ। ਇਹ ਐਵਾਰਡ ਐੱਮ. ਸੀ. ਸੀ. ਤੇ ਬੀ. ਬੀ. ਸੀ. ਨੇ 2013 ਵਿਚ ਐੇੱਮ. ਸੀ. ਸੀ. ਏ. ਦੇ ਸਾਬਕਾ ਮੁਖੀ ਤੇ ਬੀ. ਬੀ. ਸੀ.  ਦੇ ਟੈਸਟ ਮੈਚ ਦੇ ਮਾਹਿਰ ਕੁਮੈਂਟਟੇਰ ਮਾਰਟਿਨ-ਜੇਨਕਿਨਸ ਦੀ ਯਾਦ ਵਿਚ ਸ਼ੁਰੂ ਕੀਤਾ ਸੀ।


Related News