ਨਿਊਜ਼ੀਲੈਂਡ ਦੇ ਇਸ ਤੇਜ਼ ਗੇਂਦਬਾਜ਼ ਨੇ ਕੀਤਾ ਸੰਨਿਆਸ ਦਾ ਐਲਾਨ
Tuesday, Apr 12, 2022 - 08:29 PM (IST)
ਨਵੀਂ ਦਿੱਲੀ- ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਹਾਮਿਸ਼ ਬੇਨੇਟ ਨੇ ਖੇਡ ਦੇ ਸਾਰੇ ਸਵਰੂਪਾਂ ਤੋਂ ਸੰਨਿਆਸ ਦਾ ਐਲਾਨ ਕੀਤਾ ਹੈ। ਸੱਜੇ ਹੱਥ ਦੇ ਤੇਜ਼ ਗੇਂਦਬਾਜ਼ਾ 2021-22 ਸੀਜ਼ਨ ਤੋਂ ਬਾਅਦ ਸੰਨਿਆਸ ਲਵੇਗਾ ਅਤੇ ਉਸ ਨੇ ਇਸਦੀ ਜਾਣਕਾਰੀ ਦਿੱਤੀ। ਅਕਤੂਬਰ 2010 ਵਿਚ ਪੇਸ਼ੇਵਰ ਕ੍ਰਿਕਟਰ ਦੇ ਰੂਪ ਵਿਚ ਸ਼ੁਰੂਆਤ ਕਰਨ ਵਾਲੇ ਬੇਨੇਟ ਉੱਚ ਪੱਧਰ 'ਤੇ ਇਕ ਮਹੱਤਪੂਰਨ ਛਾਪ ਨਹੀਂ ਛੱਡ ਸਕੇ। ਹਾਲਾਂਕਿ ਉਹ ਘਰੇਲੂ ਸਰਕਿਟ ਵਿਚ ਇਕ ਸ਼ਾਨਦਾਰ ਖਿਡਾਰੀ ਰਹੇ ਹਨ।
ਇਹ ਖ਼ਬਰ ਪੜ੍ਹੋ- FIH ਪ੍ਰੋ ਹਾਕੀ ਲੀਗ ਮੈਚਾਂ ਦੇ ਲਈ ਭੁਵਨੇਸ਼ਵਰ ਪਹੁੰਚੀ ਜਰਮਨੀ ਦੀ ਪੁਰਸ਼ ਹਾਕੀ ਟੀਮ
ਉਨ੍ਹਾਂ ਨੇ ਹੁਣ ਤੱਕ ਪੇਸ਼ੇਵਰ ਕ੍ਰਿਕਟ ਵਿਚ 489 ਵਿਕਟਾਂ ਹਾਸਲ ਕੀਤੀਆਂ, ਜਿਸ ਵਿਚ 9 ਵਾਰ ਪੰਜ ਵਿਕਟਾਂ ਹਾਸਲ ਕੀਤੀਆਂ ਹਨ। ਜਿੱਥੇ ਤੱਕ ਉਸਦੇ ਅੰਤਰਰਾਸ਼ਟਰੀ ਕਰੀਅਰ ਦਾ ਸਵਾਲ ਹੈ ਤਾਂ 35 ਸਾਲਾ ਨੇ ਸਾਰੇ ਸਵਰੂਪਾਂ ਵਿਚ 31 ਮੈਚਾਂ ਵਿਚ 43 ਵਿਕਟਾਂ ਹਾਸਲ ਕੀਤੀਆਂ। ਉਨ੍ਹਾਂ ਨੇ ਆਖਰੀ ਵਾਰ ਪਿਛਸੇ ਸਾਲ ਸਤੰਬਰ ਵਿਚ ਬੰਗਲਾਦੇਸ਼ ਦੇ ਵਿਰੁੱਧ ਟੀ-20 ਸੀਰੀਜ਼ 'ਚ ਹਿੱਸਾ ਲਿਆ ਸੀ। ਬੇਨੇਟ ਨੇ 2010 ਵਿਚ ਵਨ ਡੇ ਵਿਚ ਆਪਣਾ ਅੰਤਰਰਾਸ਼ਟਰੀ ਡੈਬਿਊ ਕੀਤਾ। ਉਸ ਸਾਲ ਦੇ ਅੰਤ ਵਿਚ ਭਾਰਤ ਦੇ ਵਿਰੁੱਧ ਉਸਦਾ ਇਕਲੌਤਾ ਟੈਸਟ ਅਭਿਆਸ ਸੀ।
ਇਹ ਖ਼ਬਰ ਪੜ੍ਹੋ- ਬੁਬਲਿਕ ਨੇ ਸੱਟ ਤੋਂ ਬਾਅਦ ਵਾਪਸੀ ਕਰ ਰਹੇ ਵਾਵਰਿੰਕਾ ਨੂੰ ਹਰਾਇਆ
2011 ਵਿਸ਼ਵ ਕੱਪ ਦੇ ਲਈ ਵੀ ਚੁਣਿਆ ਗਿਆ ਸੀ ਪਰ ਉਸ ਤੋਂ ਬਾਅਦ ਪਿੱਠ ਦੇ ਹੇਠਲੇ ਹਿੱਸੇ ਵਿਚ ਸੱਟ ਦੇ ਕਾਰਨ ਬਾਹਰ ਕਰ ਦਿੱਤਾ ਗਿਆ, ਜਿਸ ਦੌਰਾਨ 2012 ਵਿਚ ਸਰਜਰੀ ਕਰਨੀ ਪਈ। ਫਿਟਨੈੱਸ ਦੇ ਮੁੱਦਿਆਂ ਨੇ ਬੇਨੇਟ ਨੂੰ ਆਪਣੇ ਕਰੀਅਰ ਵਿਚ ਕਈ ਮਹੱਤਵਪੂਰਨ ਟੂਰਨਾਮੈਂਟ ਅਤੇ ਸੀਰੀਜ਼ਾਂ ਨੂੰ ਮਿਸ ਕਰਨ ਦੇ ਲਈ ਮਜ਼ਬੂਰ ਕੀਤਾ। ਬੇਨੇਟ ਇਸ ਉੱਚ ਪੱਧਰ 'ਤੇ ਵੱਡਾ ਨਹੀਂ ਬਣਾ ਸਕੇ, ਉਨ੍ਹਾਂ ਨੇ ਨਿਸ਼ਚਿਤ ਰੂਪ ਨਾਲ ਘਰੇਲੂ ਸਰਕਿਟ ਵਿਚ ਆਪਣਾ ਨਾਂ ਬਣਾਇਆ।
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।