ਸੁਰਜੀਤ ਹਾਕੀ ਸਟੇਡੀਅਮ ਵਿਖੇ 11 ਜੂਨ ਨੂੰ ਲੱਗਣੀ ਸ਼ੁਰੂ ਹੋਵੇਗੀ ਨਵੀਂ ਐਸਟ੍ਰੋਟਰਫ

Wednesday, May 26, 2021 - 09:59 PM (IST)

ਸੁਰਜੀਤ ਹਾਕੀ ਸਟੇਡੀਅਮ ਵਿਖੇ 11 ਜੂਨ ਨੂੰ ਲੱਗਣੀ ਸ਼ੁਰੂ ਹੋਵੇਗੀ ਨਵੀਂ ਐਸਟ੍ਰੋਟਰਫ

ਜਲੰਧਰ (ਜ. ਬ.)- ਸੁਰਜੀਤ ਹਾਕੀ ਸੋਸਾਇਟੀ ਜਲੰਧਰ ਨੇ ਪੰਜਾਬ ਦੇ ਖੇਡ ਮੰਤਰੀ ਦਾ ਸੁਰਜੀਤ ਹਾਕੀ ਸਟੇਡੀਅਮ ਵਿਖੇ ਨਵੀਂ ਐਸਟ੍ਰੋਟਰਫ ਦੀ ਸ਼ੁਰੂਆਤ ਕੀਤੇ ਜਾਣ ਦੀ ਮੰਗ ਪ੍ਰਵਾਨ ਕਰਨ ਲਈ ਧੰਨਵਾਦ ਕੀਤਾ ਗਿਆ। ਸੁਰਜੀਤ ਹਾਕੀ ਸੋਸਾਇਟੀ ਦੇ ਜਨਰਲ ਸਕੱਤਰ ਇਕਬਾਲ ਸਿੰਘ ਸੰਧੂ, ਚੀਫ਼ ਪੀ. ਆਰ. ਓ. ਸੁਰਿੰਦਰ ਸਿੰਘ ਭਾਪਾ ਅਤੇ ਜੁਆਇੰਟ ਸਕੱਤਰ ਰਣਬੀਰ ਸਿੰਘ ਰਾਣਾ ਟੁੱਟ ਅਨੁਸਾਰ ਅੱਜ ਪੰਜਾਬ ਦੇ ਖੇਡ ਮੰਤਰੀ ਨਾਲ ਹੋਈ ਵਿਸ਼ੇਸ਼ ਮੁਲਾਕਾਤ ਦੌਰਾਨ ਉਨ੍ਹਾਂ ਕਿਹਾ ਕਿ ਜਲੰਧਰ ਦੇ ਬਲਟਰਨ ਪਾਰਕ ਵਿਖੇ ਸਥਿਤ ਸੁਰਜੀਤ ਹਾਕੀ ਸਟੇਡੀਅਮ ਵਿਖੇ ਨਵੀਂ ਐਸਟ੍ਰੋਟਰਫ ਲਈ ਸਬੰਧਤ ਫਰਮ ਨੂੰ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਉਹ ਖੁੱਦ ਮਿਤੀ 11 ਜੂਨ, 2021 ਨੂੰ ਸ਼ਾਮ 4:00 ਵਜੇ ਸੁਰਜੀਤ ਹਾਕੀ ਸਟੇਡੀਅਮ ਵਿਖੇ ਨਵੀਂ ਐਸਟ੍ਰੋਟਰਫ ਦੇ ਕੰਮ ਦੀ ਸ਼ੁਰੂਆਤ ਕਰਨ ਦੀ ਰਸਮ ਅਦਾ ਕਰਨਗੇ।

ਇਹ ਖ਼ਬਰ ਪੜ੍ਹੋ- ਇੰਗਲੈਂਡ ਦੇ ਇਸ ਵਿਕਟਕੀਪਰ ਨੂੰ ਲੱਗੀ ਸੱਟ, ਨਿਊਜ਼ੀਲੈਂਡ ਟੈਸਟ ਸੀਰੀਜ਼ ਤੋਂ ਬਾਹਰ


ਇਸ ਤੋਂ ਪਹਿਲਾਂ ਸੁਰਜੀਤ ਹਾਕੀ ਸੋਸਾਇਟੀ ਦੇ ਮੈਂਬਰਾਂ ਵੱਲੋਂ ਓਲੰਪੀਅਨ ਬਲਵੀਰ ਸਿੰਘ (ਸੀਨੀਅਰ) ਦੀ ਪਹਿਲੀ ਬਰਸੀ ਮੌਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਤੋਂ ਬਾਅਦ ਮੋਹਾਲੀ ਦੇ ਹਾਕੀ ਸਟੇਡੀਅਮ, ਮੋਹਾਲੀ ਦਾ ਨਾਂ ਓਲੰਪੀਅਨ ਬਲਵੀਰ ਸਿੰਘ (ਸੀਨੀਅਰ) ਅੰਤਰਰਾਸ਼ਟਰੀ ਹਾਕੀ ਸਟੇਡੀਅਮ ਰੱਖਣ ਲਈ ਖੇਡ ਮੰਤਰੀ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ ਗਿਆ। ਇਸ ਮੌਕੇ ਪੰਜਾਬ ਸਰਕਾਰ ਦੇ ਖੇਡ ਸਕੱਤਰ ਰਾਜ ਕਮਲ ਚੌਧਰੀ, ਡਾਇਰੈਕਟਰ ਸਪੋਰਟਸ, ਪੰਜਾਬ ਡੀ. ਪੀ. ਐੱਸ. ਖਰਬੰਦਾ, ਡਾਇਰੈਕਟਰ, ਪੀ. ਆਈ. ਐੱਸ. ਅਮਰਦੀਪ ਸਿੰਘ, ਰਾਜਿੰਦਰ ਸਿੰਘ ਓਲੰਪੀਅਨ, ਭੁਪਿੰਦਰ ਸਿੰਘ ਅੰਤਰਰਾਸ਼ਟਰੀ ਅੰਪਾਇਰ, ਅਜੀਤ ਸਿੰਘ ਓਲੰਪੀਅਨ ਅਤੇ ਪ੍ਰਭਜੋਤ ਸਿੰਘ ਓਲੰਪੀਅਨ ਆਦਿ ਮੌਜੂਦ ਸਨ।

ਇਹ ਖ਼ਬਰ ਪੜ੍ਹੋ- ਇੰਗਲੈਂਡ ਤੇ ਨਿਊਜੀਲੈਂਡ ਵਿਚਾਲੇ ਏਜਬਸਟਨ ਟੈਸਟ ’ਚ ਰੋਜ਼ਾਨਾ 18 ਹਜ਼ਾਰ ਦਰਸ਼ਕਾਂ ਨੂੰ ਆਉਣ ਦੀ ਮਨਜ਼ੂਰੀ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News