ਮਾਮਲਾ ਸਮਲਿੰਗੀ ਹੋਣ ਦੇ ਖੁਲਾਸੇ ਦਾ : ਦੂਤੀ ਨੇ ਭੈਣ ''ਤੇ ਲਗਾਏ ਬਲੈਕਮੇਲ ਦੇ ਦੋਸ਼

Wednesday, May 22, 2019 - 12:20 AM (IST)

ਮਾਮਲਾ ਸਮਲਿੰਗੀ ਹੋਣ ਦੇ ਖੁਲਾਸੇ ਦਾ : ਦੂਤੀ ਨੇ ਭੈਣ ''ਤੇ ਲਗਾਏ ਬਲੈਕਮੇਲ ਦੇ ਦੋਸ਼

ਨਵੀਂ ਦਿੱਲੀ— 100 ਮੀਟਰ 'ਚ ਰਾਸ਼ਟਰੀ ਰਿਕਾਰਡ ਤੇ ਏਸ਼ੀਆਈ ਖੇਡਾਂ 'ਚ 2 ਚਾਂਦੀ ਤਮਗੇ ਜਿੱਤ ਚੁੱਕੀ ਸਟਾਰ ਮਹਿਲਾ ਦੌੜਾਕ ਦੂਤੀ ਚੰਦ ਨੇ ਆਪਣੀ ਭੈਣ ਦੇ ਨਾਲ ਸਬੰਧ ਨੂੰ ਲੈ ਕੇ ਇਕ ਵੱਡਾ ਖੁਲਾਸਾ ਕੀਤਾ ਹੈ। ਦੂਤੀ ਨੇ ਆਪਣੀ ਭੈਣ 'ਤੇ ਦੋਸ਼ ਲਗਾਇਆ ਹੈ ਕਿ ਉਸਦੀ ਭੈਣ ਉਸ ਨੂੰ ਬਲੈਕਮੇਲ ਕਰ ਰਹੀ ਹੈ। ਉਸ ਨੇ ਮੇਰੇ ਤੋਂ 25 ਲੱਖ ਰੁਪਏ ਮੰਗੇ। ਉਸ ਨੇ ਇਕ ਬਾਰ ਮੈਨੂੰ ਕੁੱਟਿਆ ਸੀ। ਮੈਂ ਪੁਲਸ ਨੂੰ ਸੂਚਨਾ ਦਿੱਤੀ ਸੀ ਕਿਉਂਕਿ ਉਹ ਮੈਨੂੰ ਬਲੈਕਮੇਲ ਕਰ ਰਹੀ ਸੀ। ਇਸ ਲਈ ਮੈਨੂੰ ਆਪਣੇ ਰਿਸ਼ਤੇ ਦੇ ਬਾਰੇ ਦੇ ਲਈ ਮਜ਼ਬੂਰ ਹੋਣਾ ਪਿਆ।


ਓਡੀਸ਼ਾ ਦੇ ਚਾਕਾ ਗਾਪਾਲਪੁਰ 'ਚ ਜੰਮੀ ਦੂਤੀ ਨੇ ਪਿਛਲੇ ਸਾਲ ਹੋਏ ਏਸ਼ੀਆਈ ਖੇਡਾਂ 'ਚ ਹੀ 2 ਚਾਂਦੀ ਤਮਗੇ ਜਿੱਤੇ ਸਨ, ਉਸ ਦੀਆਂ ਨਜ਼ਰਾਂ ਫਿਲਹਾਲ 2020 ਟੋਕੀਓ ਓਲੰਪਿਕ 'ਤੇ ਟਿਕੀਆਂ ਹਨ। ਇਸ ਤੋਂ ਪਹਿਲਾਂ ਦੂਤੀ ਚੰਦ ਨੇ ਆਪਣੇ ਸੈਕਸ ਸਬੰਧ ਨੂੰ ਲੈ ਕੇ ਵੱਡੀ ਗੱਲ ਕਹੀ ਸੀ। ਉਨ੍ਹਾਂ ਨੇ ਐਤਵਾਰ ਨੂੰ ਖੁਲਾਸਾ ਕੀਤਾ ਕਿ ਉਹ ਸਮਲਿੰਗੀ ਹੈ। 23 ਸਾਲਾ ਦੂਤੀ ਇਸ ਤਰ੍ਹਾਂ ਦੀ ਪਹਿਲੀ ਭਾਰਤੀ ਖਿਡਾਰਨ ਹੈ, ਜਿਸ ਨੇ ਇਹ ਮੰਨਿਆ ਕਿ ਮੈਂ ਸਮਲਿੰਗੀ ਹਾਂ। ਦੂਤੀ ਨੇ ਖੁਲਾਸਾ ਕੀਤਾ ਸੀ ਕਿ ਉਸਦੇ ਪਿਛਲੇ 3 ਸਾਲਾ ਤੋਂ ਇਕ ਲੜਕੀ ਦੇ ਨਾਲ ਸਬੰਧ ਹਨ ਤੇ ਪਿਛਲੀ 7 ਸਤੰਬਰ 'ਚ ਸਮਲਿੰਗੀਤਾ ਦੇ ਮੁੱਦੇ 'ਤੇ ਆਏ ਸੁਪਰੀਮ ਕੋਰਟ ਦੇ ਫੈਸਲੇ ਨੇ ਉਸ ਨੂੰ ਭਰੋਸਾ ਦਿਵਾਇਆ ਕਿ ਉਹ ਗਲਤ ਨਹੀਂ ਹੈ।


author

Gurdeep Singh

Content Editor

Related News