ਲੀਜੈਂਡਸ ਕ੍ਰਿਕਟ ਲੀਗ ਦੀਆਂ ਟੀਮਾਂ ਦੇ ਧਾਕੜ ਖਿਡਾਰੀਆਂ ਦੀ ਲਿਸਟ ਆਈ ਸਾਹਮਣੇ, ਦੱਸੋ ਕਿਹੜੀ ਟੀਮ ਹੈ ਜ਼ਿਆਦਾ ਮਜ਼ਬੂਤ

01/15/2022 5:23:51 PM

ਸਪੋਰਟਸ ਡੈਸਕ- ਲੀਜੈਂਡਸ ਕ੍ਰਿਕਟ ਲੀਗ ਦੇ ਆਯੋਜਕਾਂ ਨੇ ਟੂਰਨਾਮੈਂਟ ਟੀਮਾਂ ਦਾ ਐਲਾਨ ਕੀਤਾ ਹੈ । ਲੀਗ ਦੀ ਸ਼ੁਰੂਆਤ 20 ਜਨਵਰੀ ਤੋਂ ਓਮਾਨ ਕ੍ਰਿਕਟ ਸਟੇਡੀਅਮ 'ਚ ਹੋਵੇਗੀ। ਏਸ਼ੀਆ ਟੀਮ 'ਚ ਸ਼੍ਰੀਲੰਕਾ ਦੇ 7 ਚੋਟੀ ਦੇ ਧਾਕੜ ਖਿਡਾਰੀ ਸ਼ਾਮਲ ਹਨ ਤੇ ਇਸ 'ਚ ਸਨਥ ਜੈਸੂਰਯਾ, ਮੁੱਥਈਆ ਮੁਰਲੀਧਰਨ, ਚਮਿੰਡਾ ਵਾਸ, ਰੋਮੇਸ਼ ਕਾਲੁਵਿਥਰਾਨਾ, ਤਿਲਕਰਤਨੇ ਦਿਲਸ਼ਾਨ, ਨੁਵਾਨ ਕੁਲਸ਼ੇਖਰ ਤੇ ਉਪੁਲ ਥਰੰਗਾ ਸ਼ਾਮਲ ਹਨ। ਨਾਲ ਹੀ ਦੋ ਪਾਕਿਸਤਾਨੀ ਸਟਾਰ ਸ਼ੋਏਬ ਅਖ਼ਤਰ ਤੇ ਸ਼ਾਹਿਦ ਅਫਰੀਦੀ ਵੀ ਟੀਮ 'ਚ ਦਿਖਾਈ ਦੇਣਗੇ। ਟੂਰਨਾਮੈਂਟ 'ਚ ਇਸ ਵਾਰ ਭਾਰਤੀ ਦਿੱਗਜ ਸਚਿਨ ਤੇਂਦੁਲਕਰ ਨਹੀਂ ਖੇਡ ਰਹੇ ਹਨ। ਭਾਰਤ ਵਲੋਂ ਯੁਵਰਾਜ ਸਿੰਘ, ਹਰਭਜਨ ਸਿੰਘ ਤੋਂ ਇਲਾਵਾ ਹੋਰ ਕਈ ਧਾਕੜ ਟੂਰਨਾਮੈਂਟ 'ਚ ਖੇਡਣਗੇ।

ਇਹ ਵੀ ਪੜ੍ਹੋ ਆਸਟ੍ਰੇਲੀਆ ’ਚ ਹਿਰਾਸਤ ’ਚ ਲਏ ਗਏ ਟੈਨਿਸ ਸਟਾਰ ਨੋਵਾਕ ਜੋਕੋਵਿਚ, ਸਰਕਾਰ ਨੇ ਦੱਸਿਆ ਦੇਸ਼ ਲਈ ਖ਼ਤਰਾ

PunjabKesari

ਇਹ ਵੀ ਪੜ੍ਹੋ : ਵਿਸ਼ਵ ਟੈਸਟ ਚੈਂਪੀਅਨਸ਼ਿਪ ਸੂਚੀ 'ਚ ਪੰਜਵੇਂ ਸਥਾਨ 'ਤੇ ਖਿਸਕਿਆ ਭਾਰਤ

ਹੇਠਾਂ ਦੇਖੋ ਟੂਰਨਾਮੈਂਟ ਦੀਆਂ ਤਿੰਨ ਟੀਮਾਂ : -
ਭਾਰਤ ਮਹਾਰਾਜਾ : ਵਰਿੰਦਰ ਸਹਿਵਾਗ, ਯੁਵਰਾਜ ਸਿੰਘ, ਹਰਭਜਨ ਸਿੰਘ, ਇਰਫਾਨ ਪਠਾਨ, ਯੂਸੁਫ ਪਠਾਨ, ਬਦਰੀਨਾਥ, ਆਰ. ਪੀ. ਸਿੰਘ, ਪ੍ਰਗਿਆਨ ਓਝਾ, ਨਮਨ ਓਝਾ, ਮਨਪ੍ਰੀਤ ਗੋਨੀ, ਹੇਮੰਗ ਬਦਾਨੀ, ਵੇਣੂਗੋਪਾਲ ਰਾਵ, ਮੁਨਾਫ ਪਟੇਲ, ਸੰਜੇ ਬਾਂਗਰ, ਨਯਨ ਮੋਂਗੀਆ ਤੇ ਅਮਿਤ ਭੰਡਾਰੀ।

ਏਸ਼ੀਆ ਟੀਮ : ਸ਼ੋਏਬ ਅਖ਼ਤਰ, ਸ਼ਾਹਿਦ ਅਫਰੀਦੀ, ਸਨਥ ਜੈਸੂਰਯਾ, ਮੁੱਥਈਆ ਮੁਰਲੀਧਰਨ, ਕਾਮਰਾਨ ਅਕਮਲ, ਚਾਮਿੰਡਾ ਵਾਸ, ਰੋਮੇਸ਼ ਕਾਲੂਵਿਥਾਰਾਨਾ, ਤਿਲਕਰਤਨੇ ਦਿਲਸ਼ਾਨ, ਨੁਵਾਨ ਕੁਲਸ਼ੇਖਰਾ, ਅਜ਼ਹਰ ਮਹਿਮੂਦ, ਉਪੁਲ ਥਰੰਗਾ, ਮਿਸਬਾਹ-ਉਲ-ਹੱਕ, ਮੁਹੰਮਦ ਹਫੀਜ਼, ਸ਼ੋਏਬ ਮਲਿਕ, ਮੁਹੰਮਦ ਹਫੀਜ਼, ਉਮਰ ਗੁਲ ਤੇ ਅਸਗਰ ਅਫਗਾਨ।

ਵਿਸ਼ਵ ਟੀਮ : ਡੈਰੇਨ ਸੈਮੀ, ਡੇਨੀਅਲ ਵਿਟੋਰੀ, ਬ੍ਰੈਟ ਲੀ, ਜੋਂਟੀ ਰੋਡਸ, ਕੇਵਿਨ ਪੀਟਰਸਨ, ਇਮਰਾਨ ਤਾਹਿਰ, ਓਵੈਸ ਸ਼ਾਹ, ਹਰਸ਼ਲ ਗਿਬਸ, ਐਲਬੀ ਮੋਰਕਲ, ਮੋਰਨੇ ਮੋਰਕਲ, ਕੋਰੀ ਐਂਡਰਸਨ, ਮੋਂਟੀ ਪਨੇਸਰ, ਬ੍ਰੈਡ ਹੈਡਿਨ, ਕੇਵਿਨ ਓ ਬ੍ਰਾਇਨ ਤੇ ਬ੍ਰੈਂਡਨ ਟੇਲਰ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News