ਅਜਿਹੀ ਪਾਰੀ ਦੀ ਪਿਛਲੇ ਕੁਝ ਮਹੀਨਿਆਂ ਤੋਂ ਭਾਲ ਸੀ : ਸਮਿਥ

11/27/2020 10:33:15 PM

ਸਿਡਨੀ- ਭਾਰਤ ਵਿਰੁੱਧ ਮੈਚ ਦੌਰਾਨ ਸੈਂਕੜੇ ਵਾਲੀ ਪਾਰੀ ਖੇਡ ਕੇ 'ਮੈਨ ਆਫ ਦਿ ਮੈਚ' ਬਣੇ ਆਸਟਰੇਲੀਆ ਦੇ ਸਟੀਵ ਸਮਿਥ ਨੇ ਕਿਹਾ ਕਿ ਉਸ ਨੂੰ ਅਜਿਹੀ ਪਾਰੀ ਦੀ ਪਿਛਲੇ ਕੁਝ ਮਹੀਨਿਆਂ ਤੋਂ ਭਾਲ ਸੀ ਪਰ ਮੈਂ ਅਜਿਹਾ ਨਹੀਂ ਕਰ ਪਾ ਰਿਹਾ ਸੀ। ਪਿਛਲੇ ਕੁਝ ਦਿਨਾਂ ਤੋਂ ਜਿੱਥੇ ਮੈਂ ਚਾਹੁੰਦਾ ਹਾਂ, ਉਥੇ ਚੰਗੀ ਤਰ੍ਹਾਂ ਨਾਲ ਗੇਂਦ ਨੂੰ ਹਿੱਟ ਕੀਤਾ ਤੇ ਆਪਣੀ ਲੈਅ ਹਾਸਲ ਕੀਤੀ। ਆਰੋਨ ਫਿੰਚ ਤੇ ਡੇਵਿਡ ਵਾਰਨਰ ਨੇ ਟੀਮ ਨੂੰ ਬਿਹਤਰੀਨ ਸ਼ੁਰੂਆਤ ਦਿਵਾਈ ਅਤੇ ਬਾਅਦ ਦੇ ਬੱਲੇਬਾਜ਼ਾਂ ਨੇ ਇਸ ਨੂੰ ਅੱਗੇ ਵਧਾਇਆ।'' ਉਨ੍ਹਾਂ ਨੇ ਕਿਹਾ ਕਿ ਮੈਂ ਜਦੋਂ ਪਿਚ 'ਤੇ ਉਤਰਿਆ ਤਾਂ ਜ਼ਿਆਦਾ ਨਹੀਂ ਸੋਚ ਰਿਹਾ ਸੀ। ਮੈਂ ਗੇਂਦ ਦੇਖੀ ਹਿੱਟ ਕੀਤੀ ਤੇ ਅਜਿਹਾ ਮੈਂ ਉਦੋ ਕਰਦਾ ਹਾਂ ਜਦੋ ਆਪਣੀ ਲੈਅ 'ਚ ਹੁੰਦਾ ਹਾਂ। ਖੁਸ਼ਕਿਸਮਤ ਹਾਂ ਕਿ ਮੇਰੀ ਰਣਨੀਤੀ ਕੰਮ ਆਈ।


Gurdeep Singh

Content Editor Gurdeep Singh