ਇਟਾਲੀਅਨ ਮਾਡਲ ਹੈ ਫੁੱਟਬਾਲਰ ਸਰਜੀਓ ਐਗੁਏਰੋ ਨਾਲ ਦਿਸਣ ਵਾਲੀ ਲੜਕੀ
Monday, Oct 22, 2018 - 08:27 PM (IST)

ਜਲੰਧਰ : ਅਰਜਨਟੀਨਾ ਦੇ ਸਟਾਰ ਫੁੱਟਬਾਲਰ ਸਰਜੀਓ ਐਗੁਏਰੋ ਨੂੰ ਬੀਤੇ ਦਿਨੀਂ ਇਕ ਅਣਜਾਣ ਔਰਤ ਨਾਲ ਦੇਖਿਆ ਗਿਆ ਸੀ। ਉਕਤ ਔਰਤ ਸਰਜੀਓ ਨਾਲ ਉਸ ਦੀ 434 ਕਾਰ 'ਚ ਸਵਾਰ ਸੀ। ਦੋਵਾਂ ਦੀ ਫੋਟੋ ਕਈ ਵੱਡੀਆਂ ਅਖਬਾਰਾਂ 'ਚ ਛਪੀ ਸੀ। ਸਰਜੀਓ ਆਖਿਰਕਾਰ ਕਿਸ ਔਰਤ ਨਾਲ ਹੈ, ਇਹ ਜਾਣਨ ਲਈ ਹਰ ਕਿਸੇ 'ਚ ਦੌੜ ਜਿਹੀ ਲੱਗ ਗਈ ਸੀ। ਆਖਿਰਕਾਰ ਪਤਾ ਲੱਗ ਗਿਆ ਹੈ ਕਿ ਸਰਜੀਓ ਉਸ ਦਿਨ ਇੰਸਟਾਗ੍ਰਾਮ ਮਾਡਲ ਜੋ ਕ੍ਰਿਸਟੋਫੋਲੀਓ ਨਾਲ ਸੀ। ਅੱਧੇ ਸਰੀਰ 'ਤੇ ਸੁੰਦਰ ਟੈਟੂ ਬਣਵਾਉਣ ਵਾਲੀ ਜੋ ਕ੍ਰਿਸਟੋਫੋਲੀਓ ਇਟਲੀ ਦੀ ਰਹਿਣ ਵਾਲੀ ਹੈ। ਉਹ ਚੰਗੀ ਬਲਾਗਰ ਵੀ ਹੈ। ਜੋ ਨੇ ਹੀ ਸਰਜੀਓ ਨਾਲ ਉਕਤ ਦਿਨ ਲਾਸ ਏੇਂਜਲਸ ਦੇ ਨਾਈਟ ਕਲੱਬ 'ਚ ਪਾਰਟੀ ਕੀਤੀ ਸੀ। ਜੋ ਕ੍ਰਿਸਟੋਫੋਲੀਓ ਦੇ ਇੰਸਟਾਗ੍ਰਾਮ 'ਤੇ ਤਕਰੀਬਨ ਸਾਢੇ 3 ਲੱਖ ਫਾਲੋਅਰਸ ਹਨ। ਇਨ੍ਹਾਂ ਦੇ ਲਈ ਉਹ ਆਪਣੀਆਂ ਹੌਟ ਫੋਟੋਆਂ ਵੀ ਪੋਸਟ ਕਰਦੀ ਰਹਿੰਦੀ ਹੈ। ਜੋ ਕ੍ਰਿਸਟੋਫੋਲੀਓ ਟੈਟੂਆਂ ਲਈ ਕਾਫੀ ਕ੍ਰੇਜ਼ੀ ਹੈ। ਉਸ ਨੇ ਬਾਂਹ, ਕਮਰ, ਲੱਤਾਂ ਤੇ ਗਲੇ 'ਤੇ ਵੱਡੇ-ਵੱਡੇ ਤੇ ਦਿਲਖਿੱਚਵੇਂ ਟੈਟੂ ਬਣਵਾਏ ਹੋਏ ਹਨ। ਜੋ ਕ੍ਰਿਸਟੋਫੋਲੀਓ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਇਸ ਤੋਂ ਪਹਿਲਾਂ ਉਹ ਬਿੱਗ ਬ੍ਰਦਰਜ਼ ਦੇ ਮੁਕਾਬਲੇਬਾਜ਼ ਐਂਡ੍ਰਿਆ ਸੇਰੋਲੀ ਨੂੰ ਵੀ ਡੇਟ ਕਰ ਚੁੱਕੀ ਹੈ। ਐਂਡ੍ਰਿਆ ਤੋਂ ਪਹਿਲਾਂ ਜੋ ਦਾ ਨਾਂ ਮੀਡੀਆ ਪਰਸਨੈਲਿਟੀ ਪੈਬ੍ਰਿਜੀਓ ਕੋਰੋਨਾ ਨਾਲ ਵੀ ਜੋੜਿਆ ਗਿਆ ਸੀ।