CSK ਤੇ ਮੁੰਬਈ ਇੰਡੀਅਨਸ ਵਿਚਾਲੇ ਹੋਵੇਗੀ IPL ਦੀ ਸ਼ੁਰੂਆਤ, ਇਸ ਦਿਨ ਆਵੇਗਾ ਸ਼ੈਡਿਊਲ

Thursday, Sep 03, 2020 - 08:32 PM (IST)

ਨਵੀਂ ਦਿੱਲੀ- ਚੇਨਈ ਸੁਪਰ ਕਿੰਗਸ (ਸੀ. ਐੱਸ. ਕੇ.) ਤੇ ਮੁੰਬਈ ਇੰਡੀਅਨਸ (ਐੱਮ. ਆਈ.) ਦੇ ਵਿਚਾਲੇ ਮੁਕਾਬਲੇ ਦੇ ਨਾਲ ਹੀ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2020 ਦੀ ਸ਼ੁਰੂਆਤ ਹੋ ਜਾਵੇਗੀ। ਇਸ ਸਾਲ ਇਹ ਟੂਰਨਾਮੈਂਟ 29 ਮਾਰਚ ਤੋਂ ਖੇਡਿਆ ਜਾਣਾ ਸੀ ਪਰ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ। ਹੁਣ ਇਸ ਟੂਰਨਾਮੈਂਟ ਦਾ ਆਯੋਜਨ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) 'ਚ ਕੀਤਾ ਜਾ ਰਿਹਾ ਹੈ।
ਬੋਰਡ ਸੂਤਰਾਂ ਨੇ ਦੱਸਿਆ ਕਿ ਉਦਘਾਟਨ ਮੈਚ 'ਚ ਬਦਲਾਅ ਦੀ ਕੋਈ ਯੋਜਨਾ ਨਹੀਂ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਆਈ. ਪੀ. ਐੱਲ. ਦੇ 13ਵੇਂ ਸੈਸ਼ਨ ਦੀ ਸ਼ੁਰੂਆਤ ਮਹਿੰਦਰ ਸਿੰਘ ਧੋਨੀ ਤੇ ਰੋਹਿਤ ਸ਼ਰਮਾ ਦੀ ਅਗਵਾਈ ਵਾਲੀਆਂ ਟੀਮਾਂ ਦੇ ਵਿਚਾਲੇ ਮੁਕਾਬਲੇ ਤੋਂ ਕਰਨ ਵਾਲੇ ਹਨ। ਪਿਛਲੇ ਸੈਸ਼ਨ ਦੀ ਜੇਤੂ ਟੀਮ ਮੁੰਬਈ ਇੰਡੀਅਨਸ ਹੈ, ਜਦਕਿ ਉਪ ਜੇਤੂ ਚੇਨਈ ਸੁਪਰ ਕਿੰਗਸ ਰਹੀ ਸੀ। ਬੀ. ਸੀ. ਸੀ. ਆਈ. ਸ਼ਨੀਵਾਰ ਤੱਕ ਆਈ. ਪੀ. ਐੱਲ. 2020 ਦੇ ਕੁਝ ਹੀ ਸਮੇਂ 'ਚ ਸ਼ੈਡਿਊਲ ਦਾ ਐਲਾਨ ਕਰ ਸਕਦਾ ਹੈ। ਇਸ ਵਾਰ ਇਹ ਟੂਰਨਾਮੈਂਟ 19 ਸਤੰਬਰ ਤੋਂ 10 ਨਵੰਬਰ ਤੱਕ ਖੇਡਿਆ ਜਾਵੇਗਾ। ਆਈ. ਪੀ. ਐੱਲ. ਦੇ 60 ਮੈਚ ਤਿੰਨ ਸਥਾਨਾਂ- ਦੁਬਈ- ਆਬੂ ਧਾਬੀ, ਸ਼ਾਰਜਾਹ 'ਚ 53 ਦਿਨਾਂ ਤੱਕ ਖੇਡਿਆ ਜਾਵੇਗਾ। ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਚੇਨਈ ਸੁਪਰ ਕਿੰਗਸ ਦੇ 2 ਖਿਡਾਰੀਆਂ ਤੇ 11 ਸਪੋਰਟਸ ਸਟਾਫ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ, ਮੰਨਿਆ ਜਾ ਰਿਹਾ ਹੈ ਕਿ ਇਸ ਵਜ੍ਹਾ ਨਾਲ ਬੀ. ਸੀ. ਸੀ. ਆਈ ਦੇ ਸ਼ੈਡਿਊਲ 'ਚ ਵੀ ਦੇਰੀ ਹੋਈ ਹੈ।


Gurdeep Singh

Content Editor

Related News