ਇੰਡੀਆਨਾ ਪੇਸਰਸ ਨੇ ਸੈਕ੍ਰਾਮੈਂਟੋ ਕਿੰਗਜ਼ ਨੂੰ ਹਰਾਇਆ

Sunday, Oct 06, 2019 - 11:47 AM (IST)

ਇੰਡੀਆਨਾ ਪੇਸਰਸ ਨੇ ਸੈਕ੍ਰਾਮੈਂਟੋ ਕਿੰਗਜ਼ ਨੂੰ ਹਰਾਇਆ

ਮੁੰਬਈ- ਇੰਡੀਆਨਾ ਪੇਸਰਸ ਨੇ ਬਿਹਤਰੀਨ ਬਾਸਕਟਬਾਲ ਦਾ ਨਮੂਨਾ ਪੇਸ਼ ਕਰਦਿਆਂ ਐੱਨ. ਬੀ. ਏ. ਵਲੋਂ ਇਕ ਹੋਰ ਟੀਮ ਸੈਕ੍ਰਾਮੈਂਟੋ ਕਿੰਗਜ਼ ਨੂੰ ਸੈਸ਼ਨ ਤੋਂ ਪਹਿਲਾਂ ਦੋਸਤਾਨਾ ਮੈਚ ਵਿਚ ਸ਼ਨੀਵਾਰ ਨੂੰ ਇੱਥੇ 130-106 ਨਾਲ ਹਰਾਇਆ। ਨੈਸ਼ਨਲ ਬਾਸਕਟਬਲ ਐਸੋਸੀਏਸ਼ਨ (ਐੱਨ. ਬੀ. ਏ.) ਦਾ ਆਗਾਮੀ ਸੈਸ਼ਨ 22 ਅਕਤੂਬਰ ਤੋਂ ਸ਼ੁਰੂ ਹੋਵੇਗਾ। ਭਾਰਤ ਵਿਚ ਐੱਨ. ਬੀ. ਦਾ ਡੈਬਿਊ ਮੈਚ ਸ਼ੁੱਕਰਵਾਰ ਨੂੰ ਖੇਡਿਆ ਗਿਆ ਸੀ, ਜਿਸ ਵਿਚ ਪੇਸਰਸ ਨੇ 132-131 ਨਾਲ ਜਿੱਤ ਦਰਜ ਕੀਤੀ ਸੀ। ਪੇਸਰਸ ਲਈ ਇਸ ਮੈਚ 'ਚ ਸਭ ਤੋਂ ਵੱਧ ਅੰਕ ਫਾਰਵਰਡ ਟੀਜੇ ਵਾਰੇਨ (30) ਨੇ ਹਾਸਲ ਕੀਤੇ, ਜਦਕਿ ਕਿੰਗਜ਼ ਵਲੋਂ ਸ਼ੂਟਿੰਗ ਗਾਰਡ ਬਡੀ ਹੀਲਡ (28) ਨੇ ਸਭ ਤੋਂ ਜ਼ਿਆਦਾ ਸਕੋਰ ਕੀਤਾ।


Related News