ਭਾਰਤੀ ਮਹਿਲਾ ਬੈਡਮਿੰਟਨ ਟੀਮ ਨੇ ਏਸ਼ੀਆ ਟੀਮ ਚੈਂਪੀਅਨਸ਼ਿਪ ਦਾ ਖਿਤਾਬ ਜਿੱਤ ਕੇ ਰਚਿਆ ਇਤਿਹਾਸ
Sunday, Feb 18, 2024 - 02:48 PM (IST)
ਸ਼ਾਹ ਆਲਮ (ਮਲੇਸ਼ੀਆ) : ਭਾਰਤ ਦੀ ਮਹਿਲਾ ਬੈਡਮਿੰਟਨ ਟੀਮ ਨੇ ਐਤਵਾਰ ਨੂੰ ਮਲੇਸ਼ੀਆ ਦੇ ਸੇਲਾਂਗੋਰ 'ਚ ਹੋਏ ਸਖਤ ਫਾਈਨਲ 'ਚ ਥਾਈਲੈਂਡ ਨੂੰ 3-2 ਨਾਲ ਹਰਾ ਕੇ ਬੈਡਮਿੰਟਨ ਏਸ਼ੀਆ ਟੀਮ ਚੈਂਪੀਅਨਸ਼ਿਪ ਦਾ ਖਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ। ਇਹ ਪਹਿਲਾ ਮੌਕਾ ਹੈ ਜਦੋਂ ਭਾਰਤ ਨੇ ਖੇਡ ਇਤਿਹਾਸ ਵਿੱਚ ਵੱਕਾਰੀ ਮਹਾਂਦੀਪੀ ਟੀਮ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ ਹੈ। ਪੀ. ਵੀ. ਸਿੰਧੂ, ਗਾਇਤਰੀ ਗੋਪੀਚੰਦ-ਤ੍ਰੀਸਾ ਜੌਲੀ ਅਤੇ ਨਾਬਾਲਗ ਸਨਸਨੀਖੇਜ ਅਨਮੋਲ ਖਰਬ ਨੇ ਆਪਣੇ-ਆਪਣੇ ਮੈਚ ਜਿੱਤੇ ਜਿਸ ਨਾਲ ਭਾਰਤ ਨੇ ਐਤਵਾਰ ਨੂੰ ਸ਼ਾਹ ਆਲਮ ਵਿੱਚ ਫਾਈਨਲ ਵਿੱਚ 3-2 ਨਾਲ ਜਿੱਤ ਦਰਜ ਕੀਤੀ।
ਇਹ ਵੀ ਪੜ੍ਹੋ : ਯੁਵਰਾਜ ਸਿੰਘ ਦੇ ਘਰ ਹੋਈ ਚੋਰੀ, ਨੌਕਰ-ਨੌਕਰਾਣੀ ਕੀਮਤੀ ਸਾਮਾਨ ਤੇ ਨਕਦੀ ਲੈ ਕੇ ਹੋਏ ਫਰਾਰ
ਪੀ. ਵੀ. ਸਿੰਧੂ ਨੇ ਜਿੱਤ ਨਾਲ ਸ਼ੁਰੂਆਤ ਕੀਤੀ
ਸੱਟ ਤੋਂ ਵਾਪਸੀ ਤੋਂ ਬਾਅਦ ਆਪਣਾ ਪਹਿਲਾ ਟੂਰਨਾਮੈਂਟ ਖੇਡ ਰਹੀ ਪੀ. ਵੀ. ਸਿੰਧੂ ਨੇ ਸਿਰਫ 39 ਮਿੰਟਾਂ ਵਿੱਚ ਸੁਪਨਿੰਦਾ ਕਾਟੇਥੋਂਗ ਨੂੰ 21-12, 21-12 ਨਾਲ ਹਰਾ ਕੇ ਭਾਰਤ ਨੂੰ 1-0 ਦੀ ਬੜ੍ਹਤ ਦਿਵਾਈ। ਗਾਇਤਰੀ ਗੋਪੀਚੰਦ ਅਤੇ ਜੌਲੀ ਟ੍ਰੀਸਾ ਨੇ ਜੋਂਗਕੋਲਫਾਮ ਕਿਤਿਥਾਰਕੁਲ ਅਤੇ ਰਵਿੰਦਾ ਪ੍ਰਜੋਂਗਜਲ ਨੂੰ ਤਿੰਨ ਗੇਮਾਂ ਦੇ ਸਖ਼ਤ ਮੁਕਾਬਲੇ ਵਿੱਚ ਹਰਾਇਆ ਤਾਂ ਭਾਰਤ 2-0 ਨਾਲ ਅੱਗੇ ਹੋ ਗਿਆ। ਗਾਇਤਰੀ ਅਤੇ ਜੌਲੀ ਨੇ ਆਪਣਾ ਹੌਂਸਲਾ ਬਰਕਰਾਰ ਰੱਖਿਆ ਅਤੇ ਫਾਈਨਲ ਗੇਮ ਵਿੱਚ 6-11 ਨਾਲ ਵਾਪਸੀ ਕਰਦੇ ਹੋਏ 5 ਮੈਚਾਂ ਦੇ ਪਹਿਲੇ ਡਬਲਜ਼ ਮੈਚ ਵਿੱਚ ਥਾਈਲੈਂਡ ਦੀ ਜੋੜੀ ਨੂੰ 21-16, 18-21, 21-16 ਨਾਲ ਹਰਾਇਆ।
ਇਹ ਵੀ ਪੜ੍ਹੋ : ਸਚਿਨ ਤੇਂਦੁਲਕਰ ਨੇ ਕਸ਼ਮੀਰ 'ਚ ਬੱਲੇ ਬਣਾਉਣ ਵਾਲੀ ਇਕਾਈ ਦਾ ਦੌਰਾ ਕੀਤਾ
ਅਨਮੋਲ ਨੇ ਫੈਸਲਾਕੁੰਨ ਮੈਚ ਜਿੱਤਿਆ
ਹਾਲਾਂਕਿ ਜਾਪਾਨ ਖਿਲਾਫ ਸੈਮੀਫਾਈਨਲ 'ਚ ਸਾਬਕਾ ਵਿਸ਼ਵ ਚੈਂਪੀਅਨ ਨੋਜੋਮੀ ਓਕੁਹਾਰਾ ਨੂੰ ਹਰਾਉਣ ਵਾਲੀ ਅਸ਼ਮਿਤਾ ਚਲੀਹਾ ਨੂੰ ਬੁਸਾਨਨ ਓਂਗਬਾਮਰੁੰਗਫਾਨ ਤੋਂ 11-21, 14-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਭਾਰਤ ਦੂਜਾ ਡਬਲਜ਼ ਮੈਚ ਵੀ ਹਾਰ ਗਿਆ। ਇਸ ਤੋਂ ਬਾਅਦ ਵਿਸ਼ਵ ਰੈਂਕਿੰਗ 'ਚ 472ਵੇਂ ਸਥਾਨ 'ਤੇ ਕਾਬਜ਼ 16 ਸਾਲਾ ਅਨਮੋਲ ਖਰਾਬ ਨੇ ਫੈਸਲਾਕੁੰਨ ਮੈਚ 'ਚ ਇਕ ਵਾਰ ਫਿਰ ਜਿੱਤ ਦਰਜ ਕੀਤੀ। ਸਾਇਨਾ ਨੇਹਵਾਲ ਦੀ ਪ੍ਰਸ਼ੰਸਕ ਨੇ ਸਭ ਤੋਂ ਵੱਡੇ ਮੰਚ 'ਤੇ ਹਿੰਮਤ ਦਿਖਾਈ ਅਤੇ ਵਿਸ਼ਵ ਦੀ 45ਵੇਂ ਨੰਬਰ ਦੀ ਪੋਰਨਪਿਚਾ ਚੋਕੀਵੋਂਗ ਨੂੰ ਸਿੱਧੇ ਗੇਮਾਂ 'ਚ ਹਰਾ ਕੇ ਭਾਰਤ ਨੂੰ ਫੈਸਲਾਕੁੰਨ ਜਿੱਤ ਦਿਵਾਈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8