ਭਾਰਤੀ ਅੰਡਰ 17 ਮਹਿਲਾ ਟੀਮ ਆਈਸਲੈਂਡ ਤੋਂ 0-3 ਨਾਲ ਹਾਰੀ
Tuesday, Jul 05, 2022 - 03:59 PM (IST)

ਸਪੋਰਟਸ ਡੈਸਕ- ਭਾਰਤੀ ਮਹਿਲਾ ਅੰਡਰ-17 ਟੀਮ ਨੂੰ ਓਪਨ ਨਾਰਡਿਚ ਫੁੱਟਬਾਲ ਟੂਰਨਾਮੈਂਟ 'ਚ ਆਈਸਲੈਂਡ ਨੇ 3-0 ਨਾਲ ਹਰਾ ਦਿੱਤਾ। ਆਈਸਲੈਂਡ ਨੇ ਦੋਵੇਂ ਹਾਫ 'ਚ ਗੋਲ ਦਾਗ਼ੇ। ਐਮੀਲੀਆ ਓਸਕਰਸਡੋਚਿਰ ਨੇ ਦੂਜੇ ਹਾਫ਼ 'ਚ ਗੋਲ ਕੀਤੇ। ਭਾਰਤ ਦੀ ਸ਼ੁਰੂਆਤ ਚੰਗੀ ਰਹੀ ਤੇ ਵਿੰਗਰ ਅਨੀਤਾ ਕੁਮਾਰੀ ਨੇ ਸ਼ੁਰੂਆਤੀ ਮਿੰਟਾਂ 'ਤੇ ਗੋਲ 'ਤੇ ਹਮਲਾ ਕੀਤਾ ਹਾਲਾਂਕਿ ਉਹ ਅਸਫਲ ਰਿਹਾ।
ਅਨੀਤਾ ਤੇ ਗੋਲਕੀਪਰ ਮੇਲੋਡੀ ਚਾਨੂ ਨੇ ਪਹਿਲੇ ਹਾਫ਼ 'ਚ ਪ੍ਰਭਾਵਿਤ ਕੀਤਾ। ਅਨੀਤਾ ਨੇ ਸ਼ੁਰੂਆਤੀ ਅੱਧੇ ਘੰਟੇ 'ਚ ਕਈ ਹਮਲੇ ਕੀਤੇ ਜਦਕਿ ਚਾਨੂ ਨੇ ਕਈ ਹਮਲੇ ਬਚਾਏ। ਆਈਸਲੈਂਡ ਨੇ ਪਹਿਲੇ ਹਾਫ਼ ਦੇ ਆਖ਼ਰੀ ਮਿੰਟਾਂ 'ਚ ਲੀਜ਼ਾ ਦੇ ਗੋਲ ਦੇ ਦਮ 'ਤੇ ਬੜ੍ਹਤ ਬਣਾ ਲਈ। ਦੂਜੇ ਹਾਫ਼ 'ਚ ਐਮੀਲੀਆ ਨੇ ਦੋ ਗੋਲ ਕਰਕੇ ਭਾਰਤ ਦੀ ਵਾਪਸੀ ਦੇ ਰਸਤੇ ਬੰਦ ਕਰ ਦਿੱਤੇ।