ਸਰਦ ਰੁੱਤ ਓਲੰਪਿਕ ਖੇਡਾਂ: ਉਦਘਾਟਨੀ ਸਮਾਰੋਹ 'ਚ ਜੰਮੂ-ਕਸ਼ਮੀਰ ਦਾ ਨੌਜਵਾਨ ਬਣਿਆ ਭਾਰਤ ਵੱਲੋਂ ਝੰਡਾਬਰਦਾਰ

Saturday, Feb 05, 2022 - 07:27 PM (IST)

ਸਰਦ ਰੁੱਤ ਓਲੰਪਿਕ ਖੇਡਾਂ: ਉਦਘਾਟਨੀ ਸਮਾਰੋਹ 'ਚ ਜੰਮੂ-ਕਸ਼ਮੀਰ ਦਾ ਨੌਜਵਾਨ ਬਣਿਆ ਭਾਰਤ ਵੱਲੋਂ ਝੰਡਾਬਰਦਾਰ

ਬੀਜਿੰਗ-ਸਰਦ ਰੁੱਤ ਓਲੰਪਿਕ ਖੇਡਾਂ ਦੇ ਉਦਘਾਟਨੀ ਸਮਾਰੋਹ 'ਚ ਜੰਮੂ-ਕਸ਼ਮੀਰ ਦੇ ਨੌਜਵਾਨ ਆਰਿਫ ਖਾਨ ਨੇ ਸ਼ੁੱਕਰਵਾਰ ਨੂੰ ਝੰਡਾਬਰਦਾਰ ਬਣ ਕੇ ਛੋਟੇ ਜਿਹੇ ਚਾਰ ਮੈਂਬਰੀ ਭਾਰਤੀ ਦਲ ਦੀ ਅਗਵਾਈ ਕੀਤੀ। ਇਸ ਦੌਰਾਨ ਉਹ ਰਾਸ਼ਟਰ ਦੀ ਪਰੇਡ 'ਚ ਭਾਰਤੀ ਝੰਡਾ ਲਹਿਰਾਉਂਦੇ ਨਜ਼ਰ ਆਏ। ਹਾਲਾਂਕਿ ਦੇਸ਼ ਨੇ ਸਮਾਰੋਹ ਦੇ ਰਾਜਸੀ ਬਾਈਕਾਟ ਦਾ ਫੈਸਲਾ ਕੀਤਾ ਹੈ। ਖੇਡਾਂ ਵਿਚ ਸਿਰਫ ਇਕਲੌਤੇ ਭਾਰਤੀ ਦੇ ਰੂਪ 'ਚ 31 ਸਾਲਾ ਸਕੀਅਰ ਆਰਿਫ ਹਿੱਸਾ ਲਵੇਗਾ, ਜਿਸ ਨੇ ਸਲਾਲੋਮ ਤੇ ਜਾਇੰਟ ਸਲਾਲੋਮ ਪ੍ਰਤੀਯੋਗਿਤਾ ਲਈ ਕੁਆਲੀਫਾਈ ਕੀਤਾ ਹੈ। ਭਾਰਤ ਨੇ ਇਕ ਕੋਚ, ਇਕ ਟੈਕਨੀਸ਼ੀਅਨ ਤੇ ਇਕ ਟੀਮ ਮੈਨੇਜਰ ਸਮੇਤ ਛੇ ਮੈਂਬਰੀ ਦਲ ਭੇਜਿਆ ਹੈ।

ਇਹ ਵੀ ਪੜ੍ਹੋ : ਟੀਕੇ ਦੀ ਬੂਸਟਰ ਖੁਰਾਕ ਓਮੀਕ੍ਰੋਨ ਵੇਰੀਐਂਟ ਵਿਰੁੱਧ ਸੁਰੱਖਿਆ ਦੇ ਸਕਦੀ ਹੈ : ਅਧਿਐਨ

ਆਰਿਫ ਖੇਡਾਂ ਦੇ ਇਕ ਹੀ ਗੇੜ ਵਿਚ ਦੋ ਪ੍ਰਤੀਯੋਗਿਤਾਵਾਂ ਲਈ ਕੁਆਲੀਫਾਈ ਕਰਨ ਵਾਲਾ ਪਹਿਲਾ ਭਾਰਤੀ ਹੈ ਤੇ ਉਸਦੀਆਂ ਪ੍ਰਤੀਯੋਗਿਤਾਵਾਂ 13 ਤੇ 16 ਫਰਵਰੀ ਨੂੰ ਹੋਣਗੀਆਂ। ਬਰਡਸ ਨੇਸਟ ਸਟੇਡੀਅਮ 'ਚ ਉਦਘਾਟਨੀ ਸਮਾਰੋਹ ਵਿਚ ਭਾਰਤੀ ਦਲ 23ਵੇਂ ਨੰਬਰ ’ਤੇ ਉਤਰਿਆ। ਅਮਰੀਕਾ ਤੇ ਬ੍ਰਿਟੇਨ ਵਰਗੇ ਤਾਕਤਵਰ ਦੇਸ਼ਾਂ ਨੇ ਜਿਨਜਿਆਂਗ ਖੇਤਰ ਵਿਚ ਕਥਿਤ ਮਨੁੱਖੀ ਅਧਿਕਾਰਾਂ ਦੀ ਕਥਿਤ ਉਲੰਘਣਾ ’ਤੇ ਰਾਜਸੀ ਬਾਈਕਾਟ ਵਿਚਾਲੇ ਚੀਨ ਨੇ 84 ਦੇਸ਼ਾਂ ਦੇ ਖਿਡਾਰੀਆਂ  ਦਾ ਸਵਾਗਤ ਕੀਤਾ।

ਇਹ ਵੀ ਪੜ੍ਹੋ : ਮਿਆਂਮਾਰ 'ਚ ਪੁਲਸ ਨੇ ਸੂ ਚੀ ਵਿਰੁੱਧ ਭ੍ਰਿਸ਼ਟਾਚਾਰ ਦਾ 11ਵਾਂ ਦੋਸ਼ ਦਰਜ ਕੀਤਾ

ਭਾਰਤ ਨੇ ਐਲਾਨ ਕੀਤਾ ਸੀ ਕਿ ਬੀਜਿੰਗ ਵਿਚ ਭਾਰਤੀ ਦੂਤਘਰ ਦਾ ਕੋਈ ਵੀ ਰਾਜਸੀ ਅਧਿਕਾਰੀ 2022 ਸਰਦਰੁੱਤ ਓਲੰਪਿਕ ਖੇਡਾਂ ਦੇ ਉਦਘਾਟਨੀ ਤੇ ਸਮਾਪਤੀ ਸਮਾਰੋਹ ਵਿਚ ਹਿੱਸਾ ਨਹੀਂ ਲਵੇਗਾ ਕਿਉਂਕਿ ਚੀਨ ਨੇ ਗਲਵਾਨ ਘਾਟੀ ਵਿਚ ਹੋਈ ਝੜਪ ਵਿਚ ਸ਼ਾਮਲ ਇਕ ਫੌਜੀ ਕਮਾਂਡਰ ਨੂੰ ਇਨ੍ਹਾਂ ਖੇਡਾਂ ਦਾ ਮਸ਼ਾਲ ਵਾਹਕ ਬਣਾਇਆ ਹੈ। ਵਿਦੇਸ਼ ਮੰਤਰਾਲਾ ਨੇ ਗਲਵਾਨ ਕਮਾਂਡਰ ਨੂੰ ਇਸ ਖੇਡ ਪ੍ਰਤੀਯੋਗਿਤਾ ਦਾ ਮਸ਼ਾਲ ਵਾਹਕ ਬਣਾ ਕੇ ਸਨਮਾਨਿਤ ਕਰਨ ਦੇ ਚੀਨ ਦੇ ਇਸ ਕਦਮ ਨੂੰ ‘ਮੰਦਭਾਗਾ’ ਕਰਾਰ ਦਿੱਤਾ ਹੈ। ਚੀਨ ਨੇ ਬੁੱਧਵਾਰ ਨੂੰ ਹੀ ਫਾਬਾਓ ਨੂੰ ਖੇਡਾਂ ਦੀ ਮਸ਼ਾਲ ਰਿਲੇਅ ਵਿਚ ਮਸ਼ਾਲ ਵਾਹਕ ਦੇ ਰੂਪ ਵਿਚ ਪੇਸ਼ ਕੀਤਾ ਸੀ। ਪੀਪੁਲਸ ਲਿਬਰੇਸ਼ਨ ਆਰਮੀ (ਪੀ. ਐੱਲ. ਏ.) ਦਾ ਰੈਜੀਮੈਂਟਲ ਕਮਾਂਡਰ ਫਾਬਾਓ ਜੂਨ 2020 ਵਿਚ ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿਚ ਭਾਰਤੀ ਸੈਨਿਕਾਂ ਦੇ ਨਾਲ ਝੜਪ ਵਿਚ ਜ਼ਖ਼ਮੀ ਹੋ ਗਿਆ ਸੀ।

ਇਹ ਵੀ ਪੜ੍ਹੋ : ਸਿੰਗਾਪੁਰ ਦੇ ਇਕ ਮੰਤਰੀ ਅਤੇ ਇਕ ਸੰਸਦੀ ਸਕੱਤਰ ਹੋਏ ਕੋਰੋਨਾ ਪਾਜ਼ੇਟਿਵ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Karan Kumar

Content Editor

Related News