ਭਾਰਤੀ ਟੀਮ ਦੇ 'ਗੱਬਰ' ਨੇ ਦਿਖਾਇਆ ਆਪਣਾ ਜਲਵਾ, ਬਣਾਏ ਕਈ ਰਿਕਾਰਡਸ

08/12/2017 6:37:32 PM

ਪੱਲੇਕੇਲੇ— ਸ਼ਿਖਰ ਧਵਨ ਨੇ ਪੱਲੇਕੇਲੇ ਟੈਸਟ ਦੇ ਪਹਿਲੇ ਹੀ ਦਿਨ ਲੰਚ ਦੇ ਬਾਅਦ ਸੈਂਕੜਾ ਲਗਾਇਆ। ਧਵਨ ਦਾ ਇਹ ਟੈਸਟ ਕ੍ਰਿਕਟ 'ਚ 6ਵਾਂ ਸੈਂਕੜਾ ਹੈ। ਧਵਨ ਆਪਣੀ ਇਸ ਪਾਰੀ ਦੇ ਦੌਰਾਨ ਤੂਫਾਨੀ ਅੰਦਾਜ਼ 'ਚ ਬੱਲੇਬਾਜ਼ੀ ਕਰਦੇ ਹੋਏ ਨਜ਼ਰ ਆਏ, ਉਨ੍ਹਾਂ ਨੇ ਆਪਣੀਆਂ 100 ਦੌੜਾਂ ਸਿਰਫ 107 ਗੇਂਦਾਂ 'ਚ ਪੂਰੀਆਂ ਕਰ ਲਈਆਂ। ਵੈਸੇ ਧਵਨ ਦੀ ਇਹ ਪਾਰੀ ਲਾਜਵਾਬ ਰਹੀ ਕਿਉਂਕਿ ਉਨ੍ਹਾਂ ਦਾ ਕੈਚ 5 ਦੌੜਾਂ ਦੇ ਨਿੱਜੀ ਸਕੋਰ 'ਤੇ ਮੇਂਡਿਸ ਨੇ ਸਲਿਪ 'ਤੇ ਛੱਡ ਦਿੱਤਾ ਸੀ। ਇਸ ਤੋਂ ਬਾਅਦ ਧਵਨ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਲਗਾਤਾਰ ਸਟ੍ਰੋਕ ਲਗਾਏ।

ਧਵਨ ਨੇ ਕੇ.ਐੱਲ. ਰਾਹੁਲ (85) ਦੇ ਨਾਲ ਪਹਿਲੇ ਵਿਕਟ ਦੇ ਲਈ 188 ਦੌੜਾਂ ਜੋੜੀਆਂ। ਰਾਹੁਲ ਦੇ ਆਊਟ ਹੋਣ ਦੇ ਬਾਅਦ ਧਵਨ ਨੇ ਆਪਣਾ ਸੈਂਕੜਾ ਪੂਰਾ ਕੀਤਾ ਅਤੇ ਕਈ ਵੱਡੇ ਰਿਕਾਰਡਸ ਆਪਣੇ ਨਾਂ ਕਰ ਲਏ। ਆਓ ਨਜ਼ਰ ਪਾਉਂਦੇ ਹਾਂ ਉਨ੍ਹਾਂ ਰਿਕਾਰਡਸ 'ਤੇ। 

1. ਧਵਨ ਦਾ ਸ਼੍ਰੀਲੰਕਾ ਦੀ ਧਰਤੀ 'ਤੇ ਇਹ ਤੀਜਾ ਟੈਸਟ ਹੈ। ਉਹ ਸ਼੍ਰੀਲੰਕਾ ਦੀ ਧਰਤੀ 'ਤੇ ਸਭ ਤੋਂ ਘੱਟ ਪਾਰੀਆਂ 'ਚ ਤਿੰਨ ਸੈਂਕੜੇ ਬਣਾਉਣ ਦੇ ਮਾਮਲੇ 'ਚ ਸਾਂਝੇ ਤੌਰ 'ਤੇ ਦੂਜੇ ਨੰਬਰ 'ਤੇ ਪਹੁੰਚ ਗਏ ਹਨ। ਪਹਿਲੇ ਨੰਬਰ 'ਤੇ ਸਚਿਨ ਤੇਂਦੁਲਕਰ ਅਤੇ ਚੇਤੇਸ਼ਵਰ ਪੁਜਾਰਾ ਹਨ ਜਿਨ੍ਹਾਂ ਨੇ 5-5 ਪਾਰੀਆਂ 'ਚ ਆਪਣੇ 3 ਸੈਂਕੜੇ ਪੂਰੇ ਕੀਤੇ। ਜਦਕਿ ਸ਼ਿਖਰ ਧਵਨ ਨੇ ਇਸ ਕਾਰਨਾਮੇ ਨੂੰ 7 ਪਾਰੀਆਂ 'ਚ ਮੁਕੰਮਲ ਕੀਤਾ। ਦੂਜੇ ਨੰਬਰ ਦੇ ਸਾਂਝੇ ਤੌਰ 'ਤੇ ਵੈਸਟਇੰਡੀਜ਼ ਦੇ ਬ੍ਰਾਇਨ ਲਾਰਾ ਵੀ ਹਨ। ਲਾਰਾ ਨੇ ਵੀ ਇਸ ਰਿਕਾਰਡ ਨੂੰ 7 ਪਾਰੀਆਂ 'ਚ ਬਣਾਇਆ ਸੀ।

2. ਮੌਜੂਦਾ ਸੀਰੀਜ਼ 'ਚ ਸ਼ਿਖਰ ਧਵਨ ਦਾ ਇਹ ਦੂਜਾ ਸੈਂਕੜਾ ਹੈ। ਸ਼੍ਰੀਲੰਕਾ ਦੀ ਧਰਤੀ 'ਤੇ ਇਕ ਸੀਰੀਜ਼ 'ਚ 2 ਸੈਂਕੜੇ ਲਗਾਉਣ ਵਾਲੇ ਧਵਨ ਛੇਵੇਂ ਓਪਨਰ ਬੱਲੇਬਾਜ਼ ਹਨ। ਉਨ੍ਹਾਂ ਤੋਂ ਪਹਿਲਾਂ ਇਸ ਕਾਰਨਾਮੇ ਨੂੰ ਰੋਸ਼ਨ ਮਹਾਨਾਮਾ, ਸਨਤ ਜੈਸੂਰਿਆ, ਪਰਾਨਾਵਿਤਾਨਾ, ਵਰਿੰਦਰ ਸਹਿਵਾਗ ਅਤੇ ਦਿਲਸ਼ਾਨ ਅੰਜਾਮ ਦੇ ਚੁੱਕੇ ਹਨ। ਗੌਰ ਕਰਨ ਵਾਲੀ ਗੱਲ ਇਹ ਵੀ ਹੈ ਕਿ ਧਵਨ ਦੇ 6 ਟੈਸਟ ਸੈਂਕੜਿਆਂ 'ਚ ਸਿਰਫ ਇਕ ਸੈਂਕੜਾ ਭਾਰਤੀ ਜ਼ਮੀਨ 'ਤੇ ਲਾਇਆ ਹੈ ਜਦਕਿ ਪੰਜ ਸੈਂਕੜੇ ਵਿਦੇਸ਼ੀ ਧਰਤੀ 'ਤੇ ਲਾਏੇ ਹਨ।

3. ਸ਼ਿਖਰ ਧਵਨ ਦਾ ਸੀਰੀਜ਼ ਦੇ ਤੀਜੇ ਮੈਚ 'ਚ ਲਗਾਇਆ ਗਿਆ ਇਹ ਪਹਿਲਾ ਸੈਂਕੜਾ ਹੈ, ਇਸ ਤੋਂ ਪਹਿਲਾਂ ਜਿੰਨੇ ਵੀ ਸੈਂਕੜੇ ਲਗਾਏ ਗਏ ਹਨ ਉਹ ਸੀਰੀਜ਼ ਦੇ ਪਹਿਲੇ ਮੈਚ 'ਚ ਲੱਗੇ ਹਨ। ਇਹ ਆਪਣੇ ਆਪ 'ਚ ਇਕ ਅਨੋਖਾ ਰਿਕਾਰਡ ਹੈ। ਸਾਲ 2011 'ਚ ਰਾਹੁਲ ਦ੍ਰਾਵਿੜ ਦੇ ਬਾਅਦ ਧਵਨ ਪਹਿਲੇ ਭਾਰਤੀ ਓਪਨਰ ਹਨ, ਜਿਨ੍ਹਾਂ ਨੇ ਵਿਦੇਸ਼ੀ ਧਰਤੀ 'ਤੇ ਇਕ ਸੀਰੀਜ਼ 'ਚ 2 ਸੈਂਕੜੇ ਲਗਾਏ ਹਨ। ਸ਼ਿਖਰ ਧਵਨ ਇਸ ਮੈਚ 'ਚ 119 ਦੌੜਾਂ ਬਣਾ ਕੇ ਆਊਟ ਹੋ ਗਏ। ਉਹ ਇਸ ਪਾਰੀ ਨੂੰ ਵੱਡੇ ਸਕੋਰ 'ਚ ਤਬਦੀਲ ਕਰ ਸਕੇ ਅਤੇ ਉਹ ਦਿਨੇਸ਼ ਚਾਂਡੀਮਲ ਵੱਲੋਂ ਕੈਚ ਆਊਟ ਹੋ ਗਏ।


Related News