ਬਰਥ ਡੇ ''ਤੇ ''ਬਹਾਦੁਰ'' ਸ਼ਾਸਤਰੀ ਨੂੰ ਭਾਰਤੀ ਟੀਮ ਨੇ ਇੰਝ ਦਿੱਤੀ ਵਧਾਈ

05/27/2020 8:51:03 PM

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਬੁੱਧਵਾਰ ਨੂੰ ਆਪਣਾ 58ਵਾਂ ਜਨਮਦਿਨ ਮਨਾਇਆ। ਇਸ ਮੌਕੇ 'ਤੇ ਉਨ੍ਹਾਂ ਨੂੰ ਕਈ ਦਿੱਗਜ ਹਸਤੀਆਂ ਨੇ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਲਿਸਟ 'ਚ ਭਾਰਤ ਦੇ ਕਪਤਾਨ ਵਿਰਾਟ ਕੋਹਲੀ ਵੀ ਸ਼ਾਮਲ ਹਨ, ਜਿਨ੍ਹਾਂ ਨੇ ਸ਼ਾਸਤਰੀ ਨੂੰ 'ਬਹਾਦੁਰ' ਲਿਖਿਆ। ਵਿਰਾਟ ਨੇ ਸੋਸ਼ਲ ਮੀਡੀਆ 'ਤੇ ਆਪਣੀ ਤੇ ਸ਼ਾਸਤਰੀ ਦੀ ਇਕ ਪੁਰਾਣੀ ਤਸਵੀਰ ਸ਼ੇਅਰ ਕੀਤੀ। ਉਨ੍ਹਾਂ ਨੇ ਨਾਲ ਹੀ ਭਾਰਤੀ ਟੀਮ ਦਾ ਮਾਰਗਦਰਸ਼ਨ ਕਰਨ ਦੇ ਲਈ ਰਵੀ ਸ਼ਾਸਤਰੀ ਦੇ 'ਬਹਾਦੁਰ' ਹੋਣ ਦੇ ਲਈ ਸ਼ਲਾਘਾ ਕੀਤੀ। ਇਸ ਤਸਵੀਰ 'ਚ ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਵੀ ਸ਼ਾਮਲ ਹੈ ਤੇ ਤਿੰਨੇ ਹੱਸਦੇ ਹੋਏ ਨਜ਼ਰ ਆ ਰਹੇ ਹਨ।


ਵਿਰਾਟ ਨੇ ਲਿਖਿਆ— ਕਈ ਲੋਕ ਆਤਮਵਿਸ਼ਵਾਸ ਨਾਲ ਭਰੇ ਹੋਏ ਦਿਖਦੇ ਹਨ ਪਰ ਕੇਵਲ ਕੁਝ ਹੀ ਬਹਾਦੁਰ ਹੁੰਦੇ ਹਨ। ਜਨਮਦਿਨ ਦੀਆਂ ਸ਼ੁੱਭਕਾਮਨਾਵਾਂ ਰਵੀ ਭਰਾ।' ਰਵੀ ਸ਼ਾਸਤਰੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਖੱਬੇ ਹੱਥ ਦੇ ਸਪਿਨਰ ਦੇ ਤੌਰ 'ਤੇ ਕੀਤੀ ਸੀ ਪਰ ਬਾਅਦ 'ਚ ਉਨ੍ਹਾਂ ਨੇ ਭਾਰਤ ਦੇ ਲਈ ਕਈ ਵਧੀਆਂ ਤੇ ਯਾਦਗਾਰ ਪਾਰੀਆਂ ਖੇਡੀਆਂ। ਸ਼ਾਸਤਰੀ ਨੇ ਕਰੀਅਰ 'ਚ 80 ਟੈਸਟ ਤੇ 150 ਵਨ ਡੇ ਇੰਟਰਨੈਸ਼ਨਲ ਮੈਚ ਖੇਡੇ ਹਨ। ਉਸਦੇ ਨਾਂ ਟੈਸਟ 'ਚ 3830 ਦੌੜਾਂ ਤੇ 151 ਵਿਕਟਾਂ ਦਰਜ ਹਨ। ਵਨ ਡੇ 'ਚ ਉਨ੍ਹਾਂ ਨੇ 3108 ਦੌੜਾਂ ਬਣਾਉਣ ਤੋਂ ਇਲਾਵਾ 129 ਵਿਕਟਾਂ ਹਾਸਲ ਕੀਤੀਆਂ ਹਨ।
ਕੋਚ ਨੂੰ ਕਈ ਦਿੱਗਜ ਖਿਡਾਰੀਆਂ ਨੇ ਦਿੱਤੀ ਜਨਮਦਿਨ 'ਤੇ ਵਧਾਈ—

 


Gurdeep Singh

Content Editor

Related News