ਭਾਰਤੀ ਪੁਰਸ਼ ਹਾਕੀ ਟੀਮ ਨੇ ਫਰਾਂਸ ਨਾਲ ਖੇਡਿਆ 2-2 ਦਾ ਡਰਾਅ

Thursday, Jan 25, 2024 - 12:25 PM (IST)

ਭਾਰਤੀ ਪੁਰਸ਼ ਹਾਕੀ ਟੀਮ ਨੇ ਫਰਾਂਸ ਨਾਲ ਖੇਡਿਆ 2-2 ਦਾ ਡਰਾਅ

ਕੇਪਟਾਊਨ : ਭਾਰਤੀ ਪੁਰਸ਼ ਹਾਕੀ ਟੀਮ ਨੇ ਬੁੱਧਵਾਰ ਨੂੰ ਆਪਣੇ ਦੂਜੇ ਮੈਚ ਵਿਚ ਫਰਾਂਸ ਵਿਰੁੱਧ 2 ਗੋਲਾਂ ਦੀ ਬੜ੍ਹਤ ਗੁਆ ਕੇ 2-2 ਨਾਲ ਡਰਾਅ ਖੇਡਿਆ। ਦੱਖਣੀ ਅਫਰੀਕਾ ਦੌਰੇ ’ਤੇ ਬੁੱਧਵਾਰ ਨੂੰ ਇੱਥੇ ਭਾਰਤ ਤੇ ਫਰਾਂਸ ਵਿਚਾਲੇ ਖੇਡੇ ਗਏ ਮੁਕਾਬਲੇ ਵਿਚ ਭਾਰਤ ਵਲੋਂ ਮਨਦੀਪ ਸਿੰਘ ਨੇ 8ਵੇਂ ਤੇ ਅਮਿਤ ਰੋਹਿਦਾਸ ਨੇ 19ਵੇਂ ਮਿੰਟ ਵਿਚ ਗੋਲ ਕਰਕੇ ਬੜ੍ਹਤ ਬਣਾਈ ਸੀ।

ਇਹ ਵੀ ਪੜ੍ਹੋ : ਸਵਾਮੀ ਪ੍ਰੇਮਾਨੰਦ ਮਹਾਰਾਜ ਨੂੰ ਮਿਲੇ 'ਦਿ ਗ੍ਰੇਟ ਖਲੀ', ਪੁੱਛਿਆ ਇਕ ਜ਼ਰੂਰੀ ਸਵਾਲ ਤਾਂ ਮਿਲੀ ਇਹ ਖਾਸ ਸਲਾਹ (ਵੀਡੀਓ)

ਭਾਰਤੀ ਟੀਮ ਹਾਫ ਟਾਈਮ ਤੋਂ ਬਾਅਦ ਹੋਰ ਗੋਲ ਨਹੀਂ ਕਰ ਸਕੀ ਜਦਕਿ ਫਰਾਂਸ ਲਈ ਤਿਮੋਥੀ ਕਲੇਮੇਂਟ ਨੇ 37ਵੇਂ ਮਿੰਟ ਤੇ ਬੀ. ਗੈਸਪਾਡਰ ਨੇ 59ਵੇਂ ਮਿੰਟ ਵਿਚ ਗੋਲ ਕਰਕੇ ਮੁਕਾਬਲਾ 2-2 ਦੀ ਬਰਾਬਰੀ ’ਤੇ ਲਿਆ ਕੇ ਖੜ੍ਹਾ ਕਰ ਦਿੱਤਾ। ਭਾਰਤੀ ਹਾਕੀ ਟੀਮ ਸ਼ੁੱਕਰਵਾਰ ਨੂੰ ਦੱਖਣੀ ਅਫਰੀਕਾ ਨਾਲ ਭਿੜੇਗੀ ਤੇ ਐਤਵਾਰ ਨੂੰ ਉਸਦਾ ਮੁਕਾਬਲਾ ਨੀਦਰਲੈਂਡ ਨਾਲ ਹੋਵੇਗਾ। ਇਨ੍ਹਾਂ ਮੁਕਾਬਲਿਆਂ ਦੇ ਬਹੁਤ ਰੋਮਾਂਚਕ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Tarsem Singh

Content Editor

Related News