ਇਸ ਅਦਾਕਾਰਾ ਨੂੰ ਸਭ ਤੋਂ ਜ਼ਿਆਦਾ ਸਮਾਰਟ ਲਗਦਾ ਹੈ ਇਹ ਭਾਰਤੀ ਕ੍ਰਿਕਟਰ

5/17/2020 7:16:38 PM

ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀਆਂ ਦੇ ਦੁਨੀਆ ਵਿਚ ਲੱਖਾਂ ਦੀ ਗਿਣਤੀ 'ਚ ਪ੍ਰਸ਼ੰਸਕ ਹਨ। ਫਿਲਮੀ ਦੁਨੀਆ ਨਾਲ ਜੁੜੇ ਲੋਕਾਂ ਦਾ ਖਿਡਾਰੀਆਂ ਨੂੰ ਪਸੰਦ ਕਰਨਾ ਆਮ ਗੱਲ ਹੈ। 

PunjabKesari

ਅੱਜ ਅਸੀਂ ਤੁਹਾਨੂੰ ਇਕ ਅਜਿਹੀ ਅਦਾਕਾਰਾ ਦੇ ਬਾਰੇ ਵਿਚ ਜਾਣਕਾਰੀ ਦੇਣ ਜਾ ਰਹੇ ਹਾਂ ਜੋ ਕਪਤਾਨ ਵਿਰਾਟ ਕੋਹਲੀ, ਰੋਹਿਤ ਸ਼ਰਮਾ ਜਾਂ ਕੇ. ਐੱਲ. ਰਾਹੁਲ ਨੂੰ ਨਹੀਂ ਸਗੋਂ ਭਾਰਤੀ ਟੀਮ ਦੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੂੰ ਬਹੁਤ ਪਸੰਦ ਕਰਦੀ ਹੈ। ਇਹ ਹੋਰ ਕੋਈ ਨਹੀਂ ਸਗੋਂ ਦੱਖਣੀ ਭਾਰਤੀ ਫਿਲਮਾਂ ਦੀ ਸਟਾਰ ਅਦਾਕਾਰਾ ਕ੍ਰਿਤਿ ਸੁਰੇਸ਼ ਹੈ। ਬੈਸਟ ਗੇਂਦਬਾਜ਼ ਦਾ ਰਾਸ਼ਟਰੀ ਪੁਰਸਕਾਰ ਜਿੱਤ ਚੁੱਕੀ ਕ੍ਰਿਤਿ ਸੁਰੇਸ਼ ਨੇ ਕਈ ਸੁਪਰਹਿੱਟ ਫਿਲਮਾਂ ਵਿਚ ਕੰਮ ਕੀਤਾ ਹੈ।

PunjabKesari

ਇਕ ਇੰਟਰਵਿਊ ਵਿਚ ਜਦੋਂ ਕ੍ਰਿਤਿ ਸੁਰੇਸ਼ ਤੋਂ ਪੁੱਛਿਆ ਗਿਆ ਕਿ ਉਸ ਦਾ ਪਸੰਦੀਦਾ ਕ੍ਰਿਕਟਰ ਕੌਣ ਹੈ ਤਾਂ ਉਸ ਨੇ ਸਪਿਨ ਗੇਂਦਬਾਜ਼ ਕੁਲਦੀਪ ਯਾਦਵਨ ਦਾ ਨਾਂ ਲਿਆ। ਇਸ ਦੌਰਾਨ ਉਸ ਤੋਂ ਪੁੱਛਿਆ ਗਿਆ ਕਿ ਟੀਮ ਇੰਡੀਆ ਦਾ ਕਿਹੜਾ ਕ੍ਰਿਕਟਰ ਸਭ ਤੋਂ ਜ਼ਿਆਦਾ ਸਮਾਰਟ ਲਗਦਾ ਹੈ ਤਾਂ ਉਸ ਨੇ ਕੁਲਦੀਪ ਯਾਦਵ ਦਾ ਹੀ ਨਾਂ ਲਿਆ। ਇਸ ਦੌਰਨ ਕ੍ਰਿਤਿ ਸੁਰੇਸ਼ ਨੇ ਕਿਹਾ ਕਿ ਉਸ ਨੂੰ ਕੁਲਦੀਪ ਯਾਦਵ ਕਾਫੀ ਪਸੰਦ ਹੈ ਅਤੇ ਉਹ ਉਸ ਦੀ ਬਹੁਤ ਵੱਡੀ ਫੈਨ ਹੈ।

PunjabKesari


Ranjit

Content Editor Ranjit