ਭਾਰਤੀ ਕ੍ਰਿਕਟ ਟੀਮ ਨੂੰ ਮਿਲਣਗੇ ਨਵੇਂ ਫਿਜ਼ੀਓ ਤੇ ਟ੍ਰੇਨਰ, ਮਾਹਰ ਵੀ ਹੋਣਗੇ ਸ਼ਾਮਲ
Wednesday, Mar 02, 2022 - 04:09 PM (IST)
ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਟੀਮ 'ਚ ਛੇਤੀ ਹੀ ਨਵੇਂ ਫਿਜ਼ੀਓ ਤੇ 'ਸਟ੍ਰੈਂਥ ਐਂਡ ਕੰਡੀਸ਼ਨਿੰਗ ਕੋਚ' ਹੋਣਗੇ, ਜੋ ਨਿਤਿਨ ਪਟੇਲ ਦੀ ਅਗਵਾਈ ਵਾਲੀ ਇਕ ਸਮਰਪਿਤ ਖੇਡ ਵਿਗਿਆਨ ਤੇ ਖੇਡ ਚਿਕਿਤਸਾ (ਐੱਸ. ਐੱਸ. ਐੱਸ. ਐੱਮ) ਟੀਮ ਦਾ ਹਿੱਸਾ ਹੋਣਗੇ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਆਪਣੀ ਐੱਸ .ਐੱਸ. ਐੱਸ. ਐੱਮ. ਟੀਮ ਲਈ ਕਈ ਨਿਯੁਕਤੀਆਂ ਕਰਨ ਜਾ ਰਿਹਾ ਹੈ ਜਿਸ 'ਚ ਭਾਰਤੀ ਟੀਮ (ਪੁਰਸ਼ ਤੇ ਮਹਿਲਾ) ਤੇ ਜੂਨੀਅਰ ਟੀਮ (ਪੁਰਸ਼ ਤੇ ਮਹਿਲਾ) ਤੇ 'ਏ' ਟੀਮ ਲਈ ਫਿਜ਼ੀਓ ਤੇ ਟ੍ਰੇਨਰ (ਸਟ੍ਰੈਂਥ ਤੇ ਕੰਡੀਸ਼ਨਿੰਗ ਕੋਚ) ਵੀ ਸ਼ਾਮਲ ਹਨ।
ਇਸ ਤੋਂ ਇਲਾਵਾ ਸੱਟ ਨਾਲ ਉੱਭਰਨ ਦੇ ਸਮੇਂ ਲਈ ਵੀ ਮਾਹਰ ਹੋਣਗੇ। ਇਨ੍ਹਾਂ 'ਰਿਹੈਬ ਮਾਹਰਾਂ' ਲਈ ਵੀ ਬੀ. ਸੀ ਸੀ. ਆਈ. ਨੇ ਅਰਜ਼ੀਆਂ ਮੰਗੀਆਂ ਹਨ। ਫਿਜ਼ੀਓ ਤੇ ਟ੍ਰੇਨਰ ਦੇ ਦੋ ਵਰਗ ਹੋਣਗੇ ਜਿਸ 'ਚ ਪਹਿਲਾ ਵਰਗ ਸੀਨੀਅਤ ਜਦਕਿ ਵਰਗ ਦੋ ਜੂਨੀਅਰ ਟੀਮ ਦੇ ਕ੍ਰਿਕਟ ਲਈ ਕੰਮ ਕਰੇਗਾ। ਭਾਰਤੀ ਟੀਮ ਤੇ ਰਾਸ਼ਟਰੀ ਕ੍ਰਿਕਟ ਅਕੈਡਮੀ ਦੇ ਵਰਤਮਾਨ ਸਟਾਫ ਦੇ ਇਨ੍ਹਾਂ ਦੋ ਅਹੁਦਿਆਂ ਲਈ ਫਿਰ ਤੋਂ ਬੇਨਤੀ ਕਰਨ ਦੀ ਸੰਭਾਵਨਾ ਹੈ। ਬੇਨਤੀ ਕਰਨ ਦੀ ਆਖ਼ਰੀ ਮਿਤੀ 9 ਮਾਰਚ ਹੈ।