ਫੀਡੇ ਸ਼ਤਰੰਜ ਵਿਸ਼ਵ ਕੱਪ ''ਚ ਭਾਰਤੀ ਚੁਣੌਤੀ ਖਤਮ
Thursday, Sep 19, 2019 - 01:48 AM (IST)

ਕਾਂਤੀ ਮਨਸੀਸਕ (ਰੂਸ) (ਨਿਕਲੇਸ਼ ਜੈਨ)— ਫੀਡੇ ਸ਼ਤਰੰਜ ਵਿਸ਼ਵ ਕੱਪ ਵਿਚ ਪੇਂਟਾਲਾ ਹਰਿਕ੍ਰਿਸ਼ਣਾ ਅਤੇ ਵਿਦਿਤ ਗੁਜਰਾਤੀ ਦੇ ਤੀਸਰੇ ਰਾਊਂਡ ਵਿਚ ਹਾਰ ਨਾਲ ਭਾਰਤੀ ਚੁਣੌਤੀ ਖਤਮ ਹੋ ਗਈ। ਤੀਸਰੇ ਰਾਊਂਡ ਵਿਚ 2 ਕਲਾਸੀਕਲ ਮੁਕਾਬਲਿਆਂ ਵਿਚ ਭਾਰਤ ਦੇ ਵਿਦਿਤ ਗੁਜਰਾਤੀ ਅਮਰੀਕਾ ਦੇ ਚੋਟੀ ਦੇ ਵੇਸਲੀ ਸੋ ਕੋਲੋਂ 1.5-0.5 ਨਾਲ ਅਤੇ ਪੇਂਟਾਲਾ ਹਰਿਕ੍ਰਿਸ਼ਣਾ ਰੂਸ ਦੇ ਹੁਨਰਮੰਦ ਖਿਡਾਰੀ ਆਲੇਕਸੀਂਕੋਂ ਕਿਰਿਲ ਦੇ ਹੱਥੋਂ 2-0 ਨਾਲ ਹਾਰ ਕੇ ਚੌਥੇ ਰਾਊਂਡ ਵਿਚ ਜਗ੍ਹਾ ਨਹੀਂ ਬਣਾ ਸਕਿਆ।