ਭਾਰਤੀ ਬਲਾਈਂਡ ਕ੍ਰਿਕਟ ਟੀਮ ਨੇ ਇੰਗਲੈਂਡ ਵਿਰੁੱਧ ਦੋ-ਪੱਖੀ ਟੀ-20 ਲੜੀ ਜਿੱਤੀ
Monday, Jul 01, 2024 - 07:50 PM (IST)
ਨਵੀਂ ਦਿੱਲੀ, (ਭਾਸ਼ਾ)- ਭਾਰਤੀ ਬਲਾਈਂਡ ਕ੍ਰਿਕਟ ਟੀਮ ਨੇ ਲੀਸੈਸਟਰ ਵਿਚ 7ਵੇਂ ਤੇ ਆਖਰੀ ਟੀ-20 ਮੈਚ ਵਿਚ ਮੇਜ਼ਬਾਨ ਇੰਗਲੈਂਡ ਨੂੰ 6 ਵਿਕਟਾਂ ਨਾਲ ਹਰਾ ਕੇ ਲੜੀ 5-2 ਨਾਲ ਆਪਣੇ ਨਾਂ ਕਰ ਲਈ। ਭਾਰਤ ਨੇ ਪਹਿਲਾਂ ਗੇਂਦਬਾਜ਼ੀ ਕਰਦੇ ਹੋਏ ਇੰਗਲੈਂਡ ਨੂੰ 4 ਵਿਕਟਾਂ ’ਤੇ 164 ਦੌੜਾਂ ’ਤੇ ਰੋਕ ਦਿੱਤਾ ਤੇ ਫਿਰ ਅਭਿਸ਼ੇਕ ਸਿੰਘ (68) ਤੇ ਉਮਰ ਅਸ਼ਰਫ (56) ਦੇ ਅਰਧ ਸੈਂਕੜਿਆਂ ਦੀ ਮਦਦ ਨਾਲ 4 ਗੇਂਦਾਂ ਬਾਕੀ ਰਹਿੰਦਿਆਂ ਟੀਚਾ ਹਾਸਲ ਕਰ ਲਿਆ। ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਨੇ 46 ਦੌੜਾਂ ’ਤੇ 3 ਵਿਕਟਾਂ ਗੁਆ ਦਿੱਤੀਆਂ ਸਨ ਪਰ ਅਭਿਸ਼ੇਕ ਤੇ ਅਸ਼ਰਫ ਨੇ 95 ਦੌੜਾਂ ਦੀ ਸਾਂਝੇਦਾਰੀ ਕਰਕੇ ਮੈਚ ਵਿਚ ਟੀਮ ਦੀ ਵਾਪਸੀ ਕਰਵਾਈ।