ਛੁਪੇ ਰੁਸਤਮ ਅਫਗਾਨਿਸਤਾਨ ਨੇ ਪਾਕਿਸਤਾਨ ਨੂੰ ਹਰਾਇਆ
Saturday, May 25, 2019 - 01:51 AM (IST)

ਬ੍ਰਿਸਟਲ— ਹਸ਼ਮਤਉੱਲ੍ਹਾ ਸ਼ਾਹਿਦੀ ਦੀ ਅਜੇਤੂ 74 ਦੌੜਾਂ ਦੀ ਬੇਸ਼ਕੀਮਤੀ ਪਾਰੀ ਦੀ ਬਦੌਲਤ ਛੁਪੇ ਰੁਸਤਮ ਅਫਗਾਨਿਸਤਾਨ ਨੇ ਆਈ. ਸੀ. ਸੀ. ਚੈਂਪੀਅਨਸ ਟਰਾਫੀ ਦੀ ਜੇਤੂ ਪਾਕਿਸਤਾਨ ਨੂੰ ਵਿਸ਼ਵ ਕੱਪ ਅਭਿਆਸ ਮੈਚ ਵਿਚ ਸ਼ੁੱਕਰਵਾਰ ਨੂੰ 3 ਵਿਕਟਾਂ ਨਾਲ ਹਰਾ ਦਿੱਤਾ। ਪਾਕਿਸਤਾਨ ਨੇ ਬਾਬਰ ਆਜ਼ਮ (112) ਦੇ ਸ਼ਾਨਦਾਰ ਸੈਂਕੜੇ ਨਾਲ 47.5 ਓਵਰਾਂ ਵਿਚ 262 ਦੌੜਾਂ ਬਣਾਈਆਂ ਸਨ, ਜਦਕਿ ਅਫਗਾਨਿਸਤਾਨ ਨੇ 49.4 ਓਵਰਾਂ ਵਿਚ 7 ਵਿਕਟਾਂ 'ਤੇ 263 ਦੌੜਾਂ ਬਣਾ ਕੇ ਮੈਚ ਜਿੱਤ ਲਿਆ ਤੇ ਬਾਕੀ ਟੀਮਾਂ ਨੂੰ ਹੁਣ ਤੋਂ ਹੀ ਵਿਸ਼ਵ ਕੱਪ ਲਈ ਖਤਰੇ ਦਾ ਸੰਕੇਤ ਦੇ ਦਿੱਤਾ।