ਪੀਪੇ ''ਚ ਕੋਲਾ ਪਾ ਕੇ ਗਰਾਊਂਡ ਨੂੰ ਸੁੱਕਾ ਰਹੇ ਸਨ ਗਰਾਊਂਡਸ ਮੈਨ, ਇਸ ਦਿਗਜ ਨੇ ਉੱਡਾਇਆ ਮਜ਼ਾਕ

11/18/2017 3:12:59 PM

ਕੋਲਕਾਤਾ (ਬਿਊਰੋ)— ਭਾਰਤ ਅਤੇ ਸ਼੍ਰੀਲੰਕਾ ਦਰਮਿਆਨ ਪਹਿਲਾ ਟੈਸਟ ਮੈਚ 16 ਨਵੰਬਰ ਤੋਂ ਕੋਲਕਾਤਾ ਦੇ ਈਡਨ ਗਾਰਡਨਸ ਉੱਤੇ ਸ਼ੁਰੂ ਹੋਇਆ। ਮੀਂਹ ਦੇ ਚੱਲਦੇ ਮੈਚ ਵਿਚ ਟਾਸ ਤੱਕ ਨਾ ਹੋ ਪਾਇਆ ਟਾਸ ਤੋਂ ਕੁਝ ਦੇਰ ਪਹਿਲਾਂ ਹੀ ਮੀਂਹ ਸ਼ੁਰੂ ਹੋ ਗਿਆ ਸੀ। ਮੀਂਹ ਦੇ ਚੱਲਦੇ ਮੈਦਾਨ ਉੱਤੇ ਕਵਰਸ ਪਾ ਦਿੱਤੇ ਗਏ ਅਤੇ ਫਿਰ ਟਾਸ ਵਿਚ ਦੇਰੀ ਹੋਈ।

ਵਿਚ ਵਿਚਾਲੇ ਇਕ ਵਾਰ ਮੀਂਹ ਰੁਕਿਆ ਸੀ, ਜਿਸਦੇ ਬਾਅਦ ਗਰਾਊਂਡਸ ਮੈਨ ਪਿੱਚ ਸੁਖਾਉਣ ਵਿਚ ਜੁੱਟ ਗਏ। ਈਡਨ ਗਾਰਡਨਸ ਉੱਤੇ ਕੋਲਾ ਜਲਾ ਕੇ ਪਿੱਚ ਨੂੰ ਸੁਖਾਉਣ ਦੀ ਕੋਸ਼ਿਸ਼ ਕੀਤੀ ਗਈ। ਜਿਸ ਉੱਤੇ ਸਾਬਕਾ ਸ਼੍ਰੀਲੰਕਾਈ ਕ੍ਰਿਕਟਰ ਰਸੇਲ ਅਰਨਾਲਡ ਨੇ ਇਸਦਾ ਮਜ਼ਾਕ ਬਣਾਇਆ। ਉਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, 'ਓਹ... ਇਹ ਲੋਕ ਪਿੱਚ ਉੱਤੇ ਵੜਾ ਪਾਓ ਬਣਾ ਰਹੇ ਹਨ..... ਹਾਹਾਹਾਹਾ ਜਾਂ ਫਿਰ ਚਾਹ ਬਣਾ ਰਹੇ ਹਨ?'

ਭਾਰਤ ਵਿਚ ਗਰਾਊਂਡ ਸਟਾਫ ਪਿੱਚ ਸੁਖਾਉਣ ਲਈ ਇਸ ਤਕਨੀਕ ਦਾ ਕਈ ਵਾਰ ਇਸਤੇਮਾਲ ਕਰਦੇ ਨਜ਼ਰ ਆਉਂਦੇ ਹਨ। ਹਾਲਾਂਕਿ ਕੁਝ ਦੇਰ ਵਿਚ ਮੀਂਹ ਫਿਰ ਸ਼ੁਰੂ ਹੋ ਗਿਆ, ਜਿਸਦੇ ਬਾਅਦ ਮੈਦਾਨ ਨੂੰ ਕਵਰ ਕਰ ਦਿੱਤਾ ਗਿਆ।

ਬੀ.ਸੀ.ਸੀ.ਆਈ. ਨੇ ਇੱਕ ਵੀਡੀਓ ਸ਼ੇਅਰ ਕੀਤਾ, ਜਿਸ ਵਿਚ ਤੁਸੀ ਵੇਖ ਸਕਦੇ ਹੋ ਕਿ ਗਰਾਊਂਡ ਸਟਾਫ ਕਿੰਨੀ ਮਿਹਨਤ ਕਰ ਰਹੇ ਹਨ। ਉਥੇ ਹੀ ਅਰਨਾਲਡ ਨੇ ਕੁਝ ਇਸ ਤਰ੍ਹਾਂ ਚੁਟਕੀ ਲਈ ਹੈ।


Related News