ਭਾਰਤ ਦੇ ਇਸ ਓਪਨਰ ਬੱਲੇਬਾਜ਼ ਦੇ ਦਾਦਾ ਦਾ ਕੋਰੋਨਾ ਨਾਲ ਹੋਇਆ ਦੇਹਾਂਤ

Thursday, May 20, 2021 - 05:05 PM (IST)

ਸਪੋਰਟਸ ਡੈਸਕ : ਭਾਰਤੀ ਟੈਸਟ ਟੀਮ ਦੇ ਸਲਾਮੀ ਬੱਲੇਬਾਜ਼ ਅਭਿਨਵ ਮੁਕੁੰਦ ਦੇ ਦਾਦਾ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦਾਦਾ ਕੋਰੋਨਾ ਪਾਜ਼ੇਟਿਵ ਸਨ ਪਰ ਅੱਜ ਉਨ੍ਹਾਂ ਦਾ ਕੋਰੋਨਾ ਵਾਇਰਸ ਕਾਰਨ ਦੇਹਾਂਤ ਹੋ ਗਿਆ। ਇਸ ਦੀ ਜਾਣਕਾਰੀ ਭਾਰਤੀ ਖਿਡਾਰੀ ਅਭਿਨਵ ਮੁਕੁੰਦ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ। ਉਨ੍ਹਾਂ ਨੇ ਇਸ ਦੇ ਨਾਲ ਇਹ ਵੀ ਲਿਖਿਆ ਕਿ ਇਸ ਨਾਲ ਉਨ੍ਹਾਂ ਨੂੰ ਬਹੁਤ ਦੁੱਖ ਹੋਇਆ ਹੈ। ਅਭਿਨਵ ਮੁਕੁੰਦ ਨੇ ਸੋਸ਼ਲ ਮੀਡੀਆ ਹੈਂਡਲ ਟਵਿਟਰ ’ਤੇ ਲਿਖਿਆ ਕਿ ਮੈਨੂੰ ਇਹ ਦੱਸਦੇ ਹੋਏ ਬਹੁਤ ਦੁੱਖ ਹੋ ਰਿਹਾ ਹੈ ਕਿ ਮੈਂ ਅੱਜ ਆਪਣੇ ਦਾਦੇ ਨੂੰ ਗੁਆ ਦਿੱਤਾ ਹੈ। ਮੇਰੇ ਦਾਦਾ ਜੀ ਸ਼੍ਰੀ ਟੀ. ਕੇ. ਸੁੱਬਾਰਾਵ ਕੋਰੋਨਾ ਤੋਂ ਪੀੜਤ ਸਨ ਤੇ ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੀ ਉਮਰ 95 ਸਾਲ ਸੀ।

ਇਕ ਆਦਮੀ ਜੋ ਆਪਣੇ ਅਨੁਸ਼ਾਸਨ ਤੇ ਰੋਜ਼ਾਨਾ ਦੀਆਂ ਆਪਣੀਆਂ ਗਤੀਵਿਧੀਆਂ ਲਈ ਜਾਣੇ ਜਾਂਦੇ ਸਨ, ਜਦ ਤਕ ਵਾਇਰਸ ਨਹੀਂ ਸੀ, ਬਿਲਕੁਲ ਠੀਕ ਸਨ ਪਰ ਕੋਰੋਨਾ ਵਾਇਰਸ ਨੇ ਉਨ੍ਹਾਂ ਨੂੰ ਮੇਰੇ ਕੋਲੋਂ ਦੂਰ ਕਰ ਦਿੱਤਾ। ਅਭਿਨਵ ਮੁਕੁੰਦ ਨੇ ਭਾਰਤ ਲਈ ਸਾਲ 2011 ’ਚ ਟੈਸਟ ਕ੍ਰਿਕਟ ’ਚ ਆਪਣਾ ਡੈਬਿਊ ਕੀਤਾ ਸੀ। ਉਨ੍ਹਾਂ ਨੇ ਭਾਰਤ ਲਈ 7 ਟੈਸਟ ਮੈਚ ਖੇਡੇ ਹਨ। ਇਨ੍ਹਾਂ ਮੈਚਾਂ ’ਚ ਮੁਕੁੰਦ ਨੇ 22.85 ਦੀ ਔਸਤ ਨਾਲ 320 ਵੀ ਦੌੜਾਂ ਬਣਾਈਆਂ, ਜਿਸ ’ਚ 2 ਅਰਧ ਸੈਂਕੜੇ ਸ਼ਾਮਲ ਹਨ। ਮੁਕੁੰਦ ਨੇ ਆਖਰੀ ਵਾਰ ਭਾਰਤ ਲਈ ਸਾਲ 2017 ’ਚ ਸ਼੍ਰੀਲੰਕਾ ਦੇ ਖਿਲਾਫ ਟੈਸਟ ਮੈਚ ਖੇਡਿਆ ਸੀ।


Manoj

Content Editor

Related News