ਆਪਣੇ ਬਿਹਤਰੀਨ ਪ੍ਰਦਰਸ਼ਨ ਨਾਲ ਦੇਸ਼ ਨੂੰ ਤਮਗਾ ਦਿਵਾਉਣ ਹੈ ਟੀਚਾ : ਮੀਰਾਬਾਈ

Thursday, Jun 27, 2024 - 06:47 PM (IST)

ਨਵੀਂ ਦਿੱਲੀ, (ਭਾਸ਼ਾ) ਟੋਕੀਓ ਓਲੰਪਿਕ ਦੀ ਚਾਂਦੀ ਦਾ ਤਗਮਾ ਜੇਤੂ ਵੇਟਲਿਫਟਰ ਮੀਰਾਬਾਈ ਚਾਨੂ ਦਾ ਟੀਚਾ ਅਗਲੇ ਮਹੀਨੇ ਸ਼ੁਰੂ ਹੋਣ ਵਾਲੇ ਪੈਰਿਸ ਓਲੰਪਿਕ ਵਿਚ ਆਪਣੇ ਸਰਵੋਤਮ ਪ੍ਰਦਰਸ਼ਨ ਨਾਲ ਦੇਸ਼ ਲਈ ਇਕ ਹੋਰ ਤਮਗਾ ਦਿਵਾਉਣਾ ਹੈ। ਪੈਰਿਸ ਓਲੰਪਿਕ ਲਈ ਟਿਕਟ ਹਾਸਲ ਕਰਨ ਵਾਲੀ ਮੀਰਾਬਾਈ ਭਾਰਤ ਦੀ ਇਕਲੌਤੀ ਵੇਟਲਿਫਟਰ ਹੈ। 49 ਕਿਲੋਗ੍ਰਾਮ ਭਾਰ ਵਰਗ ਵਿੱਚ ਹਿੱਸਾ ਲੈਣ ਵਾਲੀ ਖਿਡਾਰਨ ਆਪਣੇ ਤਗਮੇ ਦੇ ਸੁਪਨੇ ਨੂੰ ਪੂਰਾ ਕਰਨ ਲਈ ਸੱਟਾਂ ਤੋਂ ਬਚਣ ’ਤੇ ਧਿਆਨ ਦੇ ਰਹੀ ਹੈ। 

ਤੀਸਰੀ ਵਾਰ ਓਲੰਪਿਕ ਖੇਡਾਂ ਵਿੱਚ ਭਾਗ ਲੈਣ ਦੀ ਤਿਆਰੀ ਕਰ ਰਹੀ ਮੀਰਾਬਾਈ ਨੇ ਪਟਿਆਲਾ ਤੋਂ ਸਾਈ (ਸਪੋਰਟਸ ਅਥਾਰਟੀ ਆਫ਼ ਇੰਡੀਆ), ਆਈਓਸੀ (ਭਾਰਤੀ ਓਲੰਪਿਕ ਸੰਘ) ਅਤੇ ਭਾਰਤੀ ਵੇਟਲਿਫਟਿੰਗ ਫੈਡਰੇਸ਼ਨ (ਆਈਡਬਲਯੂਐਲਐਫ) ਵੱਲੋਂ ਆਯੋਜਿਤ ਇੱਕ ਆਨਲਾਈਨ ਪ੍ਰੈਸ ਕਾਨਫਰੰਸ ਵਿੱਚ ਕਿਹਾ, ” ਪੈਰਿਸ ਲਈ ਉਤਸ਼ਾਹਿਤ ਪਰ ਥੋੜਾ ਘਬਰੀ ਹੋਈ ਹਾਂ। ਪਿਛਲੇ ਤਿੰਨ ਸਾਲਾਂ ਵਿੱਚ (ਟੋਕੀਓ ਓਲੰਪਿਕ ਤੋਂ ਬਾਅਦ) ਮੇਰੇ ਬਹੁਤ ਸਾਰੇ ਵਿਰੋਧੀ ਬਦਲ ਗਏ ਹਨ। ਭਾਰਤ ਲਈ ਤਮਗਾ ਜਿੱਤਣ ਦਾ ਦਬਾਅ ਹੈ ਪਰ ਜੇਕਰ ਮੈਂ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ 'ਚ ਸਫਲ ਰਹੀ ਤਾਂ ਮੈਂ ਦੇਸ਼ ਲਈ ਤਮਗਾ ਜਿੱਤ ਸਕਦੀ ਹਾਂ।'' 

ਸਨੈਚ 'ਚ ਮੀਰਾਬਾਈ ਚਾਨੂ ਦਾ ਨਿੱਜੀ ਸਰਵੋਤਮ 88 ਕਿਲੋਗ੍ਰਾਮ ਅਤੇ ਕਲੀਨ ਐਂਡ ਜਰਕ 'ਚ 119 ਕਿਲੋਗ੍ਰਾਮ ਹੈ। ਉਹ ਸੱਟਾਂ ਨਾਲ ਜੂਝਦੀ ਰਹੀ ਹੈ ਅਤੇ ਹਮੇਸ਼ਾ ਪਿੱਠ ਦੀ ਸਮੱਸਿਆ ਰਹੀ ਹੈ। ਉਹ ਏਸ਼ੀਆਈ ਖੇਡਾਂ ਵਿੱਚ ਕਮਰ ਦੀ ਸੱਟ ਤੋਂ ਪ੍ਰੇਸ਼ਾਨ ਸੀ ਜਿਸ ਕਾਰਨ ਉਸ ਨੂੰ ਪੰਜ ਮਹੀਨਿਆਂ ਤੱਕ ਖੇਡ ਤੋਂ ਦੂਰ ਰੱਖਿਆ ਗਿਆ ਸੀ। ਆਪਣੇ ਅਮਰੀਕੀ ਫਿਜ਼ੀਓ ਡਾ. ਆਰੋਨ ਹੌਰਸ਼ਿਗ ਅਤੇ ਕੋਚ ਵਿਜੇ ਸ਼ਰਮਾ ਨਾਲ ਸੱਟਾਂ ਤੋਂ ਉਭਰਨਾ ਉਸ ਲਈ ਵੱਡੀ ਚੁਣੌਤੀ ਰਿਹਾ ਹੈ।
 
ਉਸ ਨੇ ਕਿਹਾ ਕਿ ਉਹ ਹੌਲੀ-ਹੌਲੀ ਆਪਣੀ ਭਾਰ ਚੁੱਕਣ ਦੀ ਸਮਰੱਥਾ ਵਧਾ ਰਹੀ ਹਾਂ। ਮੀਰਾਬਾਈ ਨੇ ਕਿਹਾ, ''ਮੈਂ ਹੌਲੀ-ਹੌਲੀ ਭਾਰ ਚੁੱਕਣ ਦੀ ਸਮਰੱਥਾ ਵਧਾ ਰਹੀ ਹਾਂ। ਫਿਲਹਾਲ ਮੈਂ 80-85 ਫੀਸਦੀ ਫਿਟਨੈੱਸ ਹਾਸਲ ਕਰ ਲਈ ਹੈ ਅਤੇ ਅਭਿਆਸ ਦੌਰਾਨ ਮੈਂ ਸਨੈਚ 'ਚ 70 ਤੋਂ 80 ਕਿਲੋਗ੍ਰਾਮ ਅਤੇ ਕਲੀਨ ਐਂਡ ਜਰਕ 'ਚ 100 ਤੋਂ 110 ਕਿਲੋਗ੍ਰਾਮ ਭਾਰ ਚੁੱਕ ਰਹੀ ਹਾਂ। ਅਸੀਂ ਇਸ ਨੂੰ ਹੌਲੀ-ਹੌਲੀ ਵਧਾਵਾਂਗੇ।'' ਜਦੋਂ ਉਸ ਤੋਂ ਵੇਟ ਲਿਫਟਿੰਗ ਦੇ ਟੀਚੇ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ, ''ਇਸ ਬਾਰੇ ਕੁਝ ਕਹਿਣਾ ਮੁਸ਼ਕਲ ਹੈ ਪਰ ਮੈਂ 90 ਕਿਲੋਗ੍ਰਾਮ ਸਨੈਚ ਅਤੇ ਕਲੀਨ ਐਂਡ ਜਰਕ 'ਚ ਪਹਿਲਾਂ ਨਾਲੋਂ ਬਿਹਤਰ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਾਂਗੀ।  


Tarsem Singh

Content Editor

Related News