ਜਦੋਂ IPL ਮੈਚ ਦੌਰਾਨ ਕੈਮਰੇ ''ਚ ਕੈਦ ਹੋਈ ਇਹ ਗਰਲ, ਰਾਤੋ ਰਾਤ ਬਣਾ ਦਿੱਤਾ ਸੀ ਸਟਾਰ

Sunday, May 17, 2020 - 02:34 AM (IST)

ਜਦੋਂ IPL ਮੈਚ ਦੌਰਾਨ ਕੈਮਰੇ ''ਚ ਕੈਦ ਹੋਈ ਇਹ ਗਰਲ, ਰਾਤੋ ਰਾਤ ਬਣਾ ਦਿੱਤਾ ਸੀ ਸਟਾਰ

ਨਵੀਂ ਦਿੱਲੀ— ਆਈ. ਪੀ. ਐੱਲ.-8 ਦਾ ਫਾਈਨਲ ਮੈਚ ਚੇਨਈ ਸੁਪਰਕਿੰਗਸ ਤੇ ਮੁੰਬਈ ਇੰਡੀਅਨਸ ਦੇ ਵਿਚਾਲੇ ਹੋਇਆ ਸੀ। ਇਸ ਮੈਚ 'ਚ ਫੈਂਸ ਨੂੰ ਵੱਡਾ ਮੁਕਾਬਲਾ ਹੋਣ ਦੀ ਉਮੀਦ ਸੀ ਪਰ ਸੁਪਰਕਿੰਗ ਦੇ ਹਾਰਦੇ ਹੀ ਕਿੰਨੇ ਫੈਂਸ ਦੇ ਦਿਲ ਟੁੱਟ ਗਏ। ਇਸ ਮੈਚ ਤੋਂ ਬਾਅਦ ਕਿੰਨੇ ਫੈਂਸ ਖੁਸ਼ ਹੋ ਗਏ ਕਿ ਉਸਦੀ ਟੀਮ ਮੁੰਬਈ ਇੰਡੀਅਨਸ ਆਈ. ਪੀ. ਐੱਲ. ਜਿੱਤ ਗਈ ਪਰ ਜਿੱਤ ਤੇ ਹਾਰ ਤੋਂ ਪਰੇ ਆਈ. ਪੀ. ਐੱਲ. ਫਾਈਨਲ ਐਵਾਰਡ ਫੰਕਸ਼ਨ 'ਚ ਜੇਕਰ ਕੋਈ ਚਰਚਾਂ 'ਚ ਰਹੀ ਤਾਂ ਰਾਖੀ ਕਪੂਰ ਟੰਡਨ। ਇਹ ਚਿਹਰਾ ਕਿਸੇ ਕ੍ਰਿਕਟ ਜਾਂ ਬਾਲੀਵੁੱਡ ਅਭਿਨੇਤਰੀ ਦਾ ਨਹੀਂ ਬਲਕਿ ਯੈਸ ਬੈਂਕ ਦੇ ਸੀ. ਈ. ਓ. ਦੀ ਬੇਟੀ ਰਾਖੀ ਕਪੂਰ ਟੰਡਨ ਦਾ ਸੀ। ਰਾਖੀ ਟੰਡਨ ਕਪੂਰ ਬਹੁਤ ਖੂਬਸੂਰਤ, ਹਸੀਨ ਕਿਊਟ ਗਰਲ ਹੈ। ਰਾਖੀ ਨੂੰ ਇਸ ਤਰ੍ਹਾਂ ਨਾਲ ਪਹਿਲਾਂ ਕਿਸੇ ਪਬਲਿਕ ਪਲੇਟਫਾਰਮ 'ਤੇ ਨਹੀਂ ਦੇਖਿਆ ਗਿਆ ਸੀ। ਇਸ ਕਾਰਨ ਜਦੋਂ ਕੈਮਰਾ ਰੇਖਾ ਟੰਡਨ ਵੱਲ ਗਿਆ ਤਾਂ ਵੱਡੀ ਸਕ੍ਰੀਨ 'ਤੇ ਇਕ ਅਜਿਹਾ ਗਲੈਮਰਸ ਚਿਹਰਾ ਦਿਖਿਆ, ਜਿਸ ਨੂੰ ਫੈਂਸ ਹੀ ਨਹੀਂ ਬਲਕਿ ਕ੍ਰਿਕਟਰਸ ਵੀ ਦੇਖਦੇ ਰਹਿ ਗਏ ਸਨ।

PunjabKesari
ਆਈ. ਪੀ. ਐੱਲ. ਦੇ ਫਾਈਨਲ ਤੋਂ ਬਾਅਦ ਰਾਖੀ ਕਪੂਰ ਟਵਿੱਟਰ ਫੇਸਬੁੱਕ 'ਤੇ ਟ੍ਰੇਂਡ ਕਰਨ ਲੱਗੀ ਸੀ। ਰਾਤੋ ਰਾਤ ਸੇਲੇਬ੍ਰਿਟੀ ਬਣੀ ਰਾਖੀ ਨੂੰ ਲੈ ਕਈ ਟਵੀਟਸ ਕੀਤੇ ਗਏ। ਇਨ੍ਹਾਂ 'ਚ ਲਿਖਿਆ ਗਿਆ, ਰਾਖੀ ਟੰਡਨ ਦੇ ਕਾਰਨ ਹੁਣ ਸਾਰੇ ਯੈਸ ਬੈਂਕ 'ਚ ਅਕਾਊਂਟ ਖੋਲ੍ਹਣ ਜਾ ਰਹੇ ਹਨ। ਰਾਖੀ ਟੰਡਨ ਵਿਆਹੀ ਹੋਈ ਹੈ ਤੇ ਉਸਦੀ ਉਮਰ 28 ਸਾਲ ਦੀ ਹੈ। ਉਸ ਦਾ ਵਿਆਹ ਦਿੱਲੀ ਦੇ ਕਾਰੋਬਾਰੀ ਅਲਕੇਸ਼ ਟੰਡਨ ਨਾਲ ਹੋਇਆ ਹੈ। ਰਾਖੀ ਮੁੰਬਈ ਇੰਡੀਅਨਸ ਦੀ ਬਹੁਤ ਵੱਡੀ ਪ੍ਰਸ਼ੰਸਕ ਹੈ ਤੇ ਉਸ ਦੇ ਅੰਬਾਨੀ ਫੈਮਿਲੀ ਨਾਲ ਵੀ ਬਹੁਤ ਵਧੀਆ ਰਿਲੇਸ਼ਨਸ਼ਿਪ ਹੈ, ਇਸ ਲਈ ਜਦੋਂ ਨੀਤਾ ਅੰਬਾਨੀ ਨੇ ਆਪਣੇ ਘਰ 'ਤੇ ਜਿੱਤ ਦੀ ਪਾਰਟੀ ਰੱਖੀ ਸੀ ਤਾਂ ਰਾਖੀ ਉੱਥੇ ਮੌਜੂਦ ਸੀ ਤੇ ਉਨ੍ਹਾਂ ਨੇ ਮਸ਼ਹੂਰ ਕ੍ਰਿਕਟਰ ਪੋਲਾਰਡ ਦੇ ਨਾਲ ਫੋਟੋ ਖਿਚਵਾਈ ਸੀ।

PunjabKesari


author

Gurdeep Singh

Content Editor

Related News