ਡੇ-ਨਾਈਟ ਟੈਸਟ ਦੇ ਪਹਿਲੇ ਦਿਨ ਦੇ ਬਾਅਦ ਸਾਬਕਾ ਕਪਤਾਨ ਸਨਮਾਨਿਤ

11/23/2019 12:16:05 AM

ਕੋਲਕਾਤਾ— ਸਚਿਨ ਤੇਂਦੁਲਕਰ, ਰਾਹੁਲ ਦ੍ਰਾਵਿੜ ਤੇ ਕਪਿਲ ਦੇਵ ਸਮੇਤ ਸਾਬਕਾ ਕਪਤਾਨਾਂ ਦਾ ਭਾਰਤ ਤੇ ਬੰਗਲਾਦੇਸ਼ ਦੇ ਵਿਚ ਇਤਿਹਾਸਕ ਡੇ-ਨਾਈਟ ਟੈਸਟ ਕ੍ਰਿਕਟ ਮੈਚ ਦੇ ਪਹਿਲੇ ਦਿਨ ਦਾ ਖੇਡ ਖਤਮ ਹੋਣ ਤੋਂ ਬਾਅਦ ਸ਼ੁੱਕਰਵਾਰ ਨੂੰ ਇੱਥੇ ਇਕ ਸ਼ਾਨਦਾਰ ਸਮਾਰੋਹ 'ਚ ਸਨਮਾਨਿਤ ਕੀਤਾ ਗਿਆ। ਜਿਨ੍ਹਾਂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ ਉਨ੍ਹਾਂ 'ਚ ਸਚਿਨ ਤੇਂਦੁਲਕਰ, ਕਪਿਲ ਦੇਵ, ਰਾਹੁਲ ਦ੍ਰਾਵਿੜ, ਚੰਦੂ ਬੋਰਡ ਤੇ ਮੌਜੂਦਾ ਮੁੱਖ ਕੋਚ ਰਵੀ ਸ਼ਾਸਤਰੀ ਸ਼ਾਮਿਲ ਸਨ।
ਬੰਗਾਲ ਕ੍ਰਿਕਟ ਸੰਘ ਨੇ ਬੰਗਲਾਦੇਸ਼ ਵਲੋਂ 2000 'ਚ ਭਾਰਤ ਵਿਰੁੱਧ ਪਹਿਲਾ ਟੈਸਟ ਮੈਚ ਖੇਡਣ ਵਾਲੇ ਕ੍ਰਿਕਟਰਾਂ ਨੂੰ ਵੀ ਸੱਦਿਆ ਸੀ। ਇਨ੍ਹਾਂ ਖਿਡਾਰੀਆਂ 'ਚ ਸਾਬਕਾ ਟੈਸਟ ਕਪਤਾਨ ਨੈਮੂਰ ਰਹਿਮਾਨ, ਮੁਹੰਮਦ ਮਹਿਮਦੂਲ ਹਸਨ, ਮੇਹਰਾਬ ਹੁਸੈਨ, ਮੇਹਰਾਬ ਹੁਸੈਨ, ਮੁਹੰਮਦ ਹਬੀਬੁਲ ਹੁਸੈਨ, ਸ਼ਹਿਰਯਾਰ ਹੁਸੈਨ, ਹਬੀਬੁਲ ਬਸ਼ਰ ਤੇ ਮੁਹੰਮਦ ਅਕਰਮ ਖਾਨ ਇਸ ਮੌਕੇ 'ਤੇ ਹਾਜ਼ਰ ਸਨ। ਇਸ ਮੌਕੇ 'ਤੇ ਕਈ ਸਾਬਕਾ ਭਾਰਤੀ ਕ੍ਰਿਕਟਰ ਵੀ ਹਾਜ਼ਰ ਸਨ। ਇਸ 'ਚ ਸਦਗੋਪਨ ਰਮੇਸ਼, ਸਬਾ ਕ੍ਰੀਮ, ਸੁਨੀਲ ਜੋਸ਼ੀ, ਅਜੀਤ ਅਗਰਕਰ, ਵੇਂਕਟੇਸ਼ ਪ੍ਰਸਾਦ, ਦਿਲੀਪ ਵੇਂਗਸਰਕਰ, ਮੁਹੰਮਦ ਅਜ਼ਹਰੂਦੀਨ, ਦੇ ਸ਼੍ਰੀਕਾਂਤ ਤੇ ਫਾਰੂਖ ਇੰਜੀਅਨਰ ਸ਼ਾਮਿਲ ਸਨ।


Gurdeep Singh

Content Editor

Related News