ਫਿੱਟਨੈੱਸ ਟ੍ਰੇਨਰ ਨੇ ਬੱਚੇ ਦੇ ਜਨਮ ਤੋਂ 2 ਮਹੀਨਿਆਂ ਬਾਅਦ ਹੀ ਘਟਾਇਆ 10 ਕਿਲੋ ਭਾਰ
Saturday, Apr 06, 2019 - 04:27 PM (IST)

ਜਲੰਧਰ : ਦੁਨੀਆ ਦੀ ਸਭ ਤੋਂ ਪਤਲੀ ਕਮਰ ਲਈ ਮਸ਼ਹੂਰ ਫਿੱਟਨੈੱਸ ਟ੍ਰੇਨਰ ਸੋਫੀਆ ਵੇਗਾਸ ਇਕ ਵਾਰ ਫਿਰ ਚਰਚਾ 'ਚ ਹੈ। ਦਰਅਸਲ, 7 ਹਫਤੇ ਪਹਿਲਾਂ ਬੇਟੀ ਨੂੰ ਜਨਮ ਦੇਣ ਵਾਲੀ ਸੋਫੀਆ ਨੇ ਸਿਰਫ ਦੋ ਮਹੀਨਿਆਂ ਵਿਚ ਹੀ ਆਪਣਾ ਭਾਰ 10 ਕਿਲੋਗ੍ਰਾਮ ਤਕ ਘੱਟ ਕਰ ਲਿਆ ਹੈ। ਸੋਫੀਆ ਦੇ ਇਸ ਅੰਦਾਜ਼ ਤੋਂ ਉਸ ਦੇ ਪ੍ਰਸ਼ੰਸਕ ਵੀ ਹੈਰਾਨ ਹਨ। ਸੋਸ਼ਲ ਸਾਈਟਸ 'ਤੇ ਲੋਕ ਲਿਖ ਰਹੇ ਹਨ ਕਿ ਜਿਸ ਤੇਜ਼ੀ ਨਾਲ ਸੋਫੀਆ ਨੇ ਭਾਰ ਘਟਾਇਆ ਹੈ, ਉਹ ਕਿਸੇ ਲਈ ਇੰਨਾ ਆਸਾਨ ਨਹੀਂ ਹੁੰਦਾ, ਖਾਸ ਤੌਰ 'ਤੇ ਜਦੋਂ ਤੁਸੀਂ ਕਿਸੇ ਬੱਚੇ ਨੂੰ ਜਨਮ ਦਿੱਤਾ ਹੋਵੇ। ਪਹਿਲਾਂ ਮਾਡਲਿੰਗ ਤੇ ਬਤੌਰ ਫਿੱਟਨੈੱਸ ਟ੍ਰੇਨਰ ਕਰੀਅਰ ਚਲਾ ਰਹੀ ਸੋਫੀਆ ਨੇ ਖੁਲਾਸਾ ਕੀਤਾ ਕਿ ਉਸ ਨੇ ਗਰਭਵਤੀ ਹੋਣ ਤੋਂ ਬਾਅਦ ਤੋਂ ਹੀ ਭਾਰ ਘੱਟ ਕਰਨ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਸੋਫੀਆ ਨੇ ਆਪਣੇ ਇੰਸਟਾਗ੍ਰਾਮ ਪੇਜ 'ਤੇ ਆਪਣੇ ਸਾਥੀ ਨਾਲ ਕੈਨੇਡਾ ਦੇ ਕੈਨੀਅਨ ਲੇਕ ਲਾਜ ਦੀ ਇਕ ਫੋਟੋ ਵੀ ਪੋਸਟ ਕੀਤੀ ਹੈ, ਜਿਸ ਵਿਚ ਉਸ ਦਾ ਘਟਿਆ ਭਾਰ ਦੇਖਿਆ ਜਾ ਸਕਦਾ ਹੈ।
ਇਸ ਤੋਂ ਬਾਅਦ ਸੋਫੀਆ ਨੇ ਇਕ ਲਾਲ ਤੇ ਭੜਕੀਲੀ ਸਕਰਟ ਵਿਚ ਆਪਣੇ ਘੱਟ ਕੀਤੇ ਹੋਏ ਭਾਰ ਨੂੰ ਦਿਖਾਇਆ। ਗਰਭਵਤੀ ਹੋਣ ਤੋਂ ਪਹਿਲਾਂ ਤੇ ਬਾਅਦ ਵਿਚ ਭਾਰ ਵਿਚ ਉਤਰਾਅ-ਚੜ੍ਹਾਅ 'ਤੇ ਗੱਲ ਕਰਦੇ ਹੋਏ ਸੋਫੀਆ ਨੇ ਕਿਹਾ ਕਿ ਜਦੋਂ ਮੈਂ ਗਰਭਵਤੀ ਸੀ ਤਾਂ ਮੇਰਾ ਭਾਰ ਤਕਰੀਬਨ 15 ਕਿਲੋ ਤਕ ਵਧ ਚੁੱਕਾ ਸੀ। ਹੁਣ ਮੈਂ ਤਕਰੀਬਨ 10 ਕਿਲੋ ਭਾਰ ਘੱਟ ਕਰ ਚੁੱਕੀ ਹਾਂ। ਉਮੀਦ ਹੈ ਕਿ ਅਗਲੇ ਕੁਝ ਕੁ ਮਹੀਨਿਆਂ ਵਿਚ ਮੈਂ ਫਿਰ ਤੋਂ ਆਪਣੀ ਉਹੀ ਫਿੱਗਰ ਵਾਪਸ ਹਾਸਲ ਕਰ ਲਵਾਂਗੀ, ਜਿਸ ਦੇ ਲਈ ਲੋਕ ਮੈਨੂੰ ਜਾਣਦੇ ਹਨ। ਸੋਫੀਆ ਨੇ ਕਿਹਾ, ''ਮੈਨੂੰ ਲੱਗਦਾ ਹੈ ਕਿ ਇਹ ਇਕ ਚੰਗਾ ਪ੍ਰਦਰਸ਼ਨ ਹੈ।''