ਜੂਨ 17 ਤੋਂ ਸ਼ੁਰੂ ਹੋ ਸਕਦਾ ਹੈ ਫੀਫਾ ਕਲੱਬ ਵਿਸ਼ਵ ਕੱਪ 2021

01/09/2020 10:47:12 PM

ਬੀਜਿੰਗ— ਫੀਫਾ ਕਲੱਬ ਵਿਸ਼ਵ ਕੱਪ-2021 ਦੀ ਸ਼ੁਰੂਆਤ 17 ਜੂਨ ਤੋਂ ਹੋ ਸਕਦੀ ਹੈ ਜਦਕਿ ਫਾਈਨਲ ਚਾਰ ਜੁਲਾਈ ਨੂੰ ਖੇਡਿਆ ਜਾ ਸਕਦਾ ਹੈ। ਚੀਨ ਫੁੱਟਬਾਲ ਸੰਘ (ਸੀ. ਐੱਫ. ਏ.) ਦੇ ਸੂਤਰਾਂ ਨੇ ਵੀਰਵਾਰ ਨੂੰ ਦੱਸਿਆ ਕਿ ਕਲੱਬ ਵਿਸ਼ਵ ਕੱਪ ਦਾ ਪਹਿਲਾ ਤੇ ਫਾਈਨਲ ਮੈਚ ਦੋਵੇਂ ਸ਼ੰਘਾਈ 'ਚ ਖੇਡੇ ਜਾ ਸਕਦੇ ਹਨ। ਇਸ ਪੇਸ਼ਕਸ਼ ਨੂੰ ਫੀਫਾ ਪ੍ਰੀਸ਼ਦ ਤੋਂ ਮੰਜੂਰੀ ਮਿਲਣ ਦਾ ਇੰਤਜ਼ਾਰ ਹੈ। ਫੁੱਟਬਾਲ ਦੇ ਵਿਸ਼ਵ ਪ੍ਰਬੰਧਕ ਸਭਾ ਫੀਫਾ ਦੇ ਪ੍ਰਧਾਨ ਗਿਆਨੀ ਇਨਫੈਂਟਿਨੋ ਨੇ ਅਕਤੂਬਰ -2019 'ਚ ਕਿਹਾ ਸੀ ਕਿ ਚੀਨ 2021 'ਚ ਨਵੇਂ ਕਲੱਬ ਵਿਸ਼ਵ ਕੱਪ ਦੇ ਪਹਿਲੇ ਐਡੀਸ਼ਨ ਦੀ ਮੇਜਬਾਨੀ ਕਰੇਗਾ। ਇੱਥੇ ਨਵਾਂ ਕਲੱਬ ਵਿਸ਼ਵ ਕੱਪ ਹਰ ਚਾਰ ਸਾਲ 'ਚ ਇਕ ਵਾਰ ਆਯੋਜਿਤ ਕੀਤਾ ਜਾਵੇਗਾ, ਜਿਸ 'ਚ 24 ਟੀਮਾਂ ਹਿੱਸਾ ਲੈਣਗੀਆਂ। ਇਸ ਤੋਂ ਪਹਿਲਾਂ ਕਲੱਬ ਵਿਸ਼ਵ ਕੱਪ ਦਾ ਆਯੋਜਨ ਹਰ ਸਾਲ ਕੀਤਾ ਜਾਂਦਾ ਸੀ, ਜਿਸ 'ਚ ਸਿਰਫ ਸੱਤ ਟੀਮਾਂ ਹਿੱਸਾ ਲੈਂਦੀਆਂ ਸਨ। ਚੀਨ ਦੇ ਅੱਠ ਸ਼ਹਿਰ ਇਸ ਕਲੱਬ ਵਿਸ਼ਵ ਕੱਪ ਦੀ ਮੇਜਬਾਨੀ ਕਰਨਗੇ।


Gurdeep Singh

Content Editor

Related News