ਕਈ ਲੜਕੀਆਂ ਨਾਲ ਰਿਹਾ ਇਸ ਕ੍ਰਿਕਟਰ ਦਾ ਅਫੇਅਰ, ਭੈਣ ਰਹਿ ਚੁੱਕੀ ਹੈ ਚੀਅਰਲੀਡਰ

10/16/2017 8:12:05 PM

ਨਵੀਂ ਦਿੱਲੀ—ਦੱਖਣੀ ਅਫਰੀਕਾ ਦੇ ਸਟਾਰ ਕ੍ਰਿਕਟਰ ਜੈਕਸ ਕੈਲਿਸ ਸੋਮਵਾਰ (16 ਅਕਤੂਬਰ) ਨੂੰ ਆਪਣਾ 43ਵਾਂ ਜਨਮਦਿਨ ਮਨਾ ਰਹੇ ਹਨ। ਉਹ ਦੁਨੀਆ ਦੇ ਆਲਟਾਈਮ ਬੈਸਟ ਆਲ ਰਾਊਂਡਰਸ 'ਚੋਂ ਇਕ ਮੰਨੇ ਜਾਂਦੇ ਹਨ। ਉਹ ਦੁਨੀਆ ਦੇ ਇਕਲੋਤੇ ਕ੍ਰਿਕਟਰ ਹਨ, ਜਿਨ੍ਹਾਂ ਨੇ ਟੈਸਟ ਅਤੇ ਵਨਡੇ ਫਾਰਮੈਟ 'ਚ 10,000 ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਨਾਲ ਹੀ 250 ਤੋਂ ਜ਼ਿਆਦਾ ਵਿਕਟ ਵੀ ਹਾਸਲ ਕੀਤੀਆਂ ਹਨ। 


ਕਈ ਮਾਡਲਸ ਨਾਲ ਸੀ ਅਫੇਅਰ
ਜੈਕਸ ਕੈਲਿਸ ਨਿੱਜੀ ਜ਼ਿੰਦਗੀ 'ਚ ਬਹੁਤ ਹੀ ਦਿਲਚਸਪ ਇਨਸਾਨ ਰਹੇ ਹਨ। ਉਨ੍ਹਾਂ ਦੀਆਂ ਤਾਂ ਬਹੁਤ ਗਰਲਫ੍ਰੈਡਸ ਰਹੀਆਂ ਨੇ ਪਰ ਇਨ੍ਹਾਂ 'ਚੋਂ ਤਿੰਨ ਦੇ ਨਾਲ ਉਨ੍ਹਾਂ ਦਾ ਰਿਸ਼ਤਾ ਬਹੁਤ ਫੈਮਸ ਰਿਹਾ। ਸਾਲ 2002 'ਚ ਉਨ੍ਹਾਂ ਨੇ ਸਾਬਕਾ ਮਿਸ ਦੱਖਣੀ ਅਫਰੀਕਾ ਰਹੀ ਸਿੰਡੀ ਨੇਲ ਨੂੰ ਡੇਟ ਕੀਤਾ। ਦੋਵਾਂ ਨੇ ਸਗਾਈ ਵੀ ਕਰ ਲਈ ਪਰ 9 ਮਹੀਨਿਆਂ ਬਾਅਦ ਹੀ ਬ੍ਰੇਕਅੱਪ ਹੋ ਗਿਆ।

ਨੇਲ ਤੋਂ ਬ੍ਰੇਕਅੱਪ ਤੋਂ ਬਾਅਦ ਉਨ੍ਹਾਂ ਨੇ ਮਿਸ ਦੱਖਣੀ ਅਫਰੀਕਾ 2003 ਦੀ ਫਸਟ ਰਨਰਅੱਪ ਰਹੀ, ਮੇਰਿਸਾ ਏਗਲੀ ਨੂੰ ਡੇਟ ਕੀਤਾ। ਹਾਲਾਂਕਿ ਸਾਲ ਬਾਅਦ ਵੀ ਉਹ ਵੱਖ ਹੋ ਗਏ। ਸਾਲ 2007 'ਚ ਕੈਲਿਸ ਦੀ ਜ਼ਿੰਦਗੀ 'ਚ ਇਕ ਹੋਰ ਮਾਡਲ ਸ਼ੇਮੋਨ ਜਾਰਡਿਮ ਦੀ ਐਂਟਰੀ ਹੋਈ। ਇਸ ਦੇ ਨਾਲ ਉਨ੍ਹਾਂ ਦਾ ਰਿਲੇਸ਼ਨਸ਼ਿਪ 6 ਸਾਲ ਰਿਹਾ।

ਪਰ ਬਾਅਦ 'ਚ 2013 'ਚ ਦੋਵਾਂ ਨੇ ਬ੍ਰੇਕਅੱਪ ਕਰ ਲਿਆ। ਇਸ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ 'ਚ ਕਿਮ ਰਿਵਾਲੈਂਡ ਨਾਮ ਦੀ ਮਾਡਲ ਦੀ ਐਂਟਰੀ ਹੋਈ। ਹਾਲਾਂਕਿ ਬਾਅਦ 'ਚ ਇਹ ਵੀ ਵੱਖ-ਵੱਖ ਹੋ ਗਏ।ਇਨ੍ਹੇ ਬ੍ਰੇਕਅੱਪ ਤੋਂ ਬਾਅਦ ਸਾਲ 2014 'ਚ ਉਨ੍ਹਾਂ ਦੀ ਜ਼ਿੰਦਗੀ 'ਚ ਚਾਰਲਨ ਏਂਜੇਲਸ ਦੀ ਐਂਟਰੀ ਹੋਈ। ਤਦ ਤੋਂ ਹੀ ਇਹ ਦੋਵੇਂ ਨਾਲ ਹਨ, ਇਸ ਕਪਲ ਦੀ ਇਕ ਸਾਲਭਰ ਦੀ ਬੇਟੀ ਵੀ ਹੈ। 


ਭੈਣ ਨੇ ਕੀਤਾ ਚੀਅਰਲੀਡਰ ਦਾ ਕੰਮ
ਕੈਲਿਸ ਆਪਣੇ ਪਿਤਾ ਹੈਨਰੀ ਦੇ ਬਹੁਤ ਕਰੀਬ ਸੀ, ਜਿਨ੍ਹਾਂ ਦੀ ਮੌਤ ਕੈਂਸਰ ਦੀ ਵਜ੍ਹਾ ਨਾਲ ਹੋ ਗਿਆ। ਸਾਲ 2003 ਕ੍ਰਿਕਟ ਵਿਸ਼ਵ ਕੱਪ ਦੌਰਾਨ ਜਦੋਂ ਉਨ੍ਹਾਂ ਨੂੰ ਪਿਤਾ ਦੀ ਬੀਮਾਰੀ ਦਾ ਪਤਾ ਲੱਗਿਆ, ਤਦ ਉਨ੍ਹਾਂ ਨੇ ਪਿਤਾ ਦੇ ਨਾਲ ਰਹਿਣ ਲਈ ਕ੍ਰਿਕਟ ਤੋਂ ਲੰਬਾ ਬ੍ਰੇਕ ਲੈ ਲਿਆ ਸੀ।


Related News