ਭਾਰਤ ਖਿਲਾਫ ਦੋਹਰਾ ਸੈਂਕੜਾ ਲਾਉਣ ਵਾਲੇ ਇਸ ਧਾਕਡ਼ ਖਿਡਾਰੀ ਨੂੰ ਕੋਰਟ ਨੇ ਸੁਣਾਈ ਸਖਤ ਸਜ਼ਾ

03/05/2020 1:01:47 PM

ਨਵੀਂ ਦਿੱਲੀ : ਟੈਸਟ ਵਿਚ ਦੁਨੀਆ ਦੀ ਨੰਬਰ ਇਕ ਟੀਮ ਭਾਰਤ ਨੂੰ ਹਾਲ ਹੀ 'ਚ ਨਿਊਜ਼ੀਲੈਂਡ ਹੱਥੋਂ 0-2 ਅਤੇ ਵਨ ਡੇ ਵਿਚ 0-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਹਾਲਾਂਕਿ ਟੀ-20 ਸੀਰੀਜ਼ ਵਿਚ ਭਾਰਤ ਨੇ 5-0 ਨਾਲ ਜਿੱਤ ਹਾਸਲ ਕੀਤੀ ਸੀ। ਨਿਊਜ਼ੀਲੈਂਡ ਨੇ ਕ੍ਰਿਕਟ ਜਗਤ ਨੂੰ ਇਕ ਤੋਂ ਵੱਧ ਕੇ ਇਕ ਹੁਨਰਮੰਦ ਖਿਡਾਰੀ ਦਿੱਤੇ ਹਨ ਜੋ ਦੁਨੀਆ ਭਰ ਵਿਚ ਆਪਣੀ ਟੀਮ ਅਤੇ ਖੁਦ ਦਾ ਨਾਂ ਰੌਸ਼ਨ ਕਰ ਰਹੇ ਹਨ ਪਰ ਉਸੇ ਨਿਊਜ਼ੀਲੈਂਡ ਵਿਚ ਇਕ ਕ੍ਰਿਕਟਰ ਅਜਿਹਾ ਵੀ ਹੈ ਜੋ ਬੇਹੱਦ ਹੁਨਰਮੰਦ ਹੋਣ ਦੇ ਬਾਵਜੂਦ ਪਹਿਲਾਂ ਟੀਮ 'ਚੋਂ ਬਾਹਰ ਹੋਇਆ ਅਤੇ ਹੁਣ ਉਸ ਨੂੰ ਅਦਾਲਤ ਤੋਂ ਵੀ ਸਜ਼ਾ ਮਿਲੀ ਹੈ। ਇਹ ਬੱਲੇਬਾਜ਼ ਹੋਰ ਕੋਈ ਨਹੀਂ ਜੇਸੀ ਰਾਈਡਰ ਹੈ। ਜੇਸੀ ਰਾਈਡਰ ਆਪਣੀ ਤੂਫਾਨੀ ਬੱਲੇਬਾਜ਼ੀ ਲਈ ਜਾਣੇ ਜਾਂਦੇ ਹਨ। ਗੇਂਦ ਨੂੰ ਬਾਊਂਡਰੀ ਦੇ ਪਾਰ ਪਹੁੰਚਾਉਣ ਵਿਚ ਜੇਸੀ ਨੂੰ ਮਹਾਰਤ ਹਾਸਲ ਸੀ।

ਕੀ ਹੈ ਮਾਮਲਾ
PunjabKesari

ਦਰਅਸਲ, ਜੇਸੀ ਰਾਈਡਰ ਨੂੰ ਨੇਪੀਅਰ ਦੀ ਜ਼ਿਲਾ ਅਦਾਲਤ ਨੇ ਸ਼ਰਾਬ ਪੀ ਕੇ ਗੱਡੀ ਚਲਾਉਣ ਦਾ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਨੇ ਰਾਈਡਰ 'ਤੇ 28 ਦਿਨਾਂ ਤਕ ਡ੍ਰਾਈਵਿੰਗ ਕਰਨ 'ਤੇ ਬੈਨ ਲਗਾ ਦਿੱਤਾ ਹੈ। 7 ਫਰਵਰੀ ਨੂੰ ਰਾਈਡਰ ਨੂੰ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਮਾਮਲੇ 'ਚ ਫੜਿਆ ਸੀ। ਉਸ ਨੇ ਸੀਮਾ ਤੋਂ 3 ਗੁਣਾ ਵੱਧ ਸ਼ਰਾਬ ਪੀਤੀ ਸੀ। 35 ਸਾਲਾ ਇਸ ਖਿਡਾਰੀ ਨੂੰ ਅਦਾਲਤ ਨੇ 9 ਮਹੀਨੇ ਤਕ ਦੇਖ-ਰੇਖ ਵਿਚ ਰੱਖਣ ਦਾ ਹੁਕਮ ਦਿੱਤਾ ਨਾਲ ਹੀ ਉਸ ਦੀ ਸ਼ਰਾਬ ਛੁਡਾਉਣ ਲਈ ਇਲਾਜ ਕਰਨ ਦੇ ਵੀ ਹੁਕਮ ਦਿੱਤੇ ਹਨ।

ਇਸ ਤਰ੍ਹਾਂ ਹੋਇਆ ਕਰੀਅਰ ਬਰਬਾਦ
PunjabKesari

ਮੈਦਾਨ ਤੋਂ ਬਾਹਰ ਦੀਆਂ ਸਰਗਮੀਆਂ ਲਈ ਸੁਰਖੀਆਂ ਵਿਚ ਰਹੇ ਰਾਈਡਰ ਦੇ ਕ੍ਰਿਕਟ ਕਰੀਅਰ 'ਤੇ ਉਸ ਸਮੇਂ ਧੱਬਾ ਲੱਗਾ ਜਦੋਂ ਸਾਲ 2013 ਕ੍ਰਾਈਸਟਚਰਚ ਦੇ ਬਾਹਰ ਉਸ 'ਤੇ ਬੇਰਿਹਮੀ ਨਾਲ ਹਮਲਾ ਕੀਤਾ ਗਿਆ। ਇਸ ਹਮਲੇ ਵਿਚ ਉਸ ਦੇ ਸਿਰ ਅਤੇ ਫੇਫੜਿਆਂ 'ਤੇ ਗੰਭੀਰ ਸੱਟਾ ਲੱਗੀਆਂ ਜਿਸ ਕਾਰਨ ਉਹ ਵਾਲ-ਵਾਲ ਮਰਨੋ ਬਚੇ। ਉਹ ਕਈ ਦਿਨ ਕੌਮਾ ਵਿਚ ਰਹੇ ਸਨ। ਉਸ ਤੋਂ ਇਕ ਸਾਲ ਬਾਅਦ ਭਾਰਤ ਖਿਲਾਫ ਟੈਸਟ ਮੈਚ ਤੋਂ ਪੂਰਬਲੀ ਸ਼ਾਮ ਸ਼ਰਾਬ ਪੀਣ ਕਾਰਨ ਉਸ ਨੂੰ ਟੀਮ 'ਚੋਂ ਬਾਹਰ ਕੀਤਾ ਗਿਆ ਸੀ। ਰਾਈਡਰ ਦਾ ਅਕਸ ਨਿਊਜ਼ੀਲੈਂਡ ਦੇ ਬਿਗੜੈਲ ਕ੍ਰਿਕਟਰ ਦੇ ਰੂਪ 'ਚ ਰਹੀ ਹੈ।

ਕ੍ਰਿਕਟਰ ਕਰੀਅਰ
PunjabKesari

ਜੇਸੀ ਰਾਈਡਰ ਨੇ ਨਿਊਜ਼ੀਲੈਂਡ ਲਈ 2008 ਵਿਚ ਡੈਬਿਊ ਕੀਤਾ ਸੀ ੱਤੇ ਉਸ ਨੇ 18 ਟੈਸਟ, 48 ਵਨ ਡੇ ਅਤੇ 22 ਟੀ-20 ਮੈਚ ਖੇਡੇ ਹਨ। ਹਾਲਾਂਕਿ ਸਾਲ 2014 ਵਿਚ ਉਸ ਨੂੰ ਟੀਮ ਵਿਚੋਂ ਬਾਹਰ ਕਰ ਦਿੱਤਾ ਗਿਆ ਸੀ ਅਤੇ ਉਸ ਤੋਂ ਬਾਅਦ ਉਹ ਵਾਪਸੀ ਨਹੀਂ ਕਰ ਸਕੇ। ਦੱਸ ਦਈਏ ਕਿ ਰਾਈਡਰ ਦਾ ਰਿਕਾਰਡ ਕਾਫੀ ਚੰਗਾ ਰਿਹਾ ਹੈ। ਟੈਸਟ ਵਿਚ ਉਸ ਨੇ 40 ਤੋਂ ਵੱਧ ਦੀ ਔਸਤ ਨਾਲ 1269 ਦੌੜਾਂ ਬਣਾਈਆਂ ਹਨ। ਉਸ ਨੇ ਆਪਣੇ ਤਿੰਨੋ ਟੈਸਟ ਸੈਂਕੜੇ ਭਾਰਤ ਖਿਲਾਫ ਹੀ ਲਗਾਏ ਹਨ। ਮਾਰਚ 2--9 ਵਿਚ ਉਸ ਨੇ ਭਾਰਤ ਖਿਲਾਫ ਨੇਪੀਅਰ ਵਿਚ ਦੋਹਰਾ ਸੈਂਕੜਾ ਠੋਕਿਆ ਸੀ, ਜਿਸ ਤੋਂ ਬਾਅਦ ਸਚਿਨ ਵਰਗੇ ਧਾਕੜ ਖਿਡਾਰੀ ਵੀ ਉਸ ਦੇ ਮੁਰੀਦ ਹੋ ਗਏ ਸੀ। ਅੰਕੜਿਆਂ ਤੋਂ ਸਾਫ ਹੈ ਕਿ ਜੇਸੀ ਰਾਈਡਰ ਬੇਹੱਦ ਹੀ ਹਨੁਰਮੰਦ ਖਿਡਾਰੀ ਸਨ ਪਰ ਸ਼ਰਾਬ ਦੀ ਆਦਤ ਨੇ ਉਸ ਦਾ ਕਰੀਅਰ ਬਰਬਾਦ ਕਰ ਦਿੱਤਾ।


Related News