IPL 2026 ਦੇ ਸ਼ਡਿਊਲ ''ਚ ਵੱਡਾ ਬਦਲਾਅ; ਬਦਲ ਗਈਆਂ ਇਨ੍ਹਾਂ ਮੈਚਾਂ ਦੀਆਂ ਤਰੀਕਾਂ

Monday, Apr 13, 2026 - 07:59 PM (IST)

IPL 2026 ਦੇ ਸ਼ਡਿਊਲ ''ਚ ਵੱਡਾ ਬਦਲਾਅ; ਬਦਲ ਗਈਆਂ ਇਨ੍ਹਾਂ ਮੈਚਾਂ ਦੀਆਂ ਤਰੀਕਾਂ

ਮੁੰਬਈ: ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਇੰਡੀਅਨ ਪ੍ਰੀਮੀਅਰ ਲੀਗ (IPL) 2026 ਦੇ ਸ਼ਡਿਊਲ 'ਚ ਬਦਲਾਅ ਕਰਨ ਦਾ ਐਲਾਨ ਕੀਤਾ ਹੈ। ਇਸ ਬਦਲਾਅ ਤਹਿਤ 26 ਅਪ੍ਰੈਲ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਗੁਜਰਾਤ ਟਾਈਟਨਸ ਅਤੇ ਚੇਨਈ ਸੁਪਰ ਕਿੰਗਜ਼ ਵਿਚਕਾਰ ਹੋਣ ਵਾਲੇ ਮੁਕਾਬਲੇ ਦੀ ਤਾਰੀਖ ਨੂੰ ਬਦਲ ਦਿੱਤਾ ਗਿਆ ਹੈ।

ਚੋਣਾਂ ਬਣੀਆਂ ਬਦਲਾਅ ਦਾ ਕਾਰਨ
ਬੀ.ਸੀ.ਸੀ.ਆਈ. ਦੇ ਸਕੱਤਰ ਦੇਵਜੀਤ ਸੈਕੀਆ ਅਨੁਸਾਰ, ਇਹ ਫੈਸਲਾ 26 ਅਪ੍ਰੈਲ 2026 ਨੂੰ ਅਹਿਮਦਾਬਾਦ ਅਤੇ ਗੁਜਰਾਤ ਦੇ ਹੋਰ ਹਿੱਸਿਆਂ ਵਿੱਚ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਲਿਆ ਗਿਆ ਹੈ। ਚੋਣਾਂ ਕਾਰਨ ਸੁਰੱਖਿਆ ਅਤੇ ਹੋਰ ਪ੍ਰਬੰਧਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਮੈਚ ਨੂੰ ਹੁਣ 21 ਮਈ ਨੂੰ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ।

ਨਵਾਂ ਸ਼ਡਿਊਲ ਅਤੇ ਸਮਾਂ
ਸਰੋਤਾਂ ਅਨੁਸਾਰ, ਪਹਿਲਾਂ ਜਾਰੀ ਕੀਤੇ ਗਏ ਸ਼ਡਿਊਲ ਮੁਤਾਬਕ 26 ਅਪ੍ਰੈਲ ਨੂੰ ਇਹ ਮੈਚ ਅਹਿਮਦਾਬਾਦ ਵਿੱਚ ਦੁਪਹਿਰ 3:30 ਵਜੇ ਹੋਣਾ ਸੀ। ਪਰ ਹੁਣ ਨਵੇਂ ਬਦਲਾਅ ਤੋਂ ਬਾਅਦ  26 ਅਪ੍ਰੈਲ ਨੂੰ ਦੋਵਾਂ ਟੀਮਾਂ ਵਿਚਾਲੇ ਮੁਕਾਬਲਾ ਚੇਨਈ ਦੇ ਐੱਮ.ਏ. ਚਿਦੰਬਰਮ ਸਟੇਡੀਅਮ ਵਿੱਚ ਸ਼ਾਮ 7:30 ਵਜੇ ਖੇਡਿਆ ਜਾਵੇਗਾ। ਇਸ ਸੀਜ਼ਨ ਦਾ ਦੂਜਾ ਮੈਚ (ਰਿਵਰਸ ਫਿਕਸਚਰ) ਹੁਣ 21 ਮਈ ਨੂੰ ਅਹਿਮਦਾਬਾਦ 'ਚ ਸ਼ਾਮ 7:30 ਵਜੇ ਹੋਵੇਗਾ।

ਟੀਮਾਂ ਦਾ ਹੁਣ ਤੱਕ ਦਾ ਪ੍ਰਦਰਸ਼ਨ
ਆਈ.ਪੀ.ਐੱਲ. 2026 ਦੇ ਇਸ ਸੀਜ਼ਨ ਵਿੱਚ ਹੁਣ ਤੱਕ ਦੋਵਾਂ ਟੀਮਾਂ ਦਾ ਪ੍ਰਦਰਸ਼ਨ ਮਿਲੀ-ਜੁਲੀ ਕਿਸਮ ਦਾ ਰਿਹਾ ਹੈ। ਗੁਜਰਾਤ ਟਾਈਟਨਸ ਨੇ ਹੁਣ ਤੱਕ 4 ਮੈਚ ਖੇਡੇ ਹਨ, ਜਿਨ੍ਹਾਂ ਵਿੱਚੋਂ ਉਸ ਨੂੰ 2 ਵਿੱਚ ਜਿੱਤ ਅਤੇ 2 ਵਿੱਚ ਹਾਰ ਮਿਲੀ ਹੈ। ਦੂਜੇ ਪਾਸੇ, ਚੇਨਈ ਸੁਪਰ ਕਿੰਗਜ਼ ਨੇ ਵੀ 4 ਮੈਚ ਖੇਡੇ ਹਨ, ਜਿਸ ਵਿੱਚ ਉਨ੍ਹਾਂ ਨੇ ਆਪਣੇ ਚੌਥੇ ਮੈਚ 'ਚ ਜਿੱਤ ਦਾ ਖਾਤਾ ਖੋਲ੍ਹਿਆ ਹੈ, ਜਦਕਿ ਸ਼ੁਰੂਆਤੀ ਤਿੰਨਾਂ ਮੁਕਾਬਲਿਆਂ 'ਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News