IPL ''ਚ ਪੰਜਾਬ ਤੇ ਦਿੱਲੀ ਦੇ ਮੁਕਾਬਲੇ ਤੋਂ ਪਹਿਲਾਂ ਵੱਡਾ ਬਦਲਾਅ! ਟੀਮ ਵਿਚ ਪਾਕਿਸਤਾਨੀ ਮੂਲ ਦੇ ਕ੍ਰਿਕਟਰ ਦੀ ਐਂਟਰੀ

Friday, Apr 24, 2026 - 01:11 PM (IST)

IPL ''ਚ ਪੰਜਾਬ ਤੇ ਦਿੱਲੀ ਦੇ ਮੁਕਾਬਲੇ ਤੋਂ ਪਹਿਲਾਂ ਵੱਡਾ ਬਦਲਾਅ! ਟੀਮ ਵਿਚ ਪਾਕਿਸਤਾਨੀ ਮੂਲ ਦੇ ਕ੍ਰਿਕਟਰ ਦੀ ਐਂਟਰੀ

ਸਪੋਰਟਸ ਡੈਸਕ: ਕੱਲ੍ਹ ਯਾਨੀ 25 ਅਪ੍ਰੈਲ ਨੂੰ ਜ਼ਬਰਦਸਤ ਫ਼ਾਰਮ ਵਿਚ ਚੱਲ ਰਹੀ ਪੰਜਾਬ ਕਿੰਗਜ਼ ਦਾ ਮੁਕਾਬਲਾ ਦਿੱਲੀ ਕੈਪੀਟਲਜ਼ ਨਾਲ ਹੋਣ ਜਾ ਰਿਹਾ ਹੈ। ਇਸ ਮੁਕਾਬਲੇ ਤੋਂ ਪਹਿਲਾਂ ਦਿੱਲੀ ਕੈਪੀਟਲਜ਼ ਨੇ ਆਪਣੀ ਸਕੁਐਡ ਵਿਚ ਵੱਡਾ ਬਦਲਾਅ ਕੀਤਾ ਹੈ। ਟੀਮ ਨੇ ਇੰਗਲੈਂਡ ਦੇ ਪਾਕਿਸਤਾਨੀ ਮੂਲ ਦੇ 21 ਸਾਲਾ ਲੈੱਗ ਸਪਿਨਰ ਰੇਹਾਨ ਅਹਿਮਦ ਨੂੰ ਰਿਪਲੇਸਮੈਂਟ ਖਿਡਾਰੀ ਵਜੋਂ ਸ਼ਾਮਲ ਕੀਤਾ ਹੈ। ਰੇਹਾਨ ਨੂੰ ਇੰਗਲੈਂਡ ਦੇ ਹੀ ਸਲਾਮੀ ਬੱਲੇਬਾਜ਼ ਬੇਨ ਡਕੇਟ ਦੀ ਜਗ੍ਹਾ ਟੀਮ ਵਿਚ ਲਿਆਂਦਾ ਗਿਆ ਹੈ, ਜਿਨ੍ਹਾਂ ਨੇ ਟੈਸਟ ਕ੍ਰਿਕਟ 'ਤੇ ਧਿਆਨ ਦੇਣ ਲਈ ਇਸ ਸੀਜ਼ਨ ਤੋਂ ਆਪਣਾ ਨਾਂ ਵਾਪਸ ਲੈ ਲਿਆ ਸੀ।

ਦੱਸ ਦਈਏ ਕਿ ਰੇਹਾਨ ਅਹਿਮਦ ਦਾ ਜਨਮ ਇੰਗਲੈਂਡ ਵਿਚ ਹੋਇਆ ਹੈ, ਪਰ ਉਨ੍ਹਾਂ ਦੇ ਪਿਤਾ ਪਾਕਿਸਤਾਨ ਵਿਚ ਕ੍ਰਿਕਟ ਖੇਡਦੇ ਸਨ। ਇਹ ਪਹਿਲੀ ਵਾਰ ਹੈ ਜਦੋਂ ਰੇਹਾਨ ਕਿਸੇ IPL ਟੀਮ ਦਾ ਹਿੱਸਾ ਬਣੇ ਹਨ। ਦਿੱਲੀ ਕੈਪੀਟਲਜ਼ ਨੇ ਉਨ੍ਹਾਂ ਨੂੰ 75 ਲੱਖ ਰੁਪਏ ਵਿਚ ਆਪਣੇ ਸਕੁਐਡ ਵਿਚ ਸ਼ਾਮਲ ਕੀਤਾ ਹੈ। ਰੇਹਾਨ ਨੇ ਆਪਣੇ ਟੀ-20 ਕਰੀਅਰ ਦੇ 97 ਮੈਚਾਂ ਵਿਚ 85 ਵਿਕਟਾਂ ਹਾਸਲ ਕੀਤੀਆਂ ਹਨ ਅਤੇ ਬੱਲੇ ਨਾਲ ਵੀ 1071 ਦੌੜਾਂ ਬਣਾ ਕੇ ਅਹਿਮ ਯੋਗਦਾਨ ਪਾਇਆ ਹੈ।

ਅਕਸ਼ਰ ਪਟੇਲ ਦੀ ਕਪਤਾਨੀ ਵਿਚ ਦਿੱਲੀ ਕੈਪੀਟਲਜ਼ ਨੇ ਹੁਣ ਤੱਕ 6 ਮੈਚ ਖੇਡੇ ਹਨ, ਜਿਨ੍ਹਾਂ ਵਿਚੋਂ 3 ਵਿਚ ਜਿੱਤ ਅਤੇ 3 ਵਿਚ ਹਾਰ ਮਿਲੀ ਹੈ। ਟੀਮ ਨੂੰ ਉਮੀਦ ਹੈ ਕਿ ਰੇਹਾਨ ਦੇ ਆਉਣ ਨਾਲ ਉਨ੍ਹਾਂ ਦਾ ਸਪਿਨ ਗੇਂਦਬਾਜ਼ੀ ਹਮਲਾ ਹੋਰ ਮਜ਼ਬੂਤ ਹੋਵੇਗਾ। ਦਿੱਲੀ ਕੈਪੀਟਲਜ਼ ਦਾ ਅਗਲਾ ਮੁਕਾਬਲਾ 25 ਅਪ੍ਰੈਲ ਨੂੰ ਪੰਜਾਬ ਕਿੰਗਜ਼ ਨਾਲ ਹੋਣਾ ਹੈ।


author

Anmol Tagra

Content Editor

Related News