ਵਰਲਡ ਕੁਆਲੀਫਾਇਰ ਲਈ ਰਵਾਨਾ ਹੋਵੇਗੀ ਬਲਿਊ ਟਾਈਗਰਸ

Monday, Nov 11, 2019 - 05:53 PM (IST)

ਵਰਲਡ ਕੁਆਲੀਫਾਇਰ ਲਈ ਰਵਾਨਾ ਹੋਵੇਗੀ ਬਲਿਊ ਟਾਈਗਰਸ

ਨਵੀਂ ਦਿੱਲੀ : ਭਾਰਤੀ ਸੀਨੀਅਰ ਪੁਰਸ਼ ਫੁੱਟਬਾਲ ਟੀਮ ਕਤਰ ਵਿਚ ਹੋਣ ਵਾਲੇ ਫੀਫਾ ਵਰਲਡ ਕੱਪ 2022 ਲਈ ਅਫਗਾਨਿਸਤਾਨ ਅਤੇ ਓਮਾਨ ਖਿਲਾਫ ਆਪਣੇ ਕੁਆਲੀਫਾਈਂਗ ਮੁਕਾਬਲਿਆਂ ਲਈ ਸੋਮਵਾਰ ਨੂੰ ਰਵਾਨਾ ਹੋ ਜਾਵੇਗੀ। 26 ਮੈਂਬਰੀ ਭਾਰਤੀ ਟੀਮ ਪਹਿਲਾਂ ਦੁਬਈ ਜਾਵੇਗੀ ਅਤੇ ਉੱਥੇ ਟ੍ਰੇਨਿੰਗ ਸੈਸ਼ਨ ਤੋਂ ਬਾਅਦ ਦੁਸ਼ਾਨਬੇ ਰਵਾਨਾ ਹੋਵੇਗੀ। ਭਾਰਤ ਨੂੰ 14 ਨਵੰਬਰ ਨੂੰ ਅਫਗਾਨਿਸਤਾਨ ਖਿਲਾਫ ਦੁਸ਼ਾਨਬੇ ਵਿਚ ਅਤੇ 19 ਨਵੰਬਰ ਨੂੰ ਮਸਕਟ ਵਿਚ ਓਮਾਨ ਖਿਲਾਫ ਮੈਚ ਖੇਡੇਗੀ।

ਪੁਰਸ਼ ਫੁੱਟਬਾਲ ਟੀਮ ਦੇ ਮੁੱਖ ਕੋਚ ਇਗੋਰ ਸਤਿਮਾਕ ਨੇ ਕਿਹਾ ਕਿ ਉਸ ਦੀ ਟੀਮ ਲਈ ਦੁਬਈ ਵਿਚ ਸਵੇਰ ਦਾ ਟ੍ਰੇਨਿੰਗ ਸੈਸ਼ਨ ਬਹੁਤ ਮਹੱਤਵਪੂਰਨ ਰਹੇਗਾ। ਉਸ ਨੇ ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਕਿਹਾ, ''ਸਾਨੂੰ ਦੁਸ਼ਾਨਬੇ ਪਹੁੰਚਣ ਤੋਂ ਪਹਿਲਾਂ ਦੁਬਆ ਵਿਚ ਟ੍ਰੇਨਿੰਗ ਸੈਸ਼ਨ ਤੋਂ ਮਦਦ ਮਿਲੇਗੀ। ਏ. ਆਈ. ਐੱਫ. ਐੱਫ. ਸਾਰੀਆਂ ਟੀਮਾਂ ਤੋਂ ਬਿਹਤਰ ਨਤੀਜੇ ਦੀ ਉਮੀਦ ਕਰ ਰਿਹਾ ਹੈ।''


Related News